4 ਮੰਜਿਲਾਂ ਹੋਟਲ ਹੋਇਆ ਸਕਿੰਟਾਂ ਚ ਤਬਾਹ, ਦੇਖੋ ਕਿਵੇਂ ਮਿੱਟੀ ਹੋਇਆ ਇੰਨਾ ਵੱਡਾ ਹੋਟਲ

ਜਦੋਂ ਬਰਸਾਤ ਦੇ ਦਿਨਾਂ ਵਿੱਚ ਪਹਾੜੀ ਇਲਾਕੇ ਵਿੱਚ ਮੀਂਹ ਪੈਂਦਾ ਹੈ ਤਾਂ ਇੱਥੇ ਹਾਲਾਤ ਸੁਖਾਵੇਂ ਨਹੀਂ ਰਹਿੰਦੇ। ਪਿਛਲੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਕਿਨੌਰ ਵਿੱਚ ਵਾਪਰੀ ਘਟਨਾ ਸਾਡੇ ਸਭ ਦੇ ਸਾਹਮਣੇ ਹੈ। ਜਿੱਥੇ ਕਾਫ਼ੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ। ਹੁਣ ਅਜਿਹੀ ਹੀ ਇੱਕ ਘਟਨਾ ਉੱਤਰਾਖੰਡ ਵਿਚ ਵਾਪਰੀ ਹੈ। ਇਸ ਘਟਨਾ ਵਿੱਚ ਜਾਨੀ ਨੁਕਸਾਨ ਤੋਂ ਭਾਵੇਂ ਬਚਾਅ ਹੀ ਰਿਹਾ ਹੈ ਪਰ ਮਾਲੀ ਨੁਕਸਾਨ ਕਾਫੀ ਜਿਆਦਾ ਹੋਇਆ ਹੈ। ਘਟਨਾ ਬਦਰੀਨਾਥ ਹਾਈਵੇ ਤੇ ਪੈਂਦੇ ਜੋਸ਼ੀ ਮੱਠ ਨੇੜੇ ਵਾਪਰੀ ਦੱਸੀ ਜਾਂਦੀ ਹੈ।

ਘਟਨਾ ਦਾ ਕਾਰਨ ਬਰਸਾਤ ਕਾਰਨ ਪਹਾੜੀ ਜ਼ਮੀਨ ਦਾ ਖਿਸਕਣਾ ਹੈ। ਇੱਥੇ 4 ਮੰਜ਼ਿਲਾ ਹੋਟਲ ਦੀ ਇਕ ਇਮਾਰਤ ਦੇਖਦੇ ਹੀ ਦੇਖਦੇ ਕੁਝ ਸਕਿੰਟਾਂ ਵਿਚ ਹੀ ਮਲਬੇ ਦੀ ਢੇਰੀ ਵਿੱਚ ਬਦਲ ਗਈ। ਪਹਾੜਾਂ ਵਿੱਚ ਬਰਸਾਤਾਂ ਦੌਰਾਨ ਅਕਸਰ ਹੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਜਿਸ ਕਰਕੇ ਪ੍ਰਸ਼ਾਸਨ ਨੇ ਪਹਿਲਾਂ ਹੀ ਰਘਵੀਰ ਨਾਮ ਦੇ ਇਸ 4 ਮੰਜ਼ਲਾ ਹੋਟਲ ਨੂੰ ਖਾਲੀ ਕਰਵਾ ਲਿਆ ਸੀ। ਪ੍ਰਸ਼ਾਸਨ ਨੂੰ ਅੰਦਾਜ਼ਾ ਸੀ ਕਿ ਜ਼ਮੀਨ ਖਿਸਕਣ ਕਾਰਨ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ।

ਜੇਕਰ ਹੋਟਲ ਵਿਚ ਯਾਤਰੀ ਠਹਿਰੇ ਹੋਏ ਹੁੰਦੇ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ ਪਰ ਪ੍ਰਸ਼ਾਸਨ ਵੱਲੋਂ ਵਰਤੀ ਗਈ ਚੌਕਸੀ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੀ ਰਿਹਾ ਹੈ। ਇਹ 4 ਮੰਜ਼ਿਲਾ ਇਮਾਰਤ ਡਿੱਗਣ ਦੀ ਘਟਨਾ ਕੈਮਰੇ ਵਿਚ ਕੈਦ ਹੋ ਗਈ ਹੈ, ਜੋ ਸੋਸ਼ਲ ਮੀਡੀਆ ਤੇ ਦੇਖੀ ਜਾ ਸਕਦੀ ਹੈ। ਲੋਕ ਇਸ ਇਮਾਰਤ ਡਿੱਗਣ ਵਾਲੇ ਦ੍ਰਿਸ਼ ਨੂੰ ਵਾਰ ਵਾਰ ਦੇਖ ਰਹੇ ਹਨ ਅਤੇ ਮਨ ਹੀ ਮਨ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਜੇਕਰ ਹੋਟਲ ਵਿਚ ਯਾਤਰੀ ਹੁੰਦੇ ਤਾਂ ਇਸ ਦਾ ਨਤੀਜਾ ਕੀ ਹੁੰਦਾ।

ਪ੍ਰਸ਼ਾਸਨ ਨੇ ਪਹਿਲਾਂ ਹੋਟਲ ਖਾਲੀ ਕਰਵਾ ਕੇ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾ ਲਿਆ ਹੈ। ਇਨ੍ਹਾਂ ਖ਼ਬਰਾਂ ਨੂੰ ਦੇਖ ਕੇ ਅਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਪਹਾੜੀ ਖੇਤਰ ਵਿੱਚ ਰਹਿਣ ਵਾਲੇ ਵਿਅਕਤੀਆਂ ਦਾ ਜੀਵਨ ਕਿੰਨਾ ਔਕੜਾਂ ਭਰਪੂਰ ਹੈ। ਪਤਾ ਨਹੀਂ ਚੱਲਦਾ ਕਿ ਕਿਸ ਸਮੇਂ ਕੀ ਹੋ ਜਾਣਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