ਇੰਗਲੈਂਡ ਜਾ ਕੇ ਵਹੁਟੀ ਨੇ ਚਾੜ ਦਿੱਤਾ ਹੋਰ ਹੀ ਚੰਨ, ਤਸਵੀਰਾਂ ਦੇਖ ਪਤੀ ਦੇ ਪੈਰਾਂ ਹੇਠੋਂ ਨਿਕਲ ਗਈ ਜਮੀਨ

ਭਾਰਤ ਤੋਂ ਵਿਦੇਸ਼ ਜਾ ਕੇ ਪਤਨੀਆਂ ਦੁਆਰਾ ਆਪਣੇ ਪਤੀਆਂ ਨਾਲ ਧੋ ਖਾ ਧ ੜੀ ਕਰਨ ਦੇ ਕਈ ਮਾਮਲੇ ਸੋਸ਼ਲ ਮੀਡੀਆ ਤੇ ਆ ਚੁੱਕੇ ਹਨ। ਹੁਣ ਜ਼ਿਲ੍ਹਾ ਜਲੰਧਰ ਦੀ ਨਕੋਦਰ ਤਹਿਸੀਲ ਦੇ ਪਿੰਡ ਗਾਦਰਾ ਦੇ ਰਹਿਣ ਵਾਲੇ ਮਨਜੀਤ ਸਿੰਘ ਪੁੱਤਰ ਮਲਕੀਤ ਸਿੰਘ ਨੇ ਆਪਣੀ ਪਤਨੀ ਤੇ ਧੋਖਾਧੜੀ ਕਰਨ ਦੇ ਦੋਸ਼ ਲਗਾਉਂਦੇ ਹੋਏ ਐਸ ਸੀ ਕਮਿਸ਼ਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਐਸ ਸੀ ਕਮਿਸ਼ਨ ਵੱਲੋਂ ਜਲੰਧਰ ਦੇ ਐਸ ਐਸ ਪੀ ਨੂੰ 16 ਅਗਸਤ ਨੂੰ ਕਾਰਵਾਈ ਕਰਕੇ ਸਟੇਟਸ ਰਿਪੋਰਟ ਕਮਿਸ਼ਨ ਦੇ ਹੈੱਡ ਆਫਿਸ ਚੰਡੀਗੜ੍ਹ ਵਿੱਚ ਭੇਜਣ ਲਈ ਕਿਹਾ ਗਿਆ ਹੈ।

ਮਨਜੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦਾ ਵਿਆਹ 2010 ਵਿੱਚ ਹੋਇਆ ਸੀ। ਉਸ ਨੇ ਆਪਣੀ ਪਤਨੀ ਨੂੰ ਆਈਲੈਟਸ ਕਰਵਾ ਕੇ ਯੂ ਕੇ ਭੇਜ ਦਿੱਤਾ। ਵਿਦੇਸ਼ ਜਾਣ ਸਮੇਂ ਉਸ ਦੀ ਪਤਨੀ ਗਰਭਵਤੀ ਸੀ। ਯੂ ਕੇ ਵਿਚ ਉਸ ਦੀ ਪਤਨੀ ਨੇ 5 ਅਕਤੂਬਰ 2012 ਨੂੰ ਇਕ ਪੁੱਤਰ ਨੂੰ ਜਨਮ ਦਿੱਤਾ। ਮਨਜੀਤ ਸਿੰਘ ਦੇ ਦੱਸਣ ਮੁਤਾਬਕ ਯੂ ਕੇ ਜਾਣ ਸਮੇਂ ਉਸ ਦੀ ਪਤਨੀ ਨੇ ਉਸ ਨੂੰ ਵੀ ਯੂ ਕੇ ਬੁਲਾਉਣ ਦਾ ਭਰੋਸਾ ਦਿੱਤਾ ਸੀ। ਉਸ ਦੀ ਪਤਨੀ ਅਤੇ ਪੁੱਤਰ ਵਿਦੇਸ਼ ਵਿੱਚ ਪੱਕਾ ਹੋਣ ਤੋਂ ਬਾਅਦ ਵਾਪਸ ਭਾਰਤ ਆਏ।

