16 ਕਰੋੜ ਦਾ ਟੀਕਾ ਲਾ ਕੇ ਵੀ ਨਹੀਂ ਬਚ ਸਕੀ ਬੱਚੀ ਦੀ ਜਾਨ, ਸਾਰੇ ਪਾਸੇ ਛਾਇਆ ਸੋਗ ਦਾ ਮਾਹੌਲ

ਆਖ਼ਰ ਉਹੀ ਗੱਲ ਹੋ ਗਈ, ਜਿਸ ਤੋਂ ਬਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਬਹੁਤ ਲੋਕਾਂ ਨੂੰ ਉਮੀਦ ਸੀ ਕਿ ਮਾਸੂਮ ਬੱਚੀ ਵੇਦਿਕਾ ਸ਼ਿੰਦੇ ਦੀ ਜਾਨ ਬਚ ਜਾਵੇਗੀ। ਲੋਕਾਂ ਨੇ ਇਸ ਉਮੀਦ ਨਾਲ ਇੱਕ ਵੱਡੀ ਰਕਮ ਇਕੱਠੀ ਕੀਤੀ ਸੀ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਐਤਵਾਰ ਰਾਤ ਨੂੰ 11 ਮਹੀਨੇ ਦੀ ਮਾਸੂਮ ਬੱਚੀ ਵੇਦਿਕਾ ਸ਼ਿੰਦੇ ਅੱਖਾਂ ਮੀਟ ਗਈ। ਉਸ ਦੇ ਮਾਤਾ ਪਿਤਾ ਦੇ ਨਾਲ-ਨਾਲ ਅਨੇਕਾਂ ਲੋਕਾਂ ਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ।

ਇਸ ਬੱਚੀ ਨੇ ਲਗਭਗ 11 ਮਹੀਨੇ ਪਹਿਲਾਂ ਮਹਾਰਾਸ਼ਟਰ ਦੇ ਪਿੰਪਰੀ ਚਿੰਚਵਾੜ ਦੇ ਰਹਿਣ ਵਾਲੇ ਸੌਰਵ ਸ਼ਿੰਦੇ ਦੇ ਘਰ ਜਨਮ ਲਿਆ ਸੀ। ਇਹ ਬੱਚੀ ਸਪਾਈਨਲ ਮਸਕੂਲ ਆਈਟਰੋਫੀ ਦੀ ਲਪੇਟ ਵਿੱਚ ਆ ਗਈ ਸੀ। ਜਿਸ ਤੋਂ ਬਚਾਅ ਲਈ ਉਸ ਨੂੰ ਲੋਲ ਗੇਲ ਸਮਾ ਨਾਮ ਦੇ ਟੀਕੇ ਦੀ ਜ਼ਰੂਰਤ ਸੀ। ਬੱਚੀ ਨੂੰ ਬਚਾਉਣ ਲਈ ਇਹ ਇਕ ਆਖ਼ਰੀ ਆਸ ਦੀ ਕਿਰਨ ਸੀ। ਇਸ ਟੀਕੇ ਦੀ ਕੀਮਤ 16 ਕਰੋੜ ਰੁਪਏ ਦੱਸੀ ਜਾਂਦੀ ਹੈ।

ਬੱਚੀ ਨੂੰ ਬਚਾਉਣ ਲਈ ਲੋਕਾਂ ਨੇ ਮਿਲ ਕੇ ਹੰਭਲਾ ਮਾਰਿਆ ਅਤੇ ਟੀਕੇ ਦਾ ਪ੍ਰਬੰਧ ਕੀਤਾ। ਇਹ ਟੀਕਾ ਅਮਰੀਕਾ, ਜਰਮਨੀ ਅਤੇ ਜਾਪਾਨ ਵਿਚ ਹੀ ਤਿਆਰ ਕੀਤਾ ਜਾਂਦਾ ਹੈ। ਜੂਨ ਮਹੀਨੇ ਵਿੱਚ ਬੱਚੀ ਨੂੰ ਇਹ ਦਵਾਈ ਮੁਹੱਈਆ ਕਰਵਾਈ ਗਈ। ਜਿਸ ਕਰਕੇ ਬੱਚੀ ਦੇ ਮਾਪਿਆਂ ਤੋਂ ਬਿਨਾਂ ਹੋਰ ਲੋਕ ਵੀ ਖੁਸ਼ ਸਨ ਕਿ ਹੁਣ ਬੱਚੀ ਦੀ ਜਾਨ ਬਚ ਜਾਵੇਗੀ ਪਰ ਹੋਇਆ ਆਸ ਤੋਂ ਉਲਟ। ਬੱਚੀ ਨੂੰ ਸਾਹ ਔਖਾ ਆਉਣ ਕਾਰਨ ਹਸਪਤਾਲ ਵਿਚ ਲਿਆਂਦਾ ਗਿਆ ਪਰ ਉੱਥੇ ਉਹ ਦਮ ਤੋੜ ਗਈ।

ਦੱਸਿਆ ਜਾ ਰਿਹਾ ਹੈ ਕਿ ਜਿਹੜੇ ਬੱਚੇ ਇਸ ਸਥਿਤੀ ਦਾ ਸਾਹਮਣਾ ਕਰਦੇ ਹਨ। ਉਨ੍ਹਾਂ ਨੂੰ ਦੁੱਧ ਦੀ ਵਰਤੋਂ ਕਰਨ ਨਾਲ ਸਾਹ ਔਖਾ ਆਉਂਦਾ ਹੈ। ਯੂ ਕੇ ਵਿੱਚ ਅਜਿਹੇ ਮਾਮਲੇ ਜ਼ਿਆਦਾ ਦੱਸੇ ਜਾਂਦੇ ਹਨ। ਇਸ ਹਾਲ ਵਿਚੋਂ ਲੰਘਣ ਵਾਲੇ ਬੱਚਿਆ ਦੇ ਸਰੀਰ ਵਿੱਚ ਐੱਸ ਐੱਮ ਏ-1 ਜੀਨ ਦੀ ਕਮੀ ਹੋ ਜਾਂਦੀ ਹੈ ਅਤੇ ਬੱਚਾ ਹੌਲੀ ਹੌਲੀ ਦਮ ਤੋੜ ਦਿੰਦਾ ਹੈ। ਹੁਣ ਇਸ ਬੱਚੀ ਦੀ ਮੋਤ ਤੋਂ ਬਾਅਦ ਸਾਰੇ ਸੰਸਾਰ ਵਿਚ ਸੋਗ ਦਾ ਮਾਹੌਲ ਬਣ ਗਿਆ ਹੈ।

Leave a Reply

Your email address will not be published. Required fields are marked *