ਨਵੇਂ ਬੁਲਟ ਦੀ ਪਾਰਟੀ ਦੇਣ ਗਿਆ ਸੀ ਫੋਜੀ ਮੁੰਡਾ, ਦੋਸਤਾਂ ਨੇ ਕਰ ਦਿੱਤੀ ਯਾਰ ਮਾਰ

ਜੇ ਦੇਖਿਆ ਜਾਵੇ ਤਾਂ ਅੱਜ ਕੱਲ ਨੌਜਵਾਨਾਂ ਵਿਚ ਸਹਿਣਸ਼ੀਲਤਾ ਬਿਲਕੁਲ ਖ਼ਤਮ ਹੁੰਦੀ ਜਾ ਰਹੀ ਹੈ। ਕਈ ਵਾਰ ਨਿੱਕੀ ਜਿਹੀ ਗੱਲ ਪਿੱਛੇ ਵੱਡੇ ਪੰਗੇ ਪੈ ਜਾਂਦੇ ਹਨ। ਇਥੇ ਹੀ ਬੱਸ ਨਹੀਂ, ਕਦੇ-ਕਦੇ ਮਾਮਲਾ ਇੱਕ ਦੂਜੇ ਦੀ ਜਾਨ ਲੈਣ ਤੱਕ ਵੀ ਪਹੁੰਚ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਗਿੱਦੜਬਾਹਾ ਤੋਂ ਸਾਹਮਣੇ ਆਇਆ ਹੈ, ਜਿੱਥੇ ਦੋਸਤਾਂ ਵਿਚਕਾਰ ਹੋਈ ਨਿੱਕੀ ਜਿਹੀ ਗੱਲ ਇੱਥੋਂ ਤੱਕ ਆ ਪਹੁੰਚੀ ਕਿ ਇੱਕ ਦੋਸਤ ਨੇ ਦੂਜੇ ਦੋਸਤ ਦੀ ਜਾਨ ਲੈ ਲਈ।

ਪਿੰਡ ਦੇ ਵਿਅਕਤੀ ਗੁਰਜੀਤ ਸਿੰਘ ਨੇ ਦੱਸਿਆ ਕਿ ਅਕਾਸ਼ਦੀਪ ਸਿੰਘ ਨਾਮਕ ਲੜਕਾ ਬਹੁਤ ਹੀ ਲਾਇਕ ਸੀ। ਜਿਸ ਦੀ ਉਮਰ 23 ਸਾਲ ਸੀ। ਜੋ ਕਿ ਢਾਈ ਸਾਲ ਪਹਿਲਾਂ ਹੀ ਫੌਜ ਵਿਚ ਭਰਤੀ ਹੋਇਆ ਸੀ। ਅਕਾਸ਼ਦੀਪ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਗਿੱਦੜਬਾਹੇ ਆਇਆ ਸੀ। ਖਾਂਦੇ ਪੀਂਦੇ ਹੀ ਉਸ ਦੀ ਦੋਸਤਾਂ ਨਾਲ ਬਹਸ ਹੋ ਗਈ, ਗੱਲ ਇੰਨੀ ਜਿਆਦਾ ਵੱਧ ਗਈ ਕਿ ਉਸਦੀ ਜਾਨ ਚਲੀ ਗਈ। ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਤਿੰਨ ਭੈਣ ਭਰਾ ਸਨ। ਇੱਕ ਭੈਣ ਦੀ ਪਹਿਲਾਂ ਹੀ ਮੋਤ ਹੋ ਚੁੱਕੀ ਸੀ, ਹੁਣ ਉਸ ਦੀ ਇਕ ਛੋਟੀ ਭੈਣ ਹੀ ਰਹਿ ਗਈ।

ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਬਠਿੰਡਾ ਦੇ ਮਿਲਟਰੀ ਹਸਪਤਾਲ ਤੋਂ ਜਾਣਕਾਰੀ ਮਿਲੀ ਸੀ ਕਿ ਪੁੱਤਰ ਇਕਬਾਲ ਸਿੰਘ ਵਾਸੀ ਥਰਾਜਵਾਲਾ ਦੀ ਭੇਦਭਰੇ ਹਾਲਾਤ ਵਿੱਚ ਮੋਤ ਹੋ ਗਈ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੇਹ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਮੰਗਵਾਈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਹੀ ਮ੍ਰਿਤਕ ਦੇ ਪਿਤਾ ਇਕਬਾਲ ਸਿੰਘ ਪੁੱਤਰ ਆਤਮਾ ਸਿੰਘ ਥਰਾਜਵਾਲਾ ਨੇ ਬਿਆਨ ਦਰਜ ਕਰਾਏ ਕਿ ਉਸ ਦਾ ਲੜਕਾ ਤਿੰਨ ਸਾਲ ਤੋਂ ਫੌਜ ਦੀ ਨੌਕਰੀ ਕਰ ਰਿਹਾ ਹੈ।

ਉਹ ਛੁੱਟੀ ਆਇਆ ਹੋਇਆ ਸੀ। ਉਨ੍ਹਾਂ ਦੇ ਪੁੱਤਰ ਨੇ ਨਵਾਂ ਬੁਲਟ ਮੋਟਰਸਾਈਕਲ ਲਿਆ ਸੀ। ਜਿਸ ਦੀ ਪਾਰਟੀ ਦੇਣ ਲਈ ਉਹ ਆਪਣੇ ਦੋਸਤ ਰੌਬਿਨ, ਸੰਨੀ ਨੂੰ ਨਾਲ ਲੈ ਗਿਆ ਅਤੇ ਉਨ੍ਹਾਂ ਨੇ 2 ਲੜਕੇ ਹੋਰ ਬੁਲਾ ਲਏ। ਹਰਪ੍ਰੀਤ ਸਿੰਘ ਹੈਪੀ ਪੁੱਤਰ ਸ਼ਿਵਰਾਜ ਸਿੰਘ ਅਤੇ ਹਰਵਿੰਦਰ ਸਿੰਘ ਜਿੰਦੂ ਪਾਰਟੀ ਦੌਰਾਨ ਇਨ੍ਹਾਂ ਵਿਚਕਾਰ ਆਪਸੀ ਗੱਲਬਾਤ ਹੋ ਗਈ। ਜਿਸ ਕਾਰਨ ਹਰਪ੍ਰੀਤ ਸਿੰਘ ਹੈਪੀ ਆਪੇ ਤੋਂ ਬਾਹਰ ਹੋ ਕੇ ਉੱਥੋਂ ਉੱਠ ਕੇ ਚਲਾ ਗਿਆ। ਉਸ ਤੋਂ ਬਾਅਦ ਉਹ ਆਪਣੇ ਘਰੋਂ ਕਰਪਾਨ ਲੈ ਆਇਆ। ਹਰਪ੍ਰੀਤ ਸਿੰਘ ਹੈਪੀ ਨੇ ਰਸਤੇ ਵਿੱਚ ਅਕਾਸ਼ਦੀਪ ਨੂੰ ਘੇਰ ਲਿਆ ਅਤੇ ਭਾਣਾ ਵਰਤਾ ਦਿੱਤਾ।

ਅਕਾਸ਼ਦੀਪ ਨੂੰ ਡਾਕਟਰ ਹਰੀਰਾਮ ਹਸਪਤਾਲ ਗਿੱਦੜਬਾਹਾ ਵਿਖੇ ਦਾਖਲ ਕਰਵਾਇਆ ਗਿਆ। ਅਕਾਸ਼ਦੀਪ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਬਠਿੰਡਾ ਨਿੱਜੀ ਹਸਪਤਾਲ ਵਿਚ ਭੇਜ ਦਿੱਤਾ ਗਿਆ। ਉਥੇ ਵੀ ਉਸ ਦੀ ਹਾਲਤ ਵਿਚ ਸੁਧਾਰ ਨਾ ਹੋਣ ਕਰਕੇ ਉਸ ਨੂੰ ਮਿਲਟਰੀ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ ਪਰ ਰਾਤ 1 ਵਜੇ ਦੇ ਕਰੀਬ ਅਕਾਸ਼ਦੀਪ ਦੀ ਮੋਤ ਹੋ ਗਈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਪਰਚਾ ਦਰਜ ਕਰ ਲਿਆ ਗਿਆ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *