ਪੰਜਾਬ ਚ ਅੱਜ ਹੋ ਗਿਆ ਵੱਡਾ ਕਾਂਡ, ਅਕਾਲੀ ਦਲ ਚ ਛਾਈ ਸੋਗ ਦੀ ਲਹਿਰ

ਮੁਹਾਲੀ ਦੇ ਸੈਕਟਰ 71 ਵਿੱਚ ਵਾਪਰੀ ਤਾਜ਼ਾ ਘਟਨਾ ਨੇ ਮੁਹਾਲੀ ਪੁਲੀਸ ਪ੍ਰਸ਼ਾਸਨ ਨੂੰ ਭਾਜੜ ਪਾ ਦਿੱਤੀ ਹੈ। ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਵਿੱਕੀ ਮਿੱਡੂਖੇੜਾ ਦੀ ਜਾਨ ਲੈ ਲਈ ਗਈ ਹੈ। ਉਹ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਦੇ ਨਜ਼ਦੀਕੀ ਮੰਨੇ ਜਾਂਦੇ ਸਨ। ਉਨ੍ਹਾਂ ਦੇ ਪ੍ਰਸਿੱਧ ਕਲਾਕਾਰ ਮਨਕੀਰਤ ਔਲਖ ਨਾਲ ਵੀ ਵਧੀਆ ਸਬੰਧ ਸਨ। ਵਿੱਕੀ ਮਿੱਡੂਖੇੜਾ ਮੁਕਤਸਰ ਸਾਹਿਬ ਨਾਲ ਸਬੰਧਤ ਸੀ। ਘਟਨਾ ਸਵੇਰੇ 11 ਤੋਂ 11:30 ਵਿਚਕਾਰ ਵਾਪਰੀ ਦੱਸੀ ਜਾਂਦੀ ਹੈ।

ਵਿੱਕੀ ਮਿੱਡੂਖੇੜਾ ਦਾ ਪਰਿਵਾਰ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ। ਵਿੱਕੀ ਮਿੱਡੂਖੇੜਾ ਪਹਿਲਾਂ ਚੰਡੀਗਡ਼੍ਹ ਤੋਂ ਐੱਸ ਓ ਆਈ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਜਦਕਿ ਉਨ੍ਹਾਂ ਦੇ ਵੱਡੇ ਭਰਾ ਅਜੇਪਾਲ ਮਿੱਡੂਖੇੜਾ ਨੇ ਮੁਹਾਲੀ ਦੀਆਂ ਮਿਉਂਸਿਪਲ ਚੋਣਾਂ ਵਿੱਚ ਵੀ ਹਿੱਸਾ ਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਵਿੱਕੀ ਮਿੱਡੂਖੇੜਾ ਆਪਣੀ ਫਾਰਚੂਨਰ ਗੱਡੀ ਤੇ ਕਿਸੇ ਪ੍ਰਾਪਰਟੀ ਡੀਲਰ ਦੇ ਦਫ਼ਤਰ ਵਿੱਚ ਗਏ ਸਨ। ਜਦੋਂ ਉਹ ਬਾਹਰ ਨਿਕਲੇ ਤਾਂ ਆਈ ਟਵੰਟੀ ਗੱਡੀ ਤੇ ਆਏ ਬੰਦਿਆਂ ਨੇ ਉਨ੍ਹਾ ਤੇ ਗ ਨ ਦੇ 3-4 ਫਾਇਰ ਕੀਤੇ।

ਵਿੱਕੀ ਮਿੱਡੂਖੇੜਾ ਨੇ ਪਾਰਕ ਵੱਲ ਭੱਜ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਆਈ ਟਵੰਟੀ ਵਾਲਿਆਂ ਨੇ ਉਸ ਨੂੰ ਭੱਜਣ ਨਹੀਂ ਦਿੱਤਾ। ਉਨ੍ਹਾਂ ਦੁਆਰਾ ਲਗਪਗ 2 ਦਰਜਨ ਫਾਇਰ ਕੀਤੇ ਗਏ। ਜਿਨ੍ਹਾਂ ਵਿੱਚੋਂ 10-12 ਨਿਸ਼ਾਨੇ ਉਨ੍ਹਾਂ ਤੇ ਲੱਗੇ। ਜਿਸ ਕਰਕੇ ਉਨ੍ਹਾਂ ਦੀ ਥਾਂ ਤੇ ਹੀ ਜਾਨ ਚਲੀ ਗਈ। ਇਸ ਤੋਂ ਬਾਅਦ ਆਈ ਟਵੰਟੀ ਵਾਲੇ ਬਚ ਕੇ ਨਿਕਲਣ ਵਿੱਚ ਕਾਮਯਾਬ ਹੋ ਗਏ। ਇਸ ਘਟਨਾ ਦੀ ਖ਼ਬਰ ਮਿਲਦੇ ਹੀ ਪੁਲੀਸ ਪ੍ਰਸ਼ਾਸਨ ਹਰਕਤ ਵਿੱਚ ਆਇਆ।

ਪੁਲੀਸ ਦੇ ਸੀਨੀਅਰ ਅਫਸਰ ਘਟਨਾ ਸਥਾਨ ਤੇ ਪਹੁੰਚੇ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਫਾਰੈਂਸਿਕ ਟੀਮਾਂ ਵੀ ਮੌਕੇ ਤੇ ਪਹੁੰਚੀਆਂ ਹਨ। ਪੁਲੀਸ ਵੱਲੋਂ ਅਜੇ ਕੁਝ ਵੀ ਨਹੀਂ ਕਿਹਾ ਜਾ ਰਿਹਾ ਪਰ ਖਿਆਲ ਕੀਤਾ ਜਾ ਰਿਹਾ ਹੈ ਕਿ ਇਹ ਆਪਸੀ ਖਹਿਬਾਜ਼ੀ ਦਾ ਮਾਮਲਾ ਹੋ ਸਕਦਾ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵੀ ਬਹੁਤ ਨੇੜੇ ਹਨ। ਇਹ ਘਟਨਾ ਸ਼੍ਰੋਮਣੀ ਅਕਾਲੀ ਦਲ ਲਈ ਵੱਡਾ ਘਾਟਾ ਕਹੀ ਜਾ ਸਕਦੀ ਹੈ।

Leave a Reply

Your email address will not be published. Required fields are marked *