2 ਦਿਨ ਪਹਿਲਾਂ ਲਾਪਤਾ ਹੋਇਆ ਸੀ ਮੁੰਡਾ, ਦੇਖੋ ਕਿਥੋਂ ਮਿਲੀ ਲਾਸ਼, ਧਾਹਾਂ ਮਾਰ ਰੋਏ ਘਰਵਾਲੇ

ਮੁਕੇਰੀਆਂ ਦੇ ਐਮਾਂ ਮਾਂਗਟ ਦੇ ਰਹਿਣ ਵਾਲੇ ਅਨੂ ਜਸਪਾਲ ਨਾਮ ਦੇ ਵਿਅਕਤੀ ਦੀ ਮ੍ਰਿਤਕ ਦੇਹ ਨਹਿਰ ਵਿਚੋਂ ਬਰਾਮਦ ਹੋਈ ਹੈ। ਉਹ 29 ਤਾਰੀਖ ਤੋਂ ਰਾਤ ਸਮੇਂ ਤੋਂ ਲਾਪਤਾ ਸੀ। ਪੁਲਿਸ ਅਤੇ ਉਸ ਦਾ ਪਰਿਵਾਰ ਉਸੇ ਸਮੇਂ ਤੋਂ ਉਸ ਦੀ ਭਾਲ ਕਰ ਰਿਹਾ ਸੀ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਜੀਜੇ ਰਣਧੀਰ ਕੁਮਾਰ ਨੇ ਦੱਸਿਆ ਹੈ ਕਿ ਉਸ ਨੂੰ ਰਾਤ ਦੇ 12 ਵਜੇ ਫੋਨ ਆਇਆ ਸੀ ਕਿ ਉਸ ਦਾ ਸਾਲਾ ਉਸ ਦੇ ਕੋਲ ਆ ਰਿਹਾ ਹੈ। ਉਹ ਉਸ ਨੂੰ ਉਡੀਕਣ ਲੱਗੇ।

ਜਦੋਂ ਉਹ ਨਾ ਪਹੁੰਚਿਆ ਤਾਂ ਉਸ ਨੂੰ ਫੋਨ ਕੀਤਾ ਗਿਆ। ਵਾਰ ਵਾਰ ਫੋਨ ਕਰਨ ਤੇ ਵੀ ਉਸ ਦਾ ਮੋਬਾਇਲ ਸਵਿੱਚ ਆਫ ਆ ਰਿਹਾ ਸੀ। ਰਣਧੀਰ ਕੁਮਾਰ ਦੇ ਦੱਸਣ ਮੁਤਾਬਕ ਸਵੇਰੇ ਉਨ੍ਹਾਂ ਨੇ ਮੁਕੇਰੀਆਂ ਪੁਲੀਸ ਕੋਲ ਮਾਮਲਾ ਦਰਜ ਕਰਵਾ ਦਿੱਤਾ ਅਤੇ ਅਨੂ ਜਸਪਾਲ ਦੀ ਭਾਲ ਸ਼ੁਰੂ ਕਰ ਦਿੱਤੀ। ਉਹ ਨਹਿਰ ਦੇ ਵੱਖ ਵੱਖ ਗੇਟਾਂ ਤੇ ਵੀ ਆਪਣਾ ਮੋਬਾਇਲ ਨੰਬਰ ਦੇ ਕੇ ਆਏ ਤਾਂ ਕਿ ਜੇਕਰ ਕੋਈ ਜਾਣਕਾਰੀ ਮਿਲਦੀ ਹੈ ਤਾਂ ਪਰਿਵਾਰ ਨਾਲ ਸੰਪਰਕ ਕੀਤਾ ਜਾਵੇ।

ਰਣਧੀਰ ਕੁਮਾਰ ਨੇ ਦੱਸਿਆ ਹੈ ਕਿ ਕੁਝ ਦਿਨਾਂ ਬਾਅਦ ਉਨ੍ਹਾਂ ਨੂੰ 4 ਨੰਬਰ ਗੇਟ ਤੋਂ ਨਹਿਰ ਵਿਚੋਂ ਇਕ ਮ੍ਰਿਤਕ ਦੇਹ ਮਿਲਣ ਦੀ ਜਾਣਕਾਰੀ ਦਿੱਤੀ ਗਈ। ਜਦੋਂ ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਪੁਲੀਸ ਦੀ ਮੌਜੂਦਗੀ ਵਿੱਚ ਸ਼ਨਾਖਤ ਕੀਤੀ ਤਾਂ ਇਹ ਮ੍ਰਿਤਕ ਦੇਹ ਉਨ੍ਹਾਂ ਦੇ ਸਾਲੇ਼ ਦੀ ਹੀ ਨਿੱਕਲੀ। ਉਨ੍ਹਾਂ ਨੇ ਪੁਲੀਸ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾਵੇ। ਮ੍ਰਿਤਕ ਦੀ ਭੈਣ ਦੇ ਦੱਸਣ ਮੁਤਾਬਕ ਉਸ ਦੀ ਕਿਸੇ ਨਾਲ ਕੋਈ ਖੁੰ ਦ ਕ ਨਹੀਂ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਿਤਕ 29 ਤਰੀਕ ਤੋਂ ਗੁੰਮ ਸੀ।

ਪੁਲੀਸ ਅਤੇ ਪਰਿਵਾਰ ਉਸ ਨੂੰ ਲੱਭ ਰਹੇ ਸੀ। ਹੁਣ ਉਸ ਦੀ ਮ੍ਰਿਤਕ ਦੇਹ ਪਾਵਰ ਹਾਊਸ ਦੇ 4 ਨੰਬਰ ਗੇਟ ਤੋਂ ਮਿਲੀ ਹੈ। ਜਿਸ ਨੂੰ ਸਿਵਲ ਹਸਪਤਾਲ ਦੀ ਮੋ ਰ ਚ ਰੀ ਵਿਚ ਰਖਵਾਇਆ ਗਿਆ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਪਰਿਵਾਰ ਦੇ ਬਿਆਨ ਲਏ ਜਾ ਰਹੇ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਏ, ਬਣਦੀ ਕਾਰਵਾਈ ਕੀਤੀ ਜਾਵੇਗੀ।  ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *