ਜਨਤਾ ਦੀ ਮੰਗ ਨੂੰ ਦੇਖਦੇ ਹੋਏ ਮੋਦੀ ਸਰਕਾਰ ਲਿਆ ਵੱਡਾ ਅਹਿਮ ਫੈਸਲਾ, ਪੰਜਾਬੀ ਵੀ ਹੋਏ ਖੁਸ਼

ਖੇਡਾਂ ਸਾਡੇ ਸਮਾਜ ਨੂੰ ਉਸਾਰੂ ਸੇਧ ਦਿੰਦੀਆਂ ਹਨ। ਜਿੱਥੇ ਖੇਡਾਂ ਸਾਨੂੰ ਰਿਸ਼ਟ ਪੁਸ਼ਟ ਸਿਹਤ ਪ੍ਰਦਾਨ ਕਰਦੀਆਂ ਹਨ, ਉੱਥੇ ਹੀ ਅਨੁਸ਼ਾਸਨ ਵਿੱਚ ਰਹਿਣਾ ਸਿਖਾਉਂਦੀਆਂ ਹਨ। ਜਦੋਂ ਖਿਡਾਰੀ ਖੇਡਾਂ ਵਿੱਚ ਐਵਾਰਡ ਹਾਸਲ ਕਰਦੇ ਹਨ ਤਾਂ ਉਹ ਆਪਣੇ ਮੁਲਕ ਦਾ ਨਾਮ ਰੌਸ਼ਨ ਕਰਦੇ ਹਨ। ਹਰ ਮੁਲਕ ਵਿੱਚ ਇਨ੍ਹਾਂ ਖਿਡਾਰੀਆਂ ਲਈ ਪ੍ਰਸਿੱਧ ਸ਼ਖਸੀਅਤਾਂ ਦੇ ਨਾਮ ਤੇ ਐਵਾਰਡ ਦਿੱਤੇ ਜਾਂਦੇ ਹਨ। ਜਿਹੜੇ ਖਿਡਾਰੀ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹਨ, ਉਹ ਹੀ ਐਵਾਰਡ ਹਾਸਲ ਕਰਕੇ ਲਿਆਉਂਦੇ ਹਨ।

ਮਿਲਖਾ ਸਿੰਘ ਅਤੇ ਪੀ ਟੀ ਊਸ਼ਾ ਵਰਗੇ ਦੌੜਾਕਾਂ ਤੇ ਸਾਡਾ ਮੁਲਕ ਮਾਣ ਕਰਦਾ ਹੈ। ਵੱਖ ਵੱਖ ਖੇਡਾਂ ਵਿੱਚ ਵੱਖ ਵੱਖ ਖਿਡਾਰੀਆਂ ਨੇ ਆਪਣੀ ਪਹਿਚਾਣ ਬਣਾਈ ਹੈ। ਭਾਰਤ ਵਿੱਚ ਖਿਡਾਰੀਆਂ ਨੂੰ ਖੇਲ ਰਤਨ ਨਾਮ ਦਾ ਇੱਕ ਐਵਾਰਡ ਦਿੱਤਾ ਜਾਂਦਾ ਹੈ। ਇਸ ਐਵਾਰਡ ਦਾ ਨਾਮ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਹੈ। ਹੁਣ ਕੇਂਦਰ ਸਰਕਾਰ ਨੇ ਇਸ ਖੇਲ ਐਵਾਰਡ ਦਾ ਨਾਮ ਮੇਜਰ ਧਿਆਨ ਚੰਦ ਖੇਲ ਰਤਨ ਐਵਾਰਡ ਰੱਖਣ ਦਾ ਫ਼ੈਸਲਾ ਕੀਤਾ ਹੈ। ਜਦਕਿ ਪਹਿਲਾਂ ਇਸ ਦਾ ਨਾਮ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਸੀ।

ਇਸ ਦੀ ਜਾਣਕਾਰੀ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਹੈ। ਉਨ੍ਹਾਂ ਨੇ ਇਸ ਸਬੰਧੀ ਜਾਣਕਾਰੀ ਟਵਿਟਰ ਤੇ ਦਿੱਤੀ ਹੈ। ਇਸ ਸੰਬੰਧ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਹੈ ਕਿ ਉਨ੍ਹਾਂ ਨੂੰ ਮੁਲਕ ਦੇ ਵੱਖ ਵੱਖ ਹਿੱਸਿਆਂ ਤੋਂ ਲੋਕਾਂ ਨੇ ਅਪੀਲ ਕੀਤੀ ਸੀ ਕਿ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਦਾ ਨਾਮ ਬਦਲ ਕੇ ਮੇਜਰ ਧਿਆਨ ਚੰਦ ਖੇਲ ਰਤਨ ਐਵਾਰਡ ਰੱਖਿਆ ਜਾਵੇ।

ਇਸ ਲਈ ਉਨ੍ਹਾਂ ਨੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਦਾ ਨਾਮ ਬਦਲ ਕੇ ਮੇਜਰ ਧਿਆਨ ਚੰਦ ਖੇਲ ਰਤਨ ਐਵਾਰਡ ਰੱਖ ਦਿੱਤਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਮੇਜਰ ਧਿਆਨ ਚੰਦ ਹਾਕੀ ਦੇ ਇਕ ਨਾਮੀ ਖਿਡਾਰੀ ਹੋਏ ਹਨ। ਉਨ੍ਹਾਂ ਨੂੰ ਹਾਕੀ ਖੇਡ ਜਗਤ ਵਿਚ ਬਹੁਤ ਹੀ ਸਨਮਾਨਯੋਗ ਸਥਾਨ ਹਾਸਲ ਰਿਹਾ ਹੈ ਅਤੇ ਅੱਜ ਵੀ ਹਾਕੀ ਨੂੰ ਪਿਆਰ ਕਰਨ ਵਾਲੇ ਮੇਜਰ ਧਿਆਨ ਚੰਦ ਨੂੰ ਯਾਦ ਕਰਦੇ ਹਨ।

Leave a Reply

Your email address will not be published. Required fields are marked *