ਪੇਪਰਾਂ ਚੋਂ ਪਾਸ ਹੋਈਆਂ ਕੁੜੀਆਂ ਨੇ ਕੀਤੀ ਪਾਰਟੀ, ਪਾਰਟੀ ਚ ਕਰਤਾ ਵੱਡਾ ਕਾਂਡ

ਇਹ ਖ਼ਬਰ ਮੱਧ ਪ੍ਰਦੇਸ਼ ਦੇ ਇੰਦੌਰ ਨਾਲ ਸਬੰਧਤ ਹੈ। ਜਿੱਥੇ ਬਾਰਵੀਂ ਜਮਾਤ ਪਾਸ ਕਰਨ ਦੀ ਖ਼ੁਸ਼ੀ ਵਿੱਚ ਕੁੜੀਆਂ ਇਕ ਪਾਰਟੀ ਦੌਰਾਨ ਦਾ ਰੂ ਪੀ ਕੇ ਟੱਲੀ ਹੋ ਗਈਆਂ। ਕਾਰ ਚਾਲਕ ਲੜਕੀ ਗਾਰਗੀ ਮਹੇਸ਼ਵਰੀ ਨੇ ਡਿਵਾਈਡਰ ਤੋਂ ਪਾਰ ਲਿਜਾ ਕੇ ਕਾਰ ਇਕ ਡਿਲੀਵਰੀ ਬੁਆਏ ਦੇਵੀ ਲਾਲ ਤੇ ਜਾ ਚੜ੍ਹਾਈ। ਜੋ ਬਾਈਕ ਤੇ ਜਾ ਰਿਹਾ ਸੀ। ਉਹ ਥਾਂ ਤੇ ਹੀ ਦਮ ਤੋੜ ਗਿਆ। ਕਾਰ ਵੀ ਕਈ ਪਲਟੀਆਂ ਖਾ ਗਈ ਪਰ ਲੜਕੀਆਂ ਠੀਕ ਠਾਕ ਹਨ। ਲੋਕਾਂ ਨੇ ਕਾਰ ਨੂੰ ਘੇਰ ਲਿਆ ਅਤੇ ਪੁਲੀਸ ਨੇ ਕਾਰ ਚਾਲਕ ਲੜਕੀ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਮੁਤਾਬਕ ਕੁੜੀ ਗਾਰਗੀ ਮਹੇਸ਼ਵਰੀ ਅਤੇ ਉਸ ਦੀਆਂ ਸਹੇਲੀਆਂ ਨੇ 12ਵੀਂ ਜਮਾਤ ਵਿੱਚੋਂ ਪਾਸ ਹੋਣ ਦੀ ਖੁਸ਼ੀ ਵਿਚ ਪਾਰਟੀ ਕੀਤੀ ਅਤੇ ਦਾ ਰੂ ਪੀ ਲਈ। ਪਾਰਟੀ ਤੋਂ ਬਾਅਦ ਗਾਰਗੀ ਮਹੇਸ਼ਵਰੀ ਆਪਣੀਆਂ 3 ਸਹੇਲੀਆਂ ਨੂੰ ਉਨ੍ਹਾਂ ਦੇ ਘਰ ਆਪਣੀ ਕਾਰ ਵਿੱਚ ਛੱਡਣ ਜਾ ਰਹੀ ਸੀ। ਇਨ੍ਹਾਂ ਕੁੜੀਆਂ ਨੇ ਵਿਜੇਨਗਰ ਤੋਂ ਰਾਜਿੰਦਰ ਨਗਰ ਜਾਣਾ ਸੀ। ਜਦੋਂ ਇਹ ਤੇਜ਼ ਨਗਰ ਨੇੜੇ ਪਹੁੰਚੀਆਂ ਤਾਂ ਕਾਰ ਚਲਾ ਰਹੀ ਕੁੜੀ ਗਾਰਗੀ ਮਹੇਸ਼ਵਰੀ ਨੇ ਦਾ ਰੂ ਦੀ ਲੋਰ ਵਿੱਚ ਬਰੇਕ ਦਬਾਉਣ ਦੀ ਬਜਾਏ ਐਕਸੀਲੇਟਰ ਦੱਬ ਦਿੱਤਾ।

ਜਿਸ ਕਰਕੇ ਕਾਰ ਡਿਵਾਈਡਰ ਟੱਪ ਕੇ ਦੂਜੇ ਪਾਸੇ ਬਾਈਕ ਉੱਤੇ ਜਾ ਰਹੇ ਡਿਲੀਵਰੀ ਬੁਆਏ ਦੇਵੀ ਲਾਲ ਵਿਚ ਜਾ ਵੱਜੀ। ਇਸ ਤੋਂ ਬਾਅਦ ਗੱਡੀ ਵੀ 3 ਪਲਟੀਆਂ ਖਾ ਗਈ। ਡਿਲੀਵਰੀ ਬੁਆਏ ਘਟਨਾ ਸਥਾਨ ਤੇ ਹੀ ਅੱਖਾਂ ਮੀਟ ਗਿਆ। ਮੌਕੇ ਤੇ ਇਕੱਠੇ ਹੋਏ ਲੋਕਾਂ ਨੇ ਕਾਰ ਨੂੰ ਘੇਰ ਲਿਆ। ਹਾਦਸੇ ਦੌਰਾਨ ਕੁੜੀਆਂ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰ ਚਾਲਕ ਲੜਕੀ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਕਾਰ ਨਿਤਿਨ ਮਹੇਸ਼ਵਰੀ ਦੇ ਨਾਮ ਤੇ ਰਜਿਸਟਰਡ ਦੱਸੀ ਜਾ ਰਹੀ ਹੈ। ਇਨ੍ਹਾਂ ਲੜਕੀਆਂ ਦੀ ਗ ਲ ਤੀ ਦਾ ਖਮਿਆਜ਼ਾ ਇੱਕ ਬੇ ਕ ਸੂ ਰ ਡਲਿਵਰੀ ਬੁਆਏ ਨੂੰ ਭੁਗਤਣਾ ਪੈ ਗਿਆ। ਅਦਾਲਤ ਦਾ ਫ਼ੈਸਲਾ ਜੋ ਵੀ ਮਰਜ਼ੀ ਆਵੇ ਪਰ ਕੀ ਡਲਿਵਰੀ ਬੁਆਏ ਨੂੰ ਦੁਬਾਰਾ ਜ਼ਿੰਦਗੀ ਮਿਲ ਸਕਦੀ ਹੈ? ਇਸ ਹਾਦਸੇ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਇਸ ਲਈ ਸਿਆਣੇ ਕਹਿੰਦੇ ਹਨ ਕਿ ਆਪਣੇ ਬੱਚਿਆਂ ਨੂੰ ਇੰਨੀ ਜਿਆਦਾ ਖੁੱਲ ਨਾ ਦਵੋ ਕਿ ਉਹ ਕੋਈ ਵੱਡਾ ਹੀ ਚੰਨ ਚਾੜ ਦੇਣ।

Leave a Reply

Your email address will not be published. Required fields are marked *