ਜਿੰਮ ਤੋਂ ਵਾਪਿਸ ਘਰ ਆ ਰਹੀ ਸੀ ਕੁੜੀ, ਰਸਤੇ ਚ ਹੋ ਗਿਆ ਵੱਡਾ ਕਾਂਡ

ਹੁਣ ਸਮਾਂ ਪਹਿਲਾਂ ਵਰਗਾ ਨਹੀਂ ਰਿਹਾ। ਹੁਣ ਤਾਂ ਘਰੋਂ ਨਿਕਲਣ ਸਮੇਂ ਵੀ ਇਹ ਚਿੰਤਾ ਲੱਗੀ ਰਹਿੰਦੀ ਹੈ ਕਿ ਕੋਈ ਸਾਡਾ ਮੋਬਾਈਲ ਜਾਂ ਕੋਈ ਹੋਰ ਕੀਮਤੀ ਚੀਜ ਖੋਹ ਕੇ ਨਾ ਲੈ ਜਾਵੇ। ਮਾੜੇ ਕੰਮ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਹਰ ਰੋਜ ਇਸ ਨਾਲ ਜੁੜੀਆਂ ਖਬਰਾਂ ਸੁਣਨ ਜਾਂ ਦੇਖਣ ਨੂੰ ਮਿਲਦੀਆਂ ਹਨ। ਇਹ ਤਾਜਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ। ਜਿਥੇ ਇੱਕ ਲੜਕੀ ਨਾਲ ਵੀ ਕੁਝ ਅਜਿਹਾ ਹੀ ਹੋਇਆ।

ਅਨੂ ਠਕੁਰਾਲ ਨਾਮਕ ਲੜਕੀ, ਜੋ ਮਾਡਲ ਟਾਊਨ ਵਿਖੇ ਨਿਊ ਫਿੱਟਨੈਸ ਜਿਮ ਦੀ ਮਨੇਜਰ ਹੈ, ਉਹ ਜਿਮ ਤੋਂ ਬਾਅਦ ਛੁੱਟੀ ਕਰਕੇ ਰੋਜਾਨਾ ਦੀ ਤਰ੍ਹਾਂ ਪੈਦਲ ਵਾਪਿਸ ਘਰ ਨੂੰ ਆ ਰਹੀ ਸੀ। ਇਸੇ ਦੌਰਾਨ ਉਸ ਦੇ ਪਿੱਛੇ ਇੱਕ ਹੋਰ ਲੜਕਾ ਵੀ ਪੈਦਲ ਆ ਰਿਹਾ ਸੀ। ਅਨੂ ਨੂੰ ਨਹੀਂ ਪਤਾ ਸੀ ਕਿ ਇਹ ਲੜਕਾ ਉਸ ਨਾਲ ਕੀ ਕਰਨ ਵਾਲਾ ਹੈ। ਜਦੋਂ ਤੱਕ ਉਸ ਨੂੰ ਸਮਝ ਆਉਂਦੀ ਉਦੋਂ ਤੱਕ ਦੇਰ ਹੋ ਚੁੱਕੀ ਸੀ। ਇਸ ਨੌਜਵਾਨ ਨੇ ਆ ਕੇ ਉਸ ਦੇ ਸਿਰ ਤੇ ਪਸਤੋਲ ਰੱਖ ਦਿੱਤੀ ਅਤੇ ਉਸ ਦਾ ਫੋਨ ਖੋ ਲਿਆ।

ਅਨੂ ਦੇ ਦੱਸਣ ਮੁਤਾਬਿਕ ਇਹ ਕਾਂਡ ਕਰਨ ਵਾਲੇ ਨੌਜਵਾਨ ਦਾ ਚੇਹਰਾ ਢਕਿਆ ਹੋਇਆ ਸੀ ਅਤੇ ਉਹ ਇਕੱਲਾ ਹੀ ਆਇਆ ਸੀ। ਚਿਹਰਾ ਢਕਿਆ ਹੋਣ ਕਰਕੇ ਉਸ ਦੀ ਪਹਿਚਾਣ ਨਹੀਂ ਹੋ ਸਕੀ। ਅਨੂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ। ਜਿਸ ਤੋਂ ਬਾਅਦ ਅਨੂ ਦੇ ਪਿਤਾ ਦੀ ਰਿਪੋਰਟ ਤੇ ਪੁਲਿਸ ਨੇ ਬਣਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਨੂੰ ਨਾਮਕ ਲੜਕੀ ਆਪਣੇ ਕੰਮ ਤੋਂ ਛੁੱਟੀ ਕਰ ਕੇ ਘਰ ਵਾਪਸ ਜਾ ਰਹੀ ਸੀ ਤਾਂ ਰਸਤੇ ਵਿਚ ਇਕ ਨੌਜਵਾਨ ਦੁਆਰਾ ਉਸ ਦਾ ਫੋਨ ਖੋਹ ਲਿਆ ਗਿਆ। ਉਸ ਦੇ ਪਿਤਾ ਨੇ ਇਸ ਸਬੰਧੀ ਪੁਲੀਸ ਨੂੰ ਰਿਪੋਰਟ ਦਿੱਤੀ ਸੀ। ਅਧਿਕਾਰੀ ਦਾ ਕਹਿਣਾ ਹੈ ਕਿ ਲੜਕੀ ਦੇ ਬਿਆਨ ਲਏ ਜਾਣਗੇ ਅਤੇ ਸੀ ਸੀ ਟੀ ਵੀ ਕੈਮਰੇ ਦੇਖਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *