ਇਸ ਪਿੰਡ ਚ ਆਈ ਅਜਿਹੀ ਕਿਆ-ਮਤ, ਮਰ ਗਈਆਂ 100 ਤੋਂ ਵੱਧ ਮੱਝਾਂ ਗਾਵਾਂ

ਇਹ ਖ਼ਬਰ ਜ਼ਿਲ੍ਹਾ ਲੁਧਿਆਣਾ ਦੇ ਹਲਕਾ ਪਾਇਲ ਦੇ ਪਿੰਡ ਬੇਰ ਕਲਾਂ ਦੀ ਹੈ। ਜਿੱਥੇ ਪਿੰਡ ਦੇ ਪਸ਼ੂ ਮੂੰਹ ਖੁਰ ਦੇ ਰੋਗ ਦੀ ਲਪੇਟ ਵਿੱਚ ਆ ਗਏ ਹਨ। ਇਸ ਸਥਿਤੀ ਵਿਚ ਪਸ਼ੂਆਂ ਦੇ ਮੂੰਹ ਵਿਚ ਛਾਲੇ ਹੋ ਜਾਂਦੇ ਹਨ ਅਤੇ ਪੈਰਾਂ ਵਿਚ ਕੀੜੇ ਪੈ ਜਾਂਦੇ ਹਨ। ਪੀਕ ਤਕ ਪੈ ਜਾਂਦੀ ਹੈ। ਪਸ਼ੂ ਖਾਣ ਪੀਣ ਦੇ ਯੋਗ ਨਹੀਂ ਰਹਿੰਦਾ। ਜਿਸ ਕਰਕੇ ਸਰੀਰ ਬਹੁਤ ਕਮਜ਼ੋਰ ਹੋ ਜਾਂਦਾ ਹੈ। ਇਸ ਤੋਂ ਬਿਨਾਂ ਪੈਰ ਸਰੀਰ ਦਾ ਵਜ਼ਨ ਨਹੀਂ ਝੱਲਦੇ ਅਤੇ ਪਸ਼ੂ ਲੇਟ ਜਾਂਦਾ ਹੈ। ਸਮੇਂ ਸਿਰ ਡਾਕਟਰੀ ਸਹਾਇਤਾ ਨਾ ਮਿਲਣ ਕਾਰਨ ਪਸ਼ੂ ਦੀ ਜਾਨ ਵੀ ਜਾ ਸਕਦੀ ਹੈ।

ਪਿੰਡ ਬੇਰ ਕਲਾਂ ਦੇ ਲਗਪਗ 100 ਪਸ਼ੂਆਂ ਦੀ ਇਸ ਹਾਲਤ ਵਿੱਚ ਜਾਨ ਜਾ ਚੁੱਕੀ ਹੈ। ਇਕ ਪਰਿਵਾਰ ਦੇ 6 ਪਸ਼ੂ ਇਕ ਦਿਨ ਹੀ ਦਮ ਤੋੜ ਗਏ। ਜਸਪ੍ਰੀਤ ਸਿੰਘ ਨਾਮ ਦੇ ਲੜਕੇ ਦੇ 2 ਪਸ਼ੂਆਂ ਦੀ ਜਾਨ ਚਲੀ ਗਈ ਹੈ ਅਤੇ ਬਾਕੀ ਪਸ਼ੂਆਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਇਹ ਲੜਕਾ ਰੋ ਰਿਹਾ ਹੈ। ਇਸ ਲੜਕੇ ਨੇ ਪਿੰਡ ਵਿੱਚ ਬਣੀ ਇਸ ਸਥਿਤੀ ਬਾਰੇ ਸੋਸ਼ਲ ਮੀਡੀਆ ਤੇ ਪੋਸਟ ਪਾ ਦਿੱਤੀ ਸੀ ਅਤੇ ਵਿਭਾਗ ਦੇ ਕਿਸੇ ਅਧਿਕਾਰੀ ਨੇ ਉਸ ਤੇ ਮਸ਼ਹੂਰ ਹੋਣ ਦੇ ਦੋਸ਼ ਲਗਾ ਦਿੱਤੇ ਸਨ।

ਸੁਣਨ ਵਿੱਚ ਇਹ ਵੀ ਆ ਰਿਹਾ ਹੈ ਕਿ ਡੇਅਰੀ ਵਾਲਿਆਂ ਵੱਲੋਂ ਨਾਟ ਫਾਰ ਸੇਲ ਵਾਲੀ ਦਵਾਈ ਮੁੱਲ ਵੇਚੀ ਜਾ ਰਹੀ ਹੈ। ਭਾਵੇਂ ਡਾਕਟਰਾਂ ਦੀਆਂ ਟੀਮਾਂ ਪਿੰਡ ਵਿਚ ਪਹੁੰਚ ਚੁੱਕੀਆਂ ਹਨ ਅਤੇ ਪਸ਼ੂਆਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ ਪਰ ਲੋਕਾਂ ਮੁਤਾਬਕ ਇਹ ਪ੍ਰਬੰਧ ਕਾਫ਼ੀ ਨਹੀਂ ਹਨ। ਜੇ ਸੀ ਬੀ ਮਸ਼ੀਨ ਦੁਆਰਾ ਟੋਏ ਪੁੱਟ ਕੇ ਮ੍ਰਿਤਕ ਪਸ਼ੂਆਂ ਨੂੰ ਦਬਾਇਆ ਜਾ ਰਿਹਾ ਹੈ। ਬਦਬੂ ਫੈਲ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਪਸ਼ੂਆਂ ਦਾ ਚਮੜਾ ਉਤਾਰਨ ਵਾਲਿਆਂ ਨੇ ਚਮੜਾ ਉਤਾਰਨਾ ਵੀ ਬੰਦ ਕਰ ਦਿੱਤਾ ਹੈ।

ਪਹਿਲਾਂ ਇਹ ਸਥਿਤੀ ਨਾਲ ਦੇ ਪਿੰਡ ਘੁਡਾਣੀ ਕਲਾਂ ਵਿੱਚ ਵੀ ਬਣੀ ਸੀ। ਇਸ ਤੋਂ ਬਿਨਾਂ ਪਿੰਡ ਮਲੌਦ ਵਿੱਚ ਵੀ ਕੁਝ ਪਸ਼ੂ ਇਸ ਦੀ ਲਪੇਟ ਵਿਚ ਆਏ ਦੱਸੇ ਜਾਂਦੇ ਹਨ। ਪਿੰਡ ਵਾਸੀਆਂ ਨੂੰ ਇਹ ਵੀ ਸ਼ਿ ਕ ਵਾ ਹੈ ਕਿ ਚੋਣਾਂ ਸਮੇਂ ਹਰ ਇੱਕ ਰਾਜਨੀਤਕ ਪਾਰਟੀ ਦੇ ਆਗੂ ਪਿੰਡ ਵਿਚ ਵੋਟਾਂ ਮੰਗਣ ਆਉਂਦੇ ਹਨ ਪਰ ਇਸ ਸਮੇਂ ਮਨਵਿੰਦਰ ਸਿੰਘ ਗਿਆਸਪੁਰਾ ਤੋਂ ਬਿਨਾਂ ਕੋਈ ਵੀ ਆਗੂ ਉਨ੍ਹਾਂ ਤੱਕ ਨਹੀਂ ਪਹੁੰਚਿਆ। ਇੱਥੋਂ ਤੱਕ ਕਿ ਹਲਕਾ ਵਿਧਾਇਕ ਨੇ ਵੀ ਉਨ੍ਹਾਂ ਨਾਲ ਸੰਪਰਕ ਕਰਨਾ ਨਹੀਂ ਜ਼ਰੂਰੀ ਨਹੀਂ ਸਮਝਿਆ।

ਦੱਸਿਆ ਜਾ ਰਿਹਾ ਹੈ ਕਿ ਜਿਹੜੇ ਪਸ਼ੂ ਮਾਲਕ ਹਰ ਰੋਜ਼ 50 ਤੋਂ 60 ਕਿੱਲੋ ਤੱਕ ਦੁੱਧ ਵੇਚਦੇ ਸਨ, ਅੱਜ ਉਹ ਖ਼ੁਦ ਦੁੱਧ ਮੁੱਲ ਲੈ ਰਹੇ ਹਨ। ਪਸ਼ੂਆਂ ਨੂੰ ਡਾਕਟਰੀ ਸਹਾਇਤਾ ਦਿਵਾਉਣ ਲਈ ਉਨ੍ਹਾਂ ਨੂੰ ਕਾਫੀ ਰਕਮ ਖ਼ਰਚਣੀ ਪੈ ਰਹੀ ਹੈ। ਇਸ ਦੇ ਬਾਵਜੂਦ ਵੀ ਉਨ੍ਹਾਂ ਦੇ ਪਸ਼ੂ ਦਮ ਤੋੜੀ ਜਾ ਰਹੇ ਹਨ। ਪਿੰਡ ਵਾਸੀਆਂ ਨੇ ਹੋਰ ਪਿੰਡਾਂ ਦੇ ਪਸ਼ੂ ਪਾਲਕਾਂ ਨੂੰ ਵੀ ਸਲਾਹ ਦਿੱਤੀ ਹੈ ਕਿ ਉਹ ਆਪਣੇ ਪਸ਼ੂਆਂ ਨੂੰ ਵੈ ਕ ਸੀ ਨ ਲਗਵਾ ਲੈਣ ਤਾਂ ਕਿ ਇਸ ਸਥਿਤੀ ਤੋਂ ਬਚਾਅ ਹੋ ਸਕੇ। ਉਨ੍ਹਾਂ ਨੂੰ ਸ਼ਿ ਕ ਵਾ ਹੈ ਕਿ 2 ਸਾਲ ਤੋਂ ਵਿਭਾਗ ਵੱਲੋਂ ਉਨ੍ਹਾਂ ਦੇ ਪਿੰਡ ਵਿਚ ਪਸ਼ੂਆਂ ਨੂੰ ਮੂੰਹ ਖੁਰ ਤੋਂ ਵੈ ਕ ਸੀ ਨ ਨਹੀਂ ਲਗਾਈ ਗਈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *