ਇਸ ਮੁੰਡੇ ਨੇ ਪਿੱਛੇ ਲਾ ਰੱਖੇ ਸੀ 25 ਪਿੰਡ, ਅੱਜ ਪੁਲਿਸ ਨੇ ਲੈ ਲਿਆ ਵੱਡਾ ਐਕਸ਼ਨ

ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਤੇ ਮਸ਼ਹੂਰ ਹੋਣ ਲਈ ਲੋਕ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਵਰਤਦੇ ਹਨ। ਕਈ ਤਾਂ ਇਹ ਵੀ ਨਹੀਂ ਸੋਚਦੇ ਕਿ ਜੋ ਢੰਗ ਉਹ ਅਪਣਾ ਰਹੇ ਹਨ ਠੀਕ ਵੀ ਹੈ ਜਾਂ ਨਹੀਂ? ਨਵਾਂ ਸ਼ਹਿਰ ਪੁਲੀਸ ਨੇ ਇਕ ਅਜਿਹੇ ਲੜਕੇ ਨੂੰ ਰੋਕਿਆ, ਜੋ ਆਪਣੇ ਮੋਟਰਸਾਈਕਲ ਤੇ ਪੂਰੇ 4 ਦਰਜਨ ਹਾਰਨ ਲਗਾ ਕੇ ਘੁੰਮ ਰਿਹਾ ਸੀ। ਇਨ੍ਹਾਂ ਹਾਰਨਾਂ ਤੋਂ ਅਲੱਗ ਅਲੱਗ ਆਵਾਜ਼ ਆਉਂਦੀ ਸੀ। ਪੁਲੀਸ ਨੇ ਮੋਟਰਸਾਈਕਲ ਨੂੰ ਬੰਦ ਕਰ ਦਿੱਤਾ ਹੈ ਅਤੇ ਇਸ ਲੜਕੇ ਦਾ ਚਲਾਨ ਕੀਤਾ ਹੈ।

ਮਹਿਲਾ ਪੁਲੀਸ ਅਧਿਕਾਰੀ ਨੇ ਉਪਰੋਕਤ ਮਾਮਲੇ ਦੇ ਸਬੰਧ ਵਿਚ ਦੱਸਿਆ ਹੈ ਕਿ ਉਨ੍ਹਾਂ ਨੂੰ 4- 5 ਦਿਨ ਪਹਿਲਾਂ ਕਿਸੇ ਨੇ ਜਾਣਕਾਰੀ ਦਿੱਤੀ ਸੀ ਕਿ ਕੋਈ ਲੜਕਾ ਆਪਣੇ ਮੋਟਰਸਾਈਕਲ ਉੱਤੇ ਕਈ ਹਾਰਨ ਲਗਾ ਕੇ ਪਿੰਡਾਂ ਵਿੱਚ ਘੁੰਮ ਰਿਹਾ ਹੈ। ਪੁਲੀਸ ਵੱਲੋਂ ਉਸ ਦੀ ਸ਼ਨਾਖਤ ਕਰ ਕੇ ਉਸ ਤੇ ਕਾਰਵਾਈ ਕੀਤੀ ਗਈ ਹੈ। ਮਹਿਲਾ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਜਾਂਚ ਦੌਰਾਨ ਪਾਇਆ ਗਿਆ ਕਿ ਇਹ ਲੜਕਾ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਵਿਊਜ਼ ਵਧਾਉਣਾ ਚਾਹੁੰਦਾ ਸੀ।

ਜਿਸ ਕਰਕੇ ਉਸ ਨੇ ਅਜਿਹਾ ਕੀਤਾ। ਜਦੋਂ ਪੁਲੀਸ ਨੇ ਉਸ ਦਾ ਮੋਟਰਸਾਈਕਲ ਰੋਕ ਕੇ ਹਾਰਨਾਂ ਦੀ ਗਿਣਤੀ ਕੀਤੀ ਤਾਂ ਪਤਾ ਲੱਗਾ ਕਿ ਉਸ ਨੇ 48 ਹਾਰਨ ਲਗਾਏ ਹੋਏ ਸਨ। ਪੁਲੀਸ ਨੇ ਉਸ ਦਾ ਮੋਟਰਸਾਈਕਲ ਬੰਦ ਕਰ ਦਿੱਤਾ ਹੈ ਅਤੇ ਚਲਾਨ ਕੀਤਾ ਹੈ। ਉਸ ਦੇ ਮੋਟਰਸਾਈਕਲ ਦੀ ਨੰਬਰ ਪਲੇਟ ਵੀ ਨਹੀਂ ਸੀ। ਮਹਿਲਾ ਪੁਲੀਸ ਅਧਿਕਾਰੀ ਨੇ ਸੁਝਾਅ ਦਿੱਤਾ ਹੈ ਕਿ ਜੇਕਰ ਕੋਈ ਬੱਚਾ ਇਸ ਤਰ੍ਹਾਂ ਦੀਆਂ ਹਰਕਤਾਂ ਕਰਦਾ ਹੈ,

ਜੋ ਕਾਨੂੰਨ ਮੁਤਾਬਕ ਸਹੀ ਨਹੀਂ ਹਨ ਤਾਂ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ। ਪੁਲੀਸ ਨੇ ਇਸ ਵਾਰ ਲੜਕੇ ਨੂੰ ਸਮਝਾਉਣ ਲਈ ਚਲਾਨ ਕੀਤਾ ਹੈ। ਜੇਕਰ ਉਹ ਫੇਰ ਅਜਿਹੀ ਹਰਕਤ ਕਰਦਾ ਹੈ ਤਾਂ ਹੋਰ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਇਹ ਲੜਕਾ ਸਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *