ਕੁੜੀ ਬਣਾਉਣ ਲੱਗੀ ਪੁਲਿਸ ਦੀ ਵੀਡੀਓ, ਅਫਸਰ ਨੇ ਰੋਕਿਆ ਤਾਂ ਪੈ ਗਿਆ ਪੰਗਾ

ਜਲੰਧਰ ਦੇ ਥਾਣਾ ਮਾਡਲ ਟਾਊਨ ਦੀ ਪੁਲੀਸ ਤੇ ਕਿਸੇ ਲੜਕੀ ਨੇ ਉਸ ਦਾ ਮੋਬਾਇਲ ਖੋਹ ਲੈਣ ਅਤੇ ਉੱਚਾ ਬੋਲਣ ਦੇ ਦੋਸ਼ ਲਗਾਏ ਹਨ। ਦੂਜੇ ਪਾਸੇ ਪੁਲੀਸ ਇਸ ਤੋਂ ਇਨਕਾਰ ਕਰ ਰਹੀ ਹੈ। ਪੁਲੀਸ ਦਾ ਕਹਿਣਾ ਹੈ ਕਿ ਕਿਸੇ ਦੁਕਾਨਦਾਰ ਨੇ ਸਕੂਲ ਦੇ ਕਮਰੇ ਦੀ ਕੰਧ ਤੋਡ਼ ਕੇ ਕਬਜ਼ਾ ਕਰ ਲਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰਨ ਗਈ ਸੀ। ਲੜਕੀ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਕੋਈ ਜਾਣਕਾਰ ਉਨ੍ਹਾਂ 2 ਲੜਕੀਆਂ ਨੂੰ 2 ਦਿਨ ਲਈ ਦੁਕਾਨ ਦੀ ਸੰਭਾਲ ਕਰਨ ਲਈ ਕਹਿ ਕੇ ਗਿਆ ਸੀ।

ਜਦੋਂ ਉਹ ਦੁਕਾਨ ਤੇ ਬੈਠੀਆਂ ਸਨ ਤਾਂ ਥਾਣਾ ਮਾਡਲ ਟਾਊਨ ਦੇ ਐਸ ਐਚ ਓ ਪੁਲੀਸ ਪਾਰਟੀ ਸਮੇਤ ਆਏ ਦੁਕਾਨ ਦੇ ਅੰਦਰ ਵੜਨਾ ਚਾਹਿਆ। ਲੜਕੀ ਰਾਸ਼ੀ ਮਿੱਤਲ ਦੇ ਦੱਸਣ ਮੁਤਾਬਕ ਉਸ ਨੇ ਪੁਲੀਸ ਨੂੰ ਕਿਹਾ ਕਿ ਉਨ੍ਹਾਂ ਦੀ ਦੁਕਾਨ ਮਾਲਕ ਨਾਲ ਮੋਬਾਈਲ ਤੇ ਗੱਲ ਕਰਵਾਉੰਦੀ ਹੈ ਪਰ ਪੁਲਿਸ ਨੇ ਉਸ ਦਾ ਮੋਬਾਇਲ ਵੀ ਖੋਹ ਲਿਆ। ਜਿਹੜੀ ਲੜਕੀ ਉਸ ਦੇ ਨਾਲ ਬੈਠੀ ਸੀ, ਪੁਲੀਸ ਨੇ ਉਸ ਨੂੰ ਵੀ ਉਸ ਕੋਲੋਂ ਕਿਧਰੇ ਪਾਸੇ ਕਰ ਦਿੱਤਾ। ਪੁਲੀਸ ਨੇ ਉਸ ਦੇ ਹੱਥ ਵੀ ਫੜੇ ਅਤੇ ਧੱਕੇ ਨਾਲ ਦੁਕਾਨ ਵਿਚ ਦਾਖਲ ਹੋ ਗਈ।

ਦੂਜੇ ਪਾਸੇ ਸੀਨੀਅਰ ਪੁਲੀਸ ਅਫਸਰ ਦਾ ਕਹਿਣਾ ਹੈ ਕਿ ਲਾਕਡਾਊਨ ਦੇ ਦਿਨਾਂ ਵਿੱਚ ਜਦੋਂ ਸਕੂਲ ਬੰਦ ਸੀ ਤਾਂ ਦੁਕਾਨ ਮਾਲਕ ਨੇ ਸਕੂਲ ਦੀ 4 ਇੰਚੀ ਕੰਧ ਤੋਡ਼ ਕੇ ਸਕੂਲ ਦੇ ਕਲਾਸ ਰੂਮ ਨੂੰ ਦੁਕਾਨ ਵਿਚ ਹੀ ਮਿਲਾ ਲਿਆ। ਉਹ ਇਸ ਥਾਂ ਤੇ ਪੂਜਾ ਵਾਲਾ ਸਾਮਾਨ ਰੱਖ ਕੇ ਇਨ੍ਹਾਂ ਲੜਕੀਆਂ ਨੂੰ ਦੁਕਾਨ ਵਿਚ ਬਿਠਾ ਕੇ ਆਪ ਕਿਧਰੇ ਖਿਸਕ ਗਿਆ। ਸੀਨੀਅਰ ਪੁਲੀਸ ਅਫ਼ਸਰ ਦੇ ਦੱਸਣ ਮੁਤਾਬਕ ਜਦੋਂ ਪੁਲੀਸ ਮੌਕਾ ਦੇਖਣ ਲਈ ਪਹੁੰਚੀ ਤਾਂ ਇਨ੍ਹਾਂ ਲੜਕੀਆਂ ਨੇ ਦੁਕਾਨ ਨੂੰ ਤਾਲਾ ਲਗਾ ਕੇ ਉੱਥੋਂ ਜਾਣ ਦੀ ਕੋਸ਼ਿਸ਼ ਕੀਤੀ।

ਇਨ੍ਹਾਂ ਲੜਕੀਆਂ ਦੇ ਨਾਲ ਦੁਕਾਨਦਾਰ ਦਾ ਇੱਕ ਨੌਕਰ ਵੀ ਸੀ। ਇਕ ਲਡ਼ਕੀ ਉਨ੍ਹਾਂ ਦੀ ਵੀਡੀਓ ਬਣਾਉਣ ਲੱਗੀ। ਪੁਲੀਸ ਨੇ ਉਸ ਲੜਕੀ ਨੂੰ ਸਿਰਫ਼ ਵੀਡੀਓ ਬਣਾਉਣ ਤੋਂ ਰੋਕਿਆ ਸੀ। ਲੜਕੀ ਨੂੰ ਹੋਰ ਪੁਲੀਸ ਨੇ ਕੁਝ ਨਹੀਂ ਕਿਹਾ। ਦੁਕਾਨਦਾਰ ਨੇ ਸਕੂਲ ਦੀ ਕਲਾਸ ਰੂਮ ਦਾ ਸਾਮਾਨ ਵੀ ਕਿਧਰੇ ਖੁਰਦ ਬੁਰਦ ਕਰ ਦਿੱਤਾ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *