ਬੇਅੰਤ ਨੂੰ ਛੱਡੋ, ਇਸ ਲੁਟੇਰੀ ਦੁਲਹਨ ਨੂੰ ਮਿਲੋ, ਕੁੜੀ ਦੀਆਂ ਕਰਤੂਤਾਂ ਦੇਖ ਪੈਰਾਂ ਹੇਠੋਂ ਨਿਕਲਜੂ ਜਮੀਨ

ਅੱਜ ਕੱਲ ਨਵ- ਵਿਆਹੀਆਂ ਲੜਕੀਆਂ ਵੱਲੋਂ ਆਪਣੇ ਸਹੁਰੇ ਪਰਿਵਾਰ ਨਾਲ ਕੀਤੀ ਜਾ ਰਹੀ ਲੁੱਟ ਖੋਹ ਦੇ ਮਾਮਲੇ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਹਨ। ਇੱਕ ਮਾਮਲਾ ਠੰਢਾ ਨਹੀਂ ਹੁੰਦਾ ਕਿ ਦੂਜਾ ਮਾਮਲਾ ਸਾਹਮਣੇ ਆ ਜਾਂਦਾ ਹੈ। ਬੇਅੰਤ ਮਾਮਲੇ ਤੋਂ ਬਾਅਦ ਨਿਤ ਦਿਨ ਨਵੇਂ ਤੋਂ ਨਵਾਂ ਮਾਮਲਾ ਸਾਹਮਣੇ ਆ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਕਪੂਰਥਲਾ ਦੇ ਨੂਰਪੁਰ ਜਨੁਹਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਨਵ ਵਿਆਹੀ ਲੜਕੀ 13 ਦਿਨ ਬਾਅਦ ਹੀ ਆਪਣੀ ਭੈਣ ਨਾਲ ਮਿਲ ਕੇ ਸਹੁਰੇ ਘਰ ਨੂੰ ਲੁੱਟ ਕੇ ਫਰਾਰ ਹੋ ਗਈ।

ਬਲਦੇਵ ਸਿੰਘ ਦੀ ਮਾਂ ਦੇ ਦੱਸਣ ਅਨੁਸਾਰ ਉਸ ਦੇ ਪੁੱਤਰ ਦਾ ਤੀਜਾ ਵਿਆਹ ਸੀ। ਇਸ ਵਿਆਹ ਲਈ ਵਿਚੋਲਣ ਨੇ ਉਨ੍ਹਾਂ ਤੋਂ 20 ਹਜ਼ਾਰ ਰੁਪਏ ਲਏ ਸਨ। ਬਲਦੇਵ ਦੀ ਮਾਂ ਦਾ ਕਹਿਣਾ ਹੈ ਕਿ ਵਿਚੋਲਣ ਉਨ੍ਹਾਂ ਦੇ ਗੁਆਂਢ ਵਿੱਚ ਆਈ ਹੋਈ ਸੀ। ਉਨ੍ਹਾਂ ਦੀ ਗੁਆਂਢਣ ਨੇ ਦੱਸ ਪਾ ਕੇ ਉਸ ਦੇ ਲੜਕੇ ਦਾ ਰਿਸ਼ਤਾ ਕਰਵਾਇਆ ਸੀ। ਜਿਸ ਦਾ 18 ਤਰੀਕ ਨੂੰ ਕਰਤਾਰਪੁਰ ਚੁੰਨੀ ਚੜ੍ਹਾ ਕੇ ਵਿਆਹ ਕਰਵਾਇਆ ਗਿਆ। ਵਿਆਹ ਸਮੇਂ ਹੀ ਉਨ੍ਹਾਂ ਦੀ ਨੂੰਹ ਦੀ ਭੈਣ ਵੀ ਉਸ ਦੇ ਨਾਲ ਆਈ ਸੀ।

ਬਲਦੇਵ ਸਿੰਘ ਦੀ ਮਾਂ ਦੇ ਦੱਸਣ ਅਨੁਸਾਰ ਜਦੋਂ ਉਨ੍ਹਾਂ ਦੀ ਨੂੰਹ 13 ਦਿਨ ਬਾਅਦ 30 ਤਰੀਕ ਨੂੰ ਘਰੋਂ ਚੱਲੀ ਸੀ ਤਾਂ ਉਸ ਨੇ ਕਿਹਾ ਕਿ ਉਹ ਬਲਦੇਵ ਨੂੰ ਵੀ ਨਾਲ ਲੈ ਕੇ ਜਾ ਰਹੀ ਹੈ। ਉਸ ਨੇ ਦੋਨਾਂ ਦੇ ਕੱਪੜੇ ਬੈਗ ਵਿਚ ਪਾ ਲਏ। ਜਦੋਂ ਉਹ ਜਲੰਧਰ ਪਹੁੰਚੇ ਤਾਂ ਉਨ੍ਹਾਂ ਦਾ ਲੜਕਾ ਬਾਥਰੂਮ ਗਿਆ ਸੀ ਕਿ ਪਿੱਛੋਂ ਉਸ ਦੀ ਘਰਵਾਲੀ ਅਤੇ ਉਸ ਦੀ ਸਾਲੀ ਦੋਨੋ ਹੀ ਉਥੋਂ ਸਾਰਾ ਸਮਾਨ ਲੈ ਕੇ ਫਰਾਰ ਹੋ ਗਈਆਂ। ਉਹ ਦੋਵੇਂ ਹੀ ਉਨ੍ਹਾਂ ਦੇ ਲੜਕੇ ਦਾ ਮੋਬਾਈਲ ਵੀ ਲੈ ਗਈਆਂ।

ਬਲਦੇਵ ਸਿੰਘ ਦਾ ਕਹਿਣਾ ਹੈ ਕਿ ਵਿਆਹ ਸਮੇਂ ਉਸ ਦੀ ਸਾਲੀ ਵੀ ਨਾਲ ਆਈ ਸੀ, ਕਿਉਂਕਿ ਉਸ ਦਾ ਕਹਿਣਾ ਸੀ ਕਿ ਉਸ ਦੀ ਭੈਣ ਤੋਂ ਬਿਨਾਂ ਉਸ ਦਾ ਇਸ ਦੁਨੀਆਂ ਵਿਚ ਕੋਈ ਵੀ ਨਹੀ ਹੈ। ਬਲਦੇਵ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਘਰਵਾਲੀ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *