ਕਨੇਡਾ ਚ ਪੜ੍ਹਾਈ ਕਰਨ ਆਈ ਕੁੜੀ ਨਾਲ ਵੱਡੀ ਜੱਗੋ ਤੇਰਵੀ, ਪੂਰੇ ਇਲਾਕੇ ਚ ਮਚੀ ਹਾਹਾਕਾਰ

ਕੁਝ ਸਮੇਂ ਤੋਂ ਕੈਨੇਡਾ ਤੋਂ ਭਾਰਤੀ ਨੌਜਵਾਨ ਮੁੰਡੇ ਕੁੜੀਆਂ ਨਾਲ ਜੁੜੀਆਂ ਮੰਦਭਾਗੀਆਂ ਘਟਨਾਵਾਂ ਵਾਪਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪਾਣੀ ਵਿਚ ਡੁੱਬਣ ਨਾਲ ਸਬੰਧਤ ਹੁੰਦੀਆਂ ਹਨ। ਅਜਿਹੀ ਹੀ ਇੱਕ ਘਟਨਾ ਹੁਣੇ ਹੁਣੇ ਸਾਹਮਣੇ ਆਈ ਹੈ। ਇਸ ਘਟਨਾ ਵਿਚ ਇਕ ਨੌਜਵਾਨ ਲੜਕੀ ਦੀ ਮ੍ਰਿਤਕ ਦੇਹ ਮਿਲ ਗਈ ਹੈ। ਜਦਕਿ 2 ਨੌਜਵਾਨਾਂ ਦੀ ਭਾਲ ਜਾਰੀ ਹੈ। ਇਹ ਦੋਵੇਂ ਨੌਜਵਾਨ ਅਤੇ ਲੜਕੀ ਦਰਿਆ ਤੇ ਸੈਰ ਕਰਨ ਗਏ ਸਨ।

ਇਹ ਮਾਮਲਾ ਕੈਨੇਡਾ ਦੇ ਨਿਆਗਰਾ ਫਾਲਜ਼ ਇਲਾਕੇ ਦਾ ਦੱਸਿਆ ਜਾਂਦਾ ਹੈ। ਲੜਕੀ 2 ਨੌਜਵਾਨਾਂ ਦੀਆਂ ਤਸਵੀਰਾਂ ਖਿੱਚ ਰਹੀ ਸੀ ਕਿ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਪਾਣੀ ਵਿੱਚ ਡਿੱਗ ਪਈ। ਉਸ ਨੂੰ ਬਚਾਉਣ ਲਈ ਉਸ ਦਾ ਸਾਥੀ ਅਨੰਥੂ ਕ੍ਰਿਸ਼ਨਾ ਵੀ ਪਾਣੀ ਵਿੱਚ ਕੁੱਦ ਪਿਆ। ਅਨੰਥੂ ਕਿਸ਼ਨਾ ਭਾਰਤ ਦੇ ਸੂਬੇ ਕੇਰਲ ਦੇ ਸ਼ਹਿਰ ਕੋਲਮ ਨਾਲ ਸਬੰਧਤ ਦੱਸਿਆ ਜਾਂਦਾ ਹੈ। ਲੜਕੀ ਨੂੰ ਪਾਣੀ ਵਿੱਚੋਂ ਕੱਢ ਲਿਆ ਗਿਆ ਪਰ ਉਹ ਹਸਪਤਾਲ ਵਿੱਚ ਦਮ ਤੋੜ ਗਈ।

ਦੁਜੇ 2 ਨੌਜਵਾਨਾ ਕੇਰਲਾ ਦੇ ਅਨੰਥੂ ਕਿ੍ਸ਼ਨਾ ਅਤੇ ਆਂਧਰਾ ਪ੍ਰਦੇਸ਼ ਦੇ ਸ਼ਹਿਰ ਵਿਸ਼ਾਖਾਪਟਨਮ ਦੇ ਰਹਿਣ ਵਾਲੇ 26 ਸਾਲਾ ਤਾਥੀਕੁੰਡਾ ਅਵਿਨਾਸ਼ ਦੀਆਂ ਮ੍ਰਿਤਕ ਦੇਹਾਂ ਅਜੇ ਤੱਕ ਬਰਾਮਦ ਨਹੀਂ ਹੋਈਆਂ। ਅਵਿਨਾਸ਼ ਦੇ ਪਿਤਾ ਦੇ ਦੱਸਣ ਮੁਤਾਬਕ ਪੁਲੀਸ ਨੂੰ ਉਨ੍ਹਾਂ ਦੇ ਪੁੱਤਰ ਦੀ ਕਾਰ, ਸ਼ਨਾਖਤੀ ਕਾਰਡ, ਮੋਬਾਈਲ ਫੋਨ ਅਤੇ ਕੱਪਡ਼ੇ ਬਰਾਮਦ ਹੋਏ ਹਨ। ਦੂਜੇ ਪਾਸੇ ਅਨੰਥੂ ਕਿ੍ਸ਼ਨਾ ਦਾ ਹੁਣ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਅਵਿਨਾਸ਼ 4 ਜੂਨ ਤੋਂ ਹੀ ਕੈਨੇਡਾ ਪਹੁੰਚਿਆ ਸੀ ਅਤੇ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰ ਰਿਹਾ ਸੀ।

Leave a Reply

Your email address will not be published. Required fields are marked *