ਭਾਰਤ ਆ ਕੇ ਉਸ ਦੀ ਪਤਨੀ ਸਹੁਰੇ ਘਰ ਆਉਣ ਦੀ ਬਜਾਏ ਆਪਣੇ ਪੇਕੇ ਘਰ ਚਲੀ ਗਈ। ਮਨਜੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੇ ਪੁੱਤਰ ਅਤੇ ਪਤਨੀ ਨੂੰ ਮਿਲਣ ਲਈ ਆਪਣੇ ਸਹੁਰੇ ਘਰ ਪਹੁੰਚਿਆ ਤਾਂ ਉਸ ਨਾਲ ਧੱਕਾ ਮੁੱਕੀ ਕੀਤੀ ਗਈ। ਪਤਨੀ ਨੇ ਉਸ ਤੇ ਕਈ ਕਿਸਮ ਦੇ ਦੋਸ਼ ਲਗਾਏ। ਪਤਨੀ ਉਸ ਨੂੰ ਕਹਿੰਦੀ ਸੀ ਕਿ ਜਿੰਨੀ ਦੇਰ ਉਹ ਕੋਠੀ ਨਹੀਂ ਬਣਾਉਂਦਾ, ਉਹ ਸਹੁਰੇ ਘਰ ਨਹੀਂ ਆਵੇਗੀ। ਮਨਜੀਤ ਸਿੰਘ ਦੇ ਦੱਸਣ ਮੁਤਾਬਕ ਉਸ ਦੀ ਪਤਨੀ ਦੁਬਾਰਾ ਵਿਦੇਸ਼ ਜਾਣ ਲੱਗੀ, ਉਸ ਤੇ ਤਲਾਕ ਦਾ ਕੇਸ ਪਾ ਗਈ।

ਉੱਥੇ ਉਸ ਦੀ ਪਤਨੀ ਨੇ ਅਲੀ ਨਾਂ ਦੇ ਕਿਸੇ ਵਿਅਕਤੀ ਨਾਲ ਵਿਆਹ ਕਰਵਾ ਲਿਆ ਹੈ। ਉਸ ਨੂੰ ਸ਼ੱਕ ਹੈ ਕਿ ਉਸ ਦੇ ਪੁੱਤਰ ਦਾ ਧਰਮ ਤਬਦੀਲ ਕਰ ਦਿੱਤਾ ਜਾਵੇਗਾ। ਉਨ੍ਹਾਂ ਨੂੰ ਇਹ ਵੀ ਪਤਾ ਲੱਗਾ ਹੈ ਕਿ ਅਲੀ ਉੱਥੇ ਪੱਕਾ ਨਹੀਂ ਹੈ। ਉਸ ਦੀ ਪਤਨੀ ਨੇ ਅਲੀ ਨੂੰ ਪੱਕਾ ਕਰਵਾਉਣ ਲਈ ਵਿਆਹ ਕਰਨ ਦੇ ਬਦਲੇ ਅਲੀ ਤੋਂ 12 ਤੋਂ 13 ਹਜ਼ਾਰ ਪੌਂਡ ਵਸੂਲ ਲਏ ਹਨ। ਮਨਜੀਤ ਸਿੰਘ ਨੇ ਐਸ ਸੀ ਕਮਿਸ਼ਨ ਨੂੰ ਇਨਸਾਫ਼ ਦੀ ਗੁਹਾਰ ਲਾਈ ਹੈ। ਐੱਸ ਸੀ ਕਮਿਸ਼ਨ ਦੇ ਮੈਂਬਰ ਨੇ ਦੱਸਿਆ ਹੈ ਕਿ ਮਨਜੀਤ ਸਿੰਘ ਪੁੱਤਰ ਮਲਕੀਤ ਸਿੰਘ ਨੇ ਅੰਮ੍ਰਿਤਸਰ ਵਿਖੇ ਉਨ੍ਹਾ ਕੋਲ ਪਹੁੰਚ ਕੇ

ਆਪਣੀ ਪਤਨੀ ਸੁਖਵਿੰਦਰ ਕੌਰ ਉਰਫ ਸੁੱਖੀ ਪੁੱਤਰੀ ਨੌਰੰਗ ਸਿੰਘ ਪਿੰਡ ਅਡਾਲੂ, ਤਹਿਸੀਲ ਰਾਏਕੋਟ, ਜ਼ਿਲ੍ਹਾ ਲੁਧਿਆਣਾ ਤੇ ਦਰਖਾਸਤ ਦਿੱਤੀ ਹੈ ਕਿ ਉਸ ਨੇ ਬਿਨਾ ਤਲਾਕ ਲਏ ਦੂਸਰਾ ਵਿਆਹ ਕਰਵਾ ਲਿਆ ਹੈ ਅਤੇ ਧਮਕੀਆਂ ਦੇ ਰਹੀ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਜਲੰਧਰ ਦੇ ਐਸ ਐਸ ਪੀ ਨੂੰ 16 ਅਗਸਤ ਤੱਕ ਕਾਰਵਾਈ ਕਰਕੇ ਸਟੇਟਸ ਰਿਪੋਰਟ ਐੱਸ ਸੀ ਕਮਿਸ਼ਨ ਦੇ ਮੁੱਖ ਦਫ਼ਤਰ ਚੰਡੀਗਡ਼੍ਹ ਵਿਖੇ ਪਹੁੰਚਾਉਣ ਲਈ ਕਿਹਾ ਹੈ ਤਾਂ ਕਿ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *