ਸੁੱਕੀ ਕੱਚੀ ਰੋਟੀ ਖਾਣ ਵਾਲੇ ਭੈਣ ਭਰਾ ਦੀ ਜਿੰਦਗੀ ਚ ਨਵੇਂ ਘਰ ਤੋਂ ਬਾਅਦ ਆ ਗਈ ਇੱਕ ਹੋਰ ਖੁਸ਼ਖਬਰੀ

ਪਿਛਲੇ ਕਈ ਦਿਨਾਂ ਤੋਂ ਮਾਨਸਾ ਦੇ ਸਰਦੂਲਗੜ੍ਹ ਦੇ 2 ਬੱਚਿਆਂ ਕਰਨਵੀਰ ਅਤੇ ਉਸ ਦੀ ਭੈਣ ਪੂਜਾ ਦੀ ਖੂਬ ਚਰਚਾ ਹੋ ਰਹੀ ਹੈ। ਇਹ ਦੋਵੇਂ ਭੈਣ ਭਰਾ ਲਗਪਗ 2 ਸਾਲ ਤੋਂ ਇਕੱਲੇ ਰਹਿ ਰਹੇ ਹਨ। ਇਨ੍ਹਾਂ ਦੇ ਪਿਤਾ ਕਾਲੇ ਪੀਲੀਏ ਕਾਰਨ ਅਤੇ ਮਾਂ ਕੈਂਸਰ ਕਾਰਨ ਇਨ੍ਹਾਂ ਨੂੰ ਸਦੀਵੀ ਵਿਛੋਡ਼ਾ ਦੇ ਚੁੱਕੇ ਹਨ। ਕਰਨਵੀਰ ਕਿਸੇ ਨਾਈ ਦੀ ਦੁਕਾਨ ਤੇ ਕੰਮ ਸਿੱਖ ਰਿਹਾ ਸੀ ਅਤੇ 30 ਰੁਪਏ ਪ੍ਰਤੀ ਦਿਨ ਕਮਾ ਰਿਹਾ ਸੀ। ਇਸ ਨਾਲ ਹੀ ਦੋਵੇਂ ਭੈਣ ਭਰਾ ਗੁਜ਼ਾਰਾ ਕਰਦੇ ਸਨ।

ਅਰਦਾਸ ਚੈਰੀਟੇਬਲ ਟਰੱਸਟ ਵੱਲੋਂ ਕਰਨਵੀਰ ਅਤੇ ਪੂਜਾ ਦੀ ਮਦਦ ਕੀਤੇ ਜਾਣ ਦਾ ਬੀੜਾ ਚੁੱਕੇ ਜਾਣ ਕਰ ਕੇ ਕਈ ਸਮਾਜ ਸੇਵੀ ਲੋਕ ਸਾਹਮਣੇ ਆਏ। ਇਨ੍ਹਾਂ ਸਭ ਦੀ ਮਦਦ ਸਦਕਾ ਕਰਨਵੀਰ ਅਤੇ ਪੂਜਾ ਦਾ ਮਕਾਨ ਬਣਨ ਲੱਗਾ। ਮਾਮਲਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਣ ਕਰਕੇ ਸਰਕਾਰ ਵੱਲੋਂ ਚਾਈਲਡ ਕੇਅਰ ਵਾਲੇ ਵੀ ਪਹੁੰਚ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਬੱਚਿਆਂ ਦੀ ਸੰਭਾਲ ਲਈ ਪਰਿਵਾਰ ਵਿਚ ਕੋਈ ਜ਼ਿੰਮੇਵਾਰ ਵਿਅਕਤੀ ਨਹੀਂ ਹੈ ਤਾਂ ਉਹ ਬੱਚਿਆਂ ਨੂੰ ਆਪਣੇ ਨਾਲ ਲੈ ਜਾਣਗੇ।

ਜਿਸ ਕਰਕੇ ਟਰੱਸਟ ਵਾਲਿਆਂ ਨੇ ਹਿਮਤ ਜੁਟਾਈ ਅਤੇ ਬੱਚਿਆਂ ਦੀ ਦਾਦੀ ਨੂੰ ਲੱਭ ਲਿਆ। ਪਤਾ ਲੱਗਾ ਹੈ ਕਿ ਬੱਚਿਆਂ ਦੀ ਦਾਦੀ ਆਪਣੇ ਦੂਸਰੇ ਪੁੱਤਰਾਂ ਦੇ ਬੱਚਿਆਂ ਨਾਲ ਰਹਿ ਰਹੀ ਹੈ। ਮਾਤਾ ਦੀਆਂ ਹੋਰ ਨੂੰਹਾਂ ਵੀ ਇਸ ਦੁਨੀਆਂ ਤੋਂ ਜਾ ਚੁੱਕੀਆਂ ਹਨ ਅਤੇ ਪਰਿਵਾਰ ਦੇ ਹਾਲਾਤ ਵੀ ਕੋਈ ਬਹੁਤੇ ਚੰਗੇ ਨਹੀਂ ਹਨ। ਪੂਜਾ ਚਾਹੁੰਦੀ ਹੈ ਕਿ ਉਸ ਦੀ ਦਾਦੀ ਹੁਣ ਉਨ੍ਹਾਂ ਦੇ ਕੋਲ ਹੀ ਰਹੇ। ਦੋਵੇਂ ਭੈਣ ਭਰਾਵਾਂ ਦੇ ਸੁਫਨਿਆਂ ਦਾ ਘਰ ਬਣਨਾ ਸ਼ੁਰੂ ਹੋ ਗਿਆ ਹੈ। ਦੋਵੇਂ ਬੱਚੇ ਬਹੁਤ ਖੁਸ਼ ਹਨ।

ਕਰਨਵੀਰ ਅਤੇ ਪੂਜਾ ਵਰਗੇ ਹੋਰ ਵੀ ਕਈ ਬੱਚੇ ਸਾਡੇ ਸਮਾਜ ਵਿੱਚ ਅਜਿਹੇ ਹੋਣਗੇ, ਜਿਨ੍ਹਾਂ ਨੂੰ ਇਨ੍ਹਾਂ ਬੱਚਿਆਂ ਵਾਂਗ ਹੀ ਮਦਦ ਦੀ ਲੋੜ ਹੋਵੇਗੀ। ਸਮਾਜ ਸੇਵੀ ਜਥੇਬੰਦੀਆਂ ਨੂੰ ਅਜਿਹੇ ਲੋੜਵੰਦਾਂ ਦੀ ਬਾਂਹ ਫੜਨੀ ਚਾਹੀਦੀ ਹੈ। ਇਹ ਵੀ ਪਤਾ ਲੱਗਾ ਹੈ ਕਿ ਅਰਦਾਸ ਚੈਰੀਟੇਬਲ ਟਰੱਸਟ ਦੇ ਨਾਮ ਨਾਲ ਮਿਲਦਾ ਜੁਲਦਾ ਅਰਦਾਸ ਨਾਮ ਦਾ ਪੇਜ ਬਣਾ ਕੇ ਕੁਝ ਲੋਕ ਫੰਡਿੰਗ ਹਾਸਲ ਕਰ ਰਹੇ ਹਨ। ਜੋ ਕਿ ਠੀਕ ਨਹੀਂ ਹੈ। ਅਜਿਹੇ ਲੋਕਾਂ ਨੂੰ ਸ਼ਰਮ ਕਰਨੀ ਚਾਹੀਦੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *