ਸਕੂਟਰੀ ਤੇ ਜਾ ਰਹੇ ਸੀ ਪਤੀ ਪਤਨੀ, ਮਿਰਚਾਂ ਵਾਲੇ ਮੁੰਡੇ ਕਰ ਗਏ ਵੱਡਾ ਹੋਸ਼ ਉਡਾਉ ਕਾਂਡ

ਭਾਵੇਂ ਆਜ਼ਾਦੀ ਦਿਵਸ ਨੇਡ਼ੇ ਹੋਣ ਕਾਰਨ ਪੁਲੀਸ ਨੇ ਚੌਕਸੀ ਬਹੁਤ ਵਧਾਈ ਹੋਈ ਹੈ ਪਰ ਫੇਰ ਵੀ ਗ਼ਲਤ ਕਿਸਮ ਦੇ ਲੋਕ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ। ਕਿਧਰੇ ਨਾ ਕਿਧਰੇ ਉਹ ਆਪਣੀ ਕਾਰਵਾਈ ਕਰ ਹੀ ਜਾਂਦੇ ਹਨ। ਜਲੰਧਰ ਵਿੱਚ ਐਕਟਿਵਾ ਸਵਾਰ ਬਜ਼ੁਰਗ ਪਤੀ ਪਤਨੀ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਪਤਨੀ ਦੀ ਚੇਨੀ ਖੋਹ ਲਈ ਗਈ। ਪੁਲੀਸ ਵੱਲੋਂ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ। ਅੰਜੂ ਨਾਮ ਦੀ ਔਰਤ ਨੇ ਦੱਸਿਆ ਹੈ ਕਿ ਉਹ ਐਕਟਿਵਾ ਤੇ ਜਾ ਰਹੇ ਸਨ।

ਪਿੱਛੋਂ ਕਿਸੇ ਨੇ ਚੇਨੀ ਖਿੱਚ ਲਈ ਅਤੇ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ। ਅੰਜੂ ਦਾ ਕਹਿਣਾ ਹੈ ਕਿ ਉਹ ਥੱਲੇ ਡਿੱਗ ਪਈ। ਉਨ੍ਹਾਂ ਨੂੰ ਦਿਖਣਾ ਬੰਦ ਹੋ ਗਿਆ। ਮੌਕੇ ਤੇ ਇਕੱਠੇ ਹੋਏ ਲੋਕਾਂ ਨੇ ਉਨ੍ਹਾਂ ਨੂੰ ਅੱਖਾਂ ਧੋਣ ਲਈ ਪਾਣੀ ਲਿਆ ਕੇ ਦਿੱਤਾ। ਉਨ੍ਹਾਂ ਦੀਆਂ ਅੱਖਾਂ ਬਿਲਕੁਲ ਬੰਦ ਹੋ ਗਈਆਂ ਸਨ। ਅੰਜੂ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਚੇਨੀ ਸਵਾ ਤੋਲੇ ਤੋਂ ਡੇਢ ਤੋਲੇ ਦੇ ਲਗਪਗ ਸੀ। ਉਨ੍ਹਾਂ ਦੇ ਪਤੀ ਨੇ ਚੇਨ ਖੋਹਣ ਵਾਲਿਆਂ ਦਾ ਪਿੱਛਾ ਵੀ ਕੀਤਾ। ਉਹ ਉਨ੍ਹਾਂ ਦੀਆਂ ਅੱਖਾਂ ਵਿੱਚ ਵੀ ਮਿਰਚਾਂ ਪਾ ਗਏ।

ਅੰਜੂ ਦੇ ਪਤੀ ਨੇ ਜਾਣਕਾਰੀ ਦਿੱਤੀ ਹੈ ਕਿ ਅਸੀਂ ਦੋਵੇਂ ਪਤੀ ਪਤਨੀ ਚੌਕ ਵਿਚ ਆ ਕੇ ਰੁਕੇ ਹੀ ਸੀ। ਉਸੇ ਵੇਲੇ ਕਿਸੇ ਨੇ ਉਨ੍ਹਾਂ ਦਾ ਕਾਲਰ ਫੜਿਆ ਅਤੇ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ ਅਤੇ ਉਨ੍ਹਾਂ ਦੀ ਪਤਨੀ ਦੀ ਚੇਨੀ ਖਿੱਚ ਲਈ। ਅੰਜੂ ਦੇ ਪਤੀ ਦੇ ਦੱਸਣ ਮੁਤਾਬਕ ਜਦੋਂ ਉਹ ਉਨ੍ਹਾਂ ਨੂੰ ਫੜਨ ਲੱਗਾ ਤਾਂ ਇਕ ਵਿਅਕਤੀ ਨੇ ਆਪਣੇ ਨਾਲ ਵਾਲੇ ਨੂੰ ਉਨ੍ਹਾਂ ਵੱਲ ਨੂੰ ਧੱਕਾ ਦਿੱਤਾ। ਇਸ ਤਰ੍ਹਾਂ ਉਹ ਚੇਨੀ ਖੋਹ ਕੇ ਦੌੜ ਗਏ ਅਤੇ ਉਨ੍ਹਾਂ ਨੇ ਐਕਟਿਵਾ ਤੇ ਚੇਨੀ ਖੋਹਣ ਵਾਲਿਆਂ ਦਾ ਪਿੱਛਾ ਕੀਤਾ।

ਉਹ ਨਕੋਦਰ ਚੌਕ ਤੋਂ ਗੁਰੂ ਨਾਨਕ ਮਿਸ਼ਨ ਵੱਲੋਂ ਆਏ। ਉਨ੍ਹਾਂ ਨੂੰ ਪਿੱਛੇ ਆਉਂਦਾ ਦੇਖ ਚੇਨੀ ਖੋਹਣ ਵਾਲਿਆਂ ਵਿੱਚੋਂ ਇੱਕ ਨੇ ਉਨ੍ਹਾਂ ਤੇ ਫਾਇਰ ਕੀਤਾ ਅਤੇ ਫੇਰ ਉਨ੍ਹਾਂ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ। ਇਸ ਤੋਂ ਬਾਅਦ ਉਹ ਲੋਕ ਇਕ ਗਲੀ ਵਿੱਚ ਵੜ ਗਏ। ਐਕਟਿਵਾ ਸਵਾਰ ਦਾ ਕਹਿਣਾ ਹੈ ਕਿ ਉਹ ਪ੍ਰਤਾਪ ਬਾਗ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਪ੍ਰਤਾਪ ਬਾਗ ਤੋਂ ਮਾਡਲ ਹਾਊਸ ਜਾਣਾ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਅੱਖਾਂ ਵਿੱਚ ਮਿਰਚਾਂ ਪਾ ਕੇ ਚੇਨੀ ਖੋਹੇ ਜਾਣ ਦੀ ਜਾਣਕਾਰੀ ਮਿਲੀ ਹੈ

ਜਾਣਕਾਰੀ ਮਿਲਦੇ ਸਾਰ ਹੀ ਉਹ ਤੁਰੰਤ ਘਟਨਾ ਸਥਾਨ ਵੱਲ ਨੂੰ ਚੱਲ ਪਏ। ਉਨ੍ਹਾਂ ਦੇ ਦੱਸਣ ਮੁਤਾਬਕ ਉਹ ਸੀ ਸੀ ਟੀ ਵੀ ਵਗੈਰਾ ਚੈੱਕ ਕਰਨਗੇ ਤਾਂ ਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਕਾਬੂ ਕੀਤਾ ਜਾ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਇਹ ਘਟਨਾ ਵਾਪਰੀ ਹੈ ਤਾਂ ਪੁਲੀਸ ਵਾਲੇ ਨਾਕੇ ਤੋਂ ਰੋਟੀ ਖਾਣ ਗਏ ਹੋਏ ਸਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *