ਨੈਣਾ ਦੇਵੀ ਜਾ ਰਹੇ ਸੀ 25-26 ਸ਼ਰਧਾਲੂ, ਟਿੱਪਰ ਵਾਲੇ ਨੇ ਕਰ ਦਿੱਤਾ ਵੱਡਾ ਕਾਂਡ

ਇਨਸਾਨ ਸੋਚਦਾ ਤਾਂ ਬਹੁਤ ਕੁੱਝ ਹੈ ਪਰ ਹੁੰਦਾ ਉਹੀ ਹੈ, ਜੋ ਪਰਮਾਤਮਾ ਨੂੰ ਮਨਜੂਰ ਹੈ। ਹਰ ਇਨਸਾਨ ਆਪਣੇ ਆਉਣ ਵਾਲੇ ਭਵਿੱਖ ਨੂੰ ਲੈ ਕੇ ਚੰਗੀ ਕਾਮਨਾ ਕਰਦਾ ਹੈ ਪਰ ਕਿਸੇ ਨੂੰ ਵੀ ਨਹੀਂ ਪਤਾ ਕਿ ਉਸ ਦਾ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਵੇਗਾ। ਚੰਗਾ ਹੋਵੇਗਾ ਜਾਂ ਮਾੜਾ? ਇਹ ਤਾਂ ਸਮਾਂ ਆਉਣ ਤੇ ਹੀ ਪਤਾ ਲਗਦਾ ਹੈ। ਅਜਿਹਾ ਹੀ ਇੱਕ ਮਾਮਲਾ ਰੋਪੜ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਮਾਤਾ ਨੈਣਾਂ ਦੇਵੀ ਦਰਸ਼ਨ ਲਈ ਜਾ ਰਹੇ ਸ਼ਰਧਾਲੂ ਟਿੱਪਰ ਦੀ ਚਪੇਟ ਵਿੱਚ ਆ ਗਏ।

ਇਸ ਹਾਦਸੇ ਦੌਰਾਨ 7 ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਣਾ ਪਿਆ, ਜਦਕਿ ਇੱਕ ਵਿਅਕਤੀ ਦੀ ਮੋਤ ਹੋ ਗਈ। ਇਕ ਸ਼ਰਧਾਲੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ 26-27 ਸ਼ਰਧਾਲੂ ਰਾਜਪੁਰਾ ਤੋਂ ਮਾਤਾ ਨੈਣਾ ਦੇਵੀ ਦਰਸ਼ਨ ਲਈ ਤੁਰੇ ਸਨ। ਰੋਪੜ ਸ਼ਹਿਰ ਪਹੁੰਚ ਕੇ ਉਹ ਪਿੱਛੇ ਹੀ ਇਕ ਮੰਦਰ ਵਿਚ ਬੈਠ ਗਿਆ। ਜਦਕਿ ਉਸ ਦੇ ਕੁਝ ਸਾਥੀ ਅੱਗੇ ਲੰਘ ਗਏ। ਉਸ ਦੇ ਸਾਥੀਆਂ ਨੇ ਉਸ ਨੂੰ ਫੋਨ ਤੇ ਦੱਸਿਆ ਕਿ ਉਹ ਸੋਲਖੀਆਂ ਗੁਰਦੁਆਰੇ ਵਿਚ ਰੁਕੇ ਹਨ।

ਥੋੜੇ ਸਮੇਂ ਬਾਅਦ ਹੀ ਉਸ ਦੇ ਸਾਥੀ ਨੇ ਉਸ ਨੂੰ ਦੁਬਾਰਾ ਫੋਨ ਰਾਹੀਂ ਇਸ ਹਾਦਸੇ ਬਾਰੇ ਦੱਸਿਆ। ਪੁਲਿਸ ਉੱਚ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਰਾਲੀ ਪਾਸੇ ਤੋਂ ਨੈਣਾਂ ਦੇਵੀ ਜਾ ਰਹੇ ਸ਼ਰਧਾਲੂਆਂ ਨੂੰ ਟਿੱਪਰ ਨੇ ਪਿੱਛੋਂ ਟੱਕਰ ਮਾਰ ਦਿੱਤੀ। ਇਹ ਹਾਦਸਾ ਸੋਲਖੀਆਂ ਹਵੇਲੀ ਤੋਂ ਥੋੜ੍ਹਾ ਪਿੱਛੇ ਵਾਪਰਿਆ। ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਾਦਸੇ ਦੌਰਾਨ 6 ਵਿਅਕਤੀਆਂ ਵਿੱਚੋਂ 4 ਜ ਖ ਮੀ ਅਤੇ 2 ਦੀ ਹਾਲਤ ਗੰ ਭੀ ਰ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਟਿੱਪਰ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਡਰਾਈਵਰ ਨੂੰ ਵੀ ਫੜ ਲਿਆ ਗਿਆ ਹੈ। ਉਸ ਤੇ ਮੁਕੱਦਮਾ ਦਰਜ ਕੀਤਾ ਜਾਵੇਗਾ। ਡਾਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ 7 ਵਿਅਕਤੀ ਜ ਖ ਮੀ ਅਤੇ ਇੱਕ ਮ੍ਰਿਤਕ ਹਾਲਤ ਵਿੱਚ ਪਹੁੰਚਿਆ। 2 ਦੀ ਹਾਲਤ ਗੰ ਭੀ ਰ ਹੋਣ ਕਰਕੇ ਉਨ੍ਹਾਂ ਨੂੰ 32 ਮੈਡੀਕਲ ਕਾਲਜ ਚੰਡੀਗੜ੍ਹ ਵਿੱਚ ਭੇਜ ਦਿੱਤਾ ਗਿਆ। ਡਾਕਟਰ ਦਾ ਕਹਿਣਾ ਹੈ ਕਿ ਜਿਨ੍ਹਾਂ ਦੀ ਹਾਲਤ ਗੰਭੀਰ ਹੈ, ਉਨ੍ਹਾਂ ਨੂੰ ਵੀ ਅੱਗੇ ਹਸਪਤਾਲ ਵਿਚ ਭੇਜਿਆ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *