ਵਿਆਹੇ ਮੁੰਡੇ ਨੂੰ ਸਹੇਲੀ ਘਰ ਜਾਣਾ ਪਿਆ ਮਹਿੰਗਾ, ਅਗਲੀ ਦੇ ਮਾਪਿਆਂ ਨੇ ਦਿੱਤੀ ਦਿਲ ਦਹਲਾਉ ਮੋਤ

ਕਈ ਵਾਰ ਇਨਸਾਨ ਇੰਨਾ ਵੱਡਾ ਗਲਤ ਕੰਮ ਕਰ ਬੈਠਦਾ ਹੈ, ਜਿਸ ਦੇ ਨਤੀਜੇ ਵੀ ਗਲਤ ਨਿਕਲਦੇ ਹਨ। ਵਿਆਹ ਤੋਂ ਬਾਅਦ ਕਿਸੇ ਹੋਰ ਨਾਲ ਰਿਸ਼ਤਾ ਰੱਖਕੇ ਇਨਸਾਨ ਆਪਣੇ ਜੀਵਨਸਾਥੀ ਦੀ ਨਜਰ ਵਿਚ ਤਾਂ ਨੀਵਾਂ ਹੁੰਦਾ ਹੀ ਹੈ, ਸਗੋਂ ਖੁਦ ਨੂੰ ਕਿਸੇ ਵੱਡੇ ਪੰਗੇ ਵਿਚ ਵੀ ਫਸਾ ਲੈਂਦਾ ਹੈ। ਅੰਮ੍ਰਿਤਸਰ ਤੋਂ ਇਕ ਨੌਜਵਾਨ ਦੀ ਪ੍ਰੇਮ ਚੱਕਰ ਵਿਚ ਜਾਨ ਜਾਣ ਦੀ ਘਟਨਾ ਸਾਹਮਣੇ ਆਈ ਹੈ। ਨੌਜਵਾਨ ਸ਼ਾਦੀਸ਼ੁਦਾ ਹੋਣ ਦੇ ਨਾਲ ਨਾਲ 2 ਧੀਆਂ ਦਾ ਪਿਤਾ ਵੀ ਸੀ।

ਜਿਸ ਲੜਕੀ ਨਾਲ ਨੌਜਵਾਨ ਜਗਤਾਰ ਦੇ ਪ੍ਰੇਮ ਸਬੰਧ ਸਨ, ਉਹ ਲੜਕੀ ਕੁਆਰੀ ਹੈ। ਨੌਜਵਾਨ ਦੀ ਮ੍ਰਿਤਕ ਦੇਹ ਲੜਕੀ ਦੇ ਘਰ ਦੀ ਛੱਤ ਤੋਂ ਬਰਾਮਦ ਹੋਈ ਹੈ। ਮ੍ਰਿਤਕ ਜਗਤਾਰ ਦਾ ਪਰਿਵਾਰ ਕਾਰਵਾਈ ਦੀ ਮੰਗ ਕਰ ਰਿਹਾ ਹੈ ਅਤੇ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਮਾਂ ਨੇ ਰੋਂਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਜਾਨ ਲੈ ਲਈ ਗਈ ਹੈ। ਉਨ੍ਹਾਂ ਦੀਆਂ 2 ਪੋਤਰੀਆਂ ਹਨ। ਜਿਨ੍ਹਾਂ ਦੀ ਉਮਰ 4 ਸਾਲ ਅਤੇ 5 ਸਾਲ ਹੈ।

ਮ੍ਰਿਤਕ ਜਗਤਾਰ ਸਿੰਘ ਦੇ ਚਾਚੇ ਨੇ ਜਾਣਕਾਰੀ ਦਿੱਤੀ ਹੈ ਕਿ ਲੜਕੀ ਜਗਤਾਰ ਦਾ ਖਹਿੜਾ ਨਹੀਂ ਸੀ ਛੱਡਦੀ। ਉਹ ਕੁੜੀ ਨੂੰ ਰੋਕਦੇ ਵੀ ਰਹਿੰਦੇ ਸਨ। ਕੁੜੀ ਅਜੇ ਕੁਆਰੀ ਸੀ, ਜਦ ਕਿ ਉਨ੍ਹਾਂ ਦਾ ਭਤੀਜਾ ਵਿਆਹਿਆ ਹੋਇਆ ਸੀ। ਜਗਤਾਰ ਦੀਆਂ 2 ਬੇਟੀਆਂ ਸਨ। ਮ੍ਰਿਤਕ ਦੇ ਚਾਚੇ ਦਾ ਕਹਿਣਾ ਹੈ ਕਿ ਕਈ ਮੈਂਬਰਾਂ ਨੇ ਮਿਲ ਕੇ ਜਗਤਾਰ ਨੂੰ ਬੇ ਹੋ ਸ਼ ਕਰਕੇ ਉਸ ਨੂੰ ਲਟਕਾ ਕੇ ਉਸ ਦੀ ਜਾਨ ਲੈ ਲਈ। ਉਸ ਦੀ ਮ੍ਰਿਤਕ ਦੇਹ ਕੁੜੀ ਦੇ ਘਰ ਦੀ ਛੱਤ ਤੋਂ ਬਰਾਮਦ ਹੋਈ ਹੈ।

ਉਨ੍ਹਾਂ ਨੇ ਸ ਖ਼ ਤ ਕਾਰਵਾਈ ਦੀ ਮੰਗ ਕੀਤੀ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਗੁਰੂ ਨਾਨਕ ਨਗਰ ਤੋਂ ਇਕ ਮ੍ਰਿਤਕ ਦੇਹ ਬਰਾਮਦ ਹੋਣ ਦੀ ਇਤਲਾਹ ਮਿਲੀ ਸੀ। ਉਨ੍ਹਾਂ ਨੇ ਮ੍ਰਿਤਕ ਦੇਹ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਮਾਮਲੇ ਦੀ ਫਾਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਸੀਨੀਅਰ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਏ, ਉਸੇ ਆਧਾਰ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *