ਸਹੇਲੀ ਨੂੰ ਮਿਲਣ ਗਏ ਮੁੰਡੇ ਨਾਲ ਵੱਡੀ ਜੱਗੋ ਤੇਰਵੀ, ਪੁਲਿਸ ਨੇ ਚੁੱਕੇ ਕੁੜੀ ਤੇ ਭਰਾ

ਮਾੜੇ ਕੰਮਾਂ ਦਾ ਅੰਤ ਵੀ ਮਾੜਾ ਹੁੰਦਾ ਹੈ। ਇੱਕ ਨਾ ਇੱਕ ਦਿਨ ਮਾੜੇ ਕੰਮ ਕਰਨ ਵਾਲੇ ਇਨਸਾਨ ਤੇ ਅਜਿਹਾ ਸਮਾਂ ਆ ਹੀ ਜਾਂਦਾ ਹੈ, ਜਦੋ ਉਸ ਕੋਲ ਪਛਤਾਉਣ ਤੋਂ ਬਿਨਾ ਕੁਝ ਵੀ ਨਹੀਂ ਰਹਿ ਜਾਂਦਾ। ਅੰਮ੍ਰਿਤਸਰ ਦੇ ਹਲਕਾ ਵੇਰਕਾ ਵਿਚ ਪਿਛਲੇ ਦਿਨੀਂ ਜਗਤਾਰ ਸਿੰਘ ਨਾਮ ਦੇ ਵਿਅਕਤੀ ਦੀ ਜਾਨ ਜਾਣ ਦਾ ਮਾਮਲਾ ਪੁਲੀਸ ਨੇ ਸੁਲਝਾ ਲਿਆ ਹੈ। ਸ਼ਾਦੀਸ਼ੁਦਾ ਜਗਤਾਰ ਸਿੰਘ ਉਰਫ਼ ਜੱਗਾ ਦੀ ਮ੍ਰਿਤਕ ਦੇਹ ਮੁਹੱਲੇ ਵਿੱਚ ਹੀ ਲੜਕੀ ਸ਼ੈਲੀ ਦੇ ਘਰ ਤੋਂ ਮਿਲੀ ਸੀ।

ਪੁਲੀਸ ਨੇ ਸ਼ੈਲੀ ਅਤੇ ਉਸ ਦੇ ਭਰਾ ਰਵੀ ਕੁਮਾਰ ਨੂੰ ਕਾਬੂ ਕਰ ਲਿਆ ਹੈ। ਜਾਣਕਾਰੀ ਅਨੁਸਾਰ 4 ਅਗਸਤ ਨੂੰ ਪੁਲਿਸ ਨੂੰ ਵੇਰਕਾ ਦੀ ਚੌਕੀ ਵਾਲੇ ਬਾਜ਼ਾਰ ਵਿੱਚ ਇਕ ਮ੍ਰਿਤਕ ਦੇਹ ਪਈ ਹੋਣ ਦੀ ਇਤਲਾਹ ਮਿਲੀ ਸੀ। ਜਿਸ ਦੀ ਸ਼ਨਾਖਤ ਜਗਤਾਰ ਸਿੰਘ ਉਰਫ ਜੱਗਾ ਪੁੱਤਰ ਜਸਵੰਤ ਸਿੰਘ ਪੱਤੀ ਕੱਲੂ ਵਜੋਂ ਹੋਈ ਸੀ। ਪੁਲੀਸ ਨੂੰ ਮੁੱਢਲੀ ਪੁੱਛਗਿੱਛ ਦੌਰਾਨ ਲੋਕਾਂ ਤੋਂ ਪਤਾ ਲੱਗਾ ਸੀ ਕਿ ਮ੍ਰਿਤਕ ਜਗਤਾਰ ਸਿੰਘ ਉਰਫ ਜੱਗਾ ਦੇ ਡਾ ਧਰਮਪਾਲ ਦੀ ਪੁੱਤਰੀ ਸ਼ੈਲੀ ਨਾਲ 3-4 ਸਾਲ ਤੋਂ ਪ੍ਰੇਮ ਸਬੰਧ ਸਨ।

ਜਗਤਾਰ ਸਿੰਘ ਅਕਸਰ ਹੀ ਸ਼ੈਲੀ ਦੇ ਘਰ ਜਾਂਦਾ ਸੀ। ਸ਼ੈਲੀ ਦੇ ਭਰਾਵਾਂ ਨੂੰ ਇਹ ਪਸੰਦ ਨਹੀਂ ਸੀ। ਇਹ ਦੋਵੇਂ ਵਿਆਹ ਵੀ ਕਰਵਾਉਣਾ ਚਾਹੁੰਦੇ ਸਨ। ਇਥੇ ਇੱਕ ਗੱਲ ਹੋਰ ਦੱਸਣੀ ਬਣਦੀ ਹੈ ਕਿ ਜਗਤਾਰ ਸਿੰਘ ਸ਼ਾਦੀਸ਼ੁਦਾ ਸੀ ਅਤੇ 2 ਬੱਚੀਆਂ ਦਾ ਪਿਤਾ ਸੀ। ਪੁਲੀਸ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਘਟਨਾ ਦਾ ਮਾਸਟਰ ਮਾਈਂਡ ਅਸ਼ਵਨੀ ਕੁਮਾਰ ਹੈ। ਮ੍ਰਿਤਕ ਦੀ ਗਰਦਨ ਉੱਤੇ ਨਿਸ਼ਾਨ ਸਨ, ਜਿਸ ਤੋਂ ਜਾਪਦਾ ਸੀ ਕਿ ਉਸ ਦੀ ਗਰਦਨ ਘੁੱਟ ਕੇ ਜਾਨ ਲਈ ਗਈ ਹੈ।

ਪੁਲੀਸ ਨੂੰ ਘਟਨਾ ਸਥਾਨ ਤੋਂ ਇਕ ਰੱਸੀ ਵੀ ਮਿਲੀ। ਸ਼ੈਲੀ ਅਤੇ ਰਵੀ ਕੁਮਾਰ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਪੁਲੀਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਪੁਲੀਸ ਨੇ ਧਾਰਾ 302 ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਜੇ ਪੋਸਟਮਾਰਟਮ ਦੀ ਰਿਪੋਰਟ ਆਉਣੀ ਬਾਕੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਮਾਮਲਾ ਹੋਰ ਵੀ ਸਾਫ਼ ਹੋ ਜਾਵੇਗਾ।

Leave a Reply

Your email address will not be published. Required fields are marked *