ਵਿਆਹ ਵਾਲੇ ਘਰ ਚ ਹੋ ਗਿਆ ਵੱਡਾ ਕਾਂਡ, ਜਿਸ ਘਰ ਚ ਪੈਣੇ ਸੀ ਭੰਗੜੇ, ਉਸ ਚ ਛਾਇਆ ਮਾਤਮ

ਆਦਮੀ ਬੜੇ ਬੜੇ ਸੁਫ਼ਨੇ ਲੈਂਦਾ ਹੈ। ਹਰ ਸਮੇਂ ਤਰੱਕੀ ਕਰਨ ਅਤੇ ਅੱਗੇ ਵਧਣ ਲਈ ਮਿਹਨਤ ਕਰਦਾ ਹੈ। ਉਸ ਦੀਆਂ ਆਸਾਂ ਨੂੰ ਬੂਰ ਪੈਣਾ ਹੈ ਜਾਂ ਨਹੀਂ, ਇਸ ਬਾਰੇ ਕੁੱਝ ਵੀ ਕਿਹਾ ਨਹੀਂ ਜਾ ਸਕਦਾ। ਇਸੇ ਲਈ ਤਾਂ ਕਹਿੰਦੇ ਹਨ, ਬੰਦੇ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ। ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਦੇ ਇੱਕ ਪਰਿਵਾਰ ਦੇ ਸਾਰੇ ਸੁਫਨੇ ਉਸ ਸਮੇਂ ਮਿੱਟੀ ਵਿੱਚ ਮਿਲ ਗਏ, ਜਦੋਂ ਉਨ੍ਹਾਂ ਦਾ ਇਕਲੌਤਾ ਪੁੱਤਰ ਬਿਜਲੀ ਦਾ ਕਰੰਟ ਲੱਗਣ ਕਾਰਨ ਦਮ ਤੋੜ ਗਿਆ।

ਹੋਰ 2 ਮਹੀਨੇ ਨੂੰ ਉਸ ਦਾ ਵਿਆਹ ਹੋਣ ਵਾਲਾ ਸੀ। ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਸੀ। ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸਨ। ਮਾਂ ਬਾਪ ਤਾਂ ਨੂੰਹ ਲਿਆਉਣ ਦੀ ਤਿਆਰੀ ਕਰ ਰਹੇ ਸਨ ਪਰ ਉਹ ਨਹੀਂ ਸੀ ਜਾਣਦੇ ਕਿ ਉਨ੍ਹਾਂ ਦੇ ਪੁੱਤਰ ਨੇ ਵੀ ਉਨ੍ਹਾਂ ਕੋਲ ਨਹੀਂ ਰਹਿਣਾ। ਮ੍ਰਿਤਕ ਨਵਦੀਪ ਸਿੰਘ ਦੀ ਉਮਰ 22 ਸਾਲ ਸੀ। ਉਸ ਦੇ ਵਿਆਹ ਦੇ ਸੰਬੰਧ ਵਿਚ ਘਰ ਵਿਚ ਪੇਂਟ ਕਰਵਾਇਆ ਜਾ ਰਿਹਾ ਸੀ।

ਇਸ ਦੌਰਾਨ ਨਵਦੀਪ ਸਿੰਘ ਦਾ ਹੱਥ ਕਿਤੇ ਪੱਖੇ ਨਾਲ ਛੂਹ ਗਿਆ। ਪੱਖੇ ਵਿਚ ਕਰੰਟ ਹੋਣ ਕਾਰਨ ਨਵਦੀਪ ਸਿੰਘ ਦੇ ਸਰੀਰ ਚੋਂ ਕਰੰਟ ਗੁਜ਼ਰ ਗਿਆ। ਜਿਸ ਕਰਕੇ ਉਹ ਬੇ ਹੋ ਸ਼ ਹੋ ਗਿਆ। ਪਰਿਵਾਰ ਵਾਲੇ ਤੁਰੰਤ ਉਸ ਨੂੰ ਇਕ ਨਿੱਜੀ ਹਸਪਤਾਲ ਵਿੱਚ ਲੈ ਗਏ। ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਿਸ ਘਰ ਵਿੱਚ ਕੁਝ ਸਮਾਂ ਪਹਿਲਾਂ ਹਾਸੇ ਗੂੰਜ ਰਹੇ ਸਨ ਉਸ ਘਰ ਦਾ ਮਾਹੌਲ ਗਮਗੀਨ ਹੋ ਗਿਆ।

ਇਹ ਖ਼ਬਰ ਮਿਲਦੇ ਸਾਰ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਲੋਕ ਇਸ ਪਰਿਵਾਰ ਦੇ ਘਰ ਵੱਲ ਨੂੰ ਭੱਜੇ ਆਉਣ ਲੱਗੇ। ਹਰ ਕੋਈ ਪਰਿਵਾਰ ਨਾਲ ਹਮਦਰਦੀ ਜਤਾ ਰਿਹਾ ਹੈ। ਕਿੱਥੇ ਤਾਂ ਰਿਸ਼ਤੇਦਾਰ ਸਬੰਧੀ ਵਿਆਹ ਵਿੱਚ ਸ਼ਾਮਲ ਹੋਣ ਲਈ ਤਿਆਰੀਆਂ ਕਰ ਰਹੇ ਸਨ ਪਰ ਉਨ੍ਹਾਂ ਨੂੰ ਇਹ ਕੀ ਖ਼ਬਰ ਮਿਲ ਗਈ?

Leave a Reply

Your email address will not be published. Required fields are marked *