ਕੇਲਿਆਂ ਪਿੱਛੇ ਲੁਧਿਆਣਾ ਚ ਹੋ ਗਿਆ ਵੱਡਾ ਕਾਂਡ, ਸਾਰਾ ਮਾਮਲਾ ਹੋ ਗਿਆ CCTV ਚ ਰਿਕਾਰਡ

ਕਈ ਲੋਕ ਤਾਂ ਪੰਗੇ ਮੁੱਲ ਖਰੀਦਦੇ ਫਿਰਦੇ ਹਨ। ਜਿਵੇਂ ਕਹਿੰਦੇ ਹਨ ਤੂੰ ਕੌਣ? ਅਗਲਾ ਅੱਗੋਂ ਕਹਿੰਦਾ ਮੈਂ ਖਾਹਮਖਾਹ। ਬਸ ਅਜਿਹਾ ਹੀ ਕੋਈ 2 ਦੋਸਤਾਂ ਅਮਿਤ ਅਤੇ ਜੋਨੀ ਨੂੰ ਲੁਧਿਆਣਾ ਦੇ ਸਲੇਮ ਟਾਬਰੀ ਰੇਲਵੇ ਪੁਲ ਨੇੜੇ ਟੱਕਰਿਆ। ਜਿਸ ਨੇ ਅਮਿਤ ਦੀ ਗਰਦਨ ਉੱਤੇ ਅਤੇ ਜੋਨੀ ਦੀ ਪਿੱਠ ਉੱਤੇ ਦਾ ਤ ਰ ਨਾਲ ਵਾਰ ਕਰ ਦਿੱਤਾ। ਅਮਿਤ ਦੀ ਗਰਦਨ ਉੱਤੇ 20 ਟਾਂਕੇ ਲੱਗੇ ਹਨ। ਦੋਵੇਂ ਦੋਸਤਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ। ਜੋਨੀ ਦੇ ਦੱਸਣ ਮੁਤਾਬਕ ਉਹ ਦੋਵੇਂ ਦੋਸਤ ਕੇਲੇ ਖ਼ਰੀਦ ਰਹੇ ਸਨ।

ਕੇਲਿਆਂ ਵਾਲਾ 40 ਰੁਪਏ ਦਰਜਨ ਰੇਟ ਦੱਸ ਰਿਹਾ ਸੀ। ਉਨ੍ਹਾਂ ਨੇ ਕੇਲਿਆਂ ਵਾਲੇ ਨੂੰ 30 ਰੁਪਏ ਦਰਜਨ ਦੇ ਹਿਸਾਬ ਨਾਲ ਕੇਲੇ ਦੇਣ ਲਈ ਕਿਹਾ। ਕੇਲਿਆਂ ਵਾਲਾ ਮੰਨ ਗਿਆ ਪਰ ਐਨ ਉਸੇ ਟਾਈਮ ਇਕ ਵਿਅਕਤੀ ਦੌੜਦਾ ਹੋਇਆ ਆਇਆ ਅਤੇ ਕਹਿਣ ਲੱਗਾ ਕਿ ਤੁਸੀ ਰੇਟ ਕਿਉਂ ਘਟਾਇਆ ਹੈ? ਉਸ ਨੇ ਦੋਵਾਂ ਤੇ ਦਾਤਰ ਨਾਲ ਵਾਰ ਕਰ ਦਿੱਤਾ। ਉਹ ਤੁਰੰਤ ਦੌੜਦੇ ਹੋਏ ਹਸਪਤਾਲ ਪਹੁੰਚੇ। ਜਿੱਥੇ ਅਮਿਤ ਦੀ ਗਰਦਨ ਉੱਤੇ 20 ਟਾਂਕੇ ਲਗਾਏ ਗਏ।

ਉਸ ਦਾ ਛੋਟਾ ਜਿਹਾ ਆਪਰੇਸ਼ਨ ਵੀ ਕਰਨਾ ਪਿਆ। ਉਨ੍ਹਾਂ ਦੀ ਜਾਨ ਵੀ ਜਾ ਸਕਦੀ ਸੀ। ਜੋਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਪਦਾ ਹੈ ਕਿ ਉਸ ਵਿਅਕਤੀ ਨੇ ਕੋਈ ਅਮਲ ਕੀਤਾ ਹੋਇਆ ਸੀ। ਅਮਿਤ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਕਾਰਪੋਰੇਸ਼ਨ ਵਿੱਚ ਨੌਕਰੀ ਕਰਦਾ ਹੈ। ਉਹ ਆਪਣੇ ਦੋਸਤ ਨਾਲ ਜਾ ਰਿਹਾ ਸੀ। ਭੁੱਖ ਲੱਗੀ ਹੋਣ ਕਰਕੇ ਉਹ ਰਸਤੇ ਵਿਚ ਕੇਲੇ ਖਾਣ ਲੱਗੇ। ਜਦੋਂ ਉਨ੍ਹਾਂ ਨੇ ਕੇਲਿਆਂ ਵਾਲੇ ਨੂੰ 40 ਰੁਪਏ ਪ੍ਰਤੀ ਦਰਜਨ ਦੀ ਬਜਾਏ 10 ਰੁਪਏ ਰੇਟ ਘਟਾਉਣ ਲਈ ਕਿਹਾ ਤਾਂ ਇਕ ਵਿਅਕਤੀ ਨੇ ਉਨ੍ਹਾਂ ਦੋਵਾਂ ਤੇ ਦਾਤਰ ਨਾਲ ਵਾਰ ਕਰ ਦਿੱਤਾ।

ਉਹ ਤਾਂ ਉਸ ਵਿਅਕਤੀ ਨੂੰ ਜਾਣਦੇ ਵੀ ਨਹੀਂ ਸਨ। ਅਮਿਤ ਦਾ ਕਹਿਣਾ ਹੈ ਕਿ ਉਸ ਦੀ ਗਰਦਨ ਤੇ 20 ਟਾਂਕੇ ਲੱਗੇ ਹਨ। ਉਨ੍ਹਾਂ ਨੇ ਮਾਮਲਾ ਪੁਲੀਸ ਦੇ ਧਿਆਨ ਵਿਚ ਲਿਆ ਦਿੱਤਾ ਹੈ। ਪੁਲੀਸ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਤੋਂ ਰਿਪੋਰਟ ਲਿਆਉਣ ਲਈ ਕਿਹਾ ਹੈ ਤਾਂ ਕਿ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *