ਨਿੱਕੀ ਬੱਚੀ ਨੂੰ ਘਰ ਤੋਂ ਚੁੱਕ ਕੇ ਲੈ ਗਿਆ ਚੀਤਾ, ਘਰ ਤੋਂ ਦੂਰ ਖੇਤਾਂ ਚ ਮਿਲਿਆ ਸਿਰ

ਜਦੋਂ ਜੰਗਲੀ ਜਾਨਵਰ ਕਿਸੇ ਕਾਰਨ ਮਨੁੱਖੀ ਬਸਤੀਆਂ ਵਿਚ ਆ ਜਾਂਦੇ ਹਨ ਤਾਂ ਉਹ ਮਨੁੱਖ ਦੀ ਜਾਨ ਲੈਣ ਤੋਂ ਵੀ ਨਹੀਂ ਝਿਜਕਦੇ। ਇਹ ਜਾਨਵਰ ਮਨੁੱਖ ਨੂੰ ਕਦੇ ਵੀ ਆਪਣਾ ਮਿੱਤਰ ਨਹੀਂ ਸਮਝਦੇ। ਇਸ ਲਈ ਜਾਂ ਤਾਂ ਉਹ ਮਨੁੱਖ ਤੋਂ ਦੂਰ ਭੱਜਦੇ ਹਨ ਅਤੇ ਜਾਂ ਫਿਰ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ। ਉੱਤਰ ਪ੍ਰਦੇਸ਼ ਦੇ ਬਹਿਰਾਈਚ ਦੇ ਕਤਾਰਨੀਆ ਘਾਟ ਨਾਲ ਸਬੰਧਤ ਇਲਾਕੇ ਵਿੱਚ ਇਕ ਚੀਤੇ ਨੇ 2 ਬੱਚਿਆਂ ਦੀ ਜਾਨ ਲੈ ਲਈ।

ਜੰਗਲਾਤ ਵਿਭਾਗ ਮੋਤੀਪੁਰ ਰੇਂਜ ਦੇ ਪਿੰਡ ਚੰਦਨਪੁਰ ਦਾ ਰਾਮ ਮਨੋਰਥ ਨਾਮ ਦਾ ਵਿਅਕਤੀ ਆਪਣੇ 7 ਸਾਲ ਦੇ ਬੇਟੇ ਸਮੇਤ ਸ਼ਾਮ ਸਮੇਂ ਦਵਾਈ ਲੈ ਕੇ ਵਾਪਸ ਆ ਰਿਹਾ ਸੀ। ਬੱਚਾ ਉਸ ਨੇ ਗੋਦੀ ਵਿਚ ਚੁੱਕਿਆ ਹੋਇਆ ਸੀ। ਰਸਤੇ ਵਿੱਚ ਉਸ ਤੇ ਇਕ ਚੀਤਾ ਝਪਟ ਪਿਆ। ਜਿਸ ਨਾਲ ਬੱਚੇ ਦੀ ਹਾਲਤ ਖਰਾਬ ਹੋ ਗਈ। ਬੱਚੇ ਨੂੰ ਡਾਕਟਰ ਕੋਲ ਲਿਜਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚ ਸਕੀ। ਇਹ ਘਟਨਾ 30 ਜੁਲਾਈ ਨੂੰ ਵਾਪਰੀ ਦੱਸੀ ਜਾਂਦੀ ਹੈ।

ਇਸ ਤੋਂ ਬਾਅਦ ਇੱਕ ਅਗਸਤ ਨੂੰ ਚੀਤਾ ਫੇਰ ਦੁਬਾਰਾ ਸ਼ਾਮ ਸਮੇਂ ਇਸੇ ਪਿੰਡ ਦੇ ਦੇਵਤਾ ਦੀਨ ਦੇ ਘਰ ਜਾ ਵੜਿਆ ਅਤੇ ਉਨ੍ਹਾਂ ਦੀ 6 ਸਾਲ ਦੀ ਬੇਟੀ ਅੰਸ਼ਿਕਾ ਨੂੰ ਚੁੱਕ ਕੇ ਦੌੜ ਗਿਆ। ਇਹ ਪਰਿਵਾਰ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਰਾਤ ਸਮੇਂ ਬੱਚੀ ਨੂੰ ਭਾਲਦਾ ਰਿਹਾ ਪਰ ਬੱਚੀ ਨਹੀਂ ਮਿਲੀ। ਸਵੇਰੇ ਇਨ੍ਹਾਂ ਦੇ ਘਰ ਤੋਂ 300 ਮੀਟਰ ਦੂਰ ਬੱਚੀ ਦਾ ਸਿਰ ਪਿਆ ਦੇਖਿਆ ਗਿਆ। ਚੀਤੇ ਦੁਆਰਾ 2ਜਾਨਾਂ ਲਏ ਜਾਣ ਕਰਕੇ ਨੇੜੇ ਨੇੜੇ ਦੇ ਲਗਪਗ 6 ਪਿੰਡਾਂ ਦੇ ਲੋਕਾਂ ਦੀ ਨੀਂਦ ਉੱਡ ਗਈ।

ਉਨ੍ਹਾਂ ਨੇ ਘਰਾਂ ਚੋਂ ਨਿਕਲਣਾ ਬੰਦ ਕਰ ਦਿੱਤਾ। ਜਿਸ ਕਰਕੇ ਜੰਗਲਾਤ ਵਿਭਾਗ ਦੁਆਰਾ 2 ਪਿੰਜਰੇ ਚੀਤੇ ਨੂੰ ਫੜਨ ਲਈ ਲਗਾਏ ਗਏ। ਅਖੀਰ ਚੀਤਾ ਪਿੰਜਰੇ ਵਿੱਚ ਫਸ ਗਿਆ ਅਤੇ ਲੋਕਾਂ ਨੂੰ ਸੁੱਖ ਦਾ ਸਾਹ ਆਇਆ। ਜੰਗਲਾਤ ਵਿਭਾਗ ਦੁਆਰਾ ਦੋਵੇਂ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ। ਭਾਵੇਂ ਚੀਤਾ ਫੜਿਆ ਗਿਆ ਹੈ ਪਰ ਬੱਚਿਆਂ ਦੀਆਂ ਜਾਨਾਂ ਜਾਣ ਕਰਕੇ ਇਨ੍ਹਾਂ ਪਿੰਡਾਂ ਵਿਚ ਸੋਗ ਦਾ ਮਾਹੌਲ ਵੀ ਬਣਿਆ ਹੋਇਆ ਹੈ।

Leave a Reply

Your email address will not be published. Required fields are marked *