ਘਰਵਾਲੀ ਤੋਂ ਦੁਖੀ ਹੋਏ ਫੌਜੀ ਨੇ ਮਾਰੀ ਨਹਿਰ ਚ ਛਾਲ, ਨਹਿਰ ਕੰਢੇ ਪੈ ਗਿਆ ਰੌਲਾ

ਜਿੰਦਗੀ ਵਿਚ ਇਨਸਾਨ ਨੂੰ ਹਰ ਤਰ੍ਹਾਂ ਦਾ ਸਮਾਂ ਦੇਖਣਾ ਪੈਂਦਾ ਹੈ। ਔਖੇ ਸਮੇਂ ਤੋਂ ਭੱਜਣਾ ਨਹੀਂ ਚਾਹੀਦਾ, ਸਗੋਂ ਡਟਕੇ ਇਸਦਾ ਸਾਹਮਣਾ ਕਰਨਾ ਚਾਹੀਦਾ ਹੈ। ਜ਼ਿਲ੍ਹਾ ਰੋਪੜ ਦੇ ਮਾਜਰੀ ਸਥਿਤ ਭਾਖੜਾ ਨਹਿਰ ਵਿਚ 27 ਸਾਲਾ ਇਕ ਨੌਜਵਾਨ ਗਗਨਦੀਪ ਵੱਲੋਂ ਭਾਖੜਾ ਨਹਿਰ ਵਿੱਚ ਛਾਲ ਲਗਾ ਦੇਣ ਦੀ ਜਾਣਕਾਰੀ ਮਿਲੀ ਹੈ। ਇਹ ਨੌਜਵਾਨ ਆਰਮੀ ਵਿਚ ਨੌਕਰੀ ਕਰਦਾ ਸੀ ਅਤੇ ਅੱਜ ਕੱਲ੍ਹ ਛੁੱਟੀ ਤੇ ਆਇਆ ਹੋਇਆ ਸੀ। ਨਹਿਰ ਦੀ ਪਟੜੀ ਤੋਂ ਉਸ ਦਾ ਬੁਲਟ ਮੋਟਰਸਾਈਕਲ ਅਤੇ ਇੱਕ ਹੱਥ ਲਿਖਤ ਮਿਲੀ ਹੈ।

ਜਿਸ ਵਿੱਚ ਉਸ ਨੇ ਆਪਣੀ ਪਤਨੀ ਅਤੇ ਸਹੁਰਾ ਪਰਿਵਾਰ ਤੇ ਦੋਸ਼ ਲਗਾਏ ਹਨ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇਹ ਦੀ ਭਾਲ ਜਾਰੀ ਹੈ। ਮਿ੍ਤਕ ਥਾਣਾ ਚਮਕੌਰ ਦੀ ਪਿੰਡ ਗਡ਼੍ਹੀ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਕੁਲਚਿਆਂ ਦੀ ਰੇਹੜੀ ਲਾਉਣ ਵਾਲੇ ਇਕ ਵਿਅਕਤੀ ਨੇ ਦੱਸਿਆ ਹੈ ਕਿ 1:45 ਵਜੇ ਜਦੋਂ ਉਹ ਆਪਣੀ ਰੇਹੜੀ ਤੇ ਖਡ਼੍ਹਾ ਸੀ ਤਾਂ ਇਕਦਮ ਰੌਲਾ ਪੈ ਗਿਆ ਕਿ ਇਕ ਵਿਅਕਤੀ ਨੇ ਨਹਿਰ ਵਿੱਚ ਛਾਲ ਲਗਾ ਦਿੱਤੀ ਹੈ।

ਜਦੋਂ ਉਹ ਦੌੜ ਕੇ ਉਥੇ ਪਹੁੰਚੇ ਤਾਂ ਵਿਅਕਤੀ ਰੁੜ੍ਹ ਚੁੱਕਾ ਸੀ। ਪਟੜੀ ਤੇ ਬੁਲਟ ਮੋਟਰਸਾਈਕਲ ਉੱਤੇ ਪਰਸ ਅਤੇ ਇਕ ਪਰਚਾ ਵੀ ਸੀ, ਜੋ ਪੁਲੀਸ ਲੈ ਗਈ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਨਹਿਰ ਦੀ ਪਟੜੀ ਉੱਤੇ ਇਕ ਬੁਲਟ ਮੋਟਰਸਾਈਕਲ ਖੜ੍ਹਾ ਹੈ। ਜਦੋਂ ਪੁਲੀਸ ਮੌਕੇ ਤੇ ਪਹੁੰਚੀ ਤਾਂ ਬੁਲਟ ਉੱਤੋਂ ਇਕ ਪਰਸ ਵੀ ਮਿਲਿਆ। ਪਰਸ ਵਿਚ ਸ਼ਨਾਖਤੀ ਕਾਰਡ, ਏ ਟੀ ਐਮ ਕਾਰਡ ਅਤੇ ਇਕ ਹੱਥ ਲਿਖਤ ਮਿਲੀ ਹੈ।

ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਵਿਅਕਤੀ ਦਾ ਨਾਮ ਗਗਨਦੀਪ ਹੈ, ਜੋ ਆਰਮੀ ਵਿਚ ਨੌਕਰੀ ਕਰਦਾ ਹੈ। ਹੱਥ ਲਿਖਤ ਮੁਤਾਬਕ ਉਸ ਨੇ ਜਾਨ ਗਵਾਉਣ ਲਈ ਨਹਿਰ ਵਿੱਚ ਛਾਲ ਲਗਾ ਦਿੱਤੀ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਸ ਨੇ ਹੱਥ ਲਿਖਤ ਵਿੱਚ ਆਪਣੀ ਪਤਨੀ ਅਤੇ ਸਹੁਰਾ ਪਰਿਵਾਰ ਤੇ ਦੋਸ਼ ਲਗਾਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮ੍ਰਿਤਕ ਦੇਹ ਦੀ ਭਾਲ ਜਾ ਰਹੀ ਹੈ।

Leave a Reply

Your email address will not be published. Required fields are marked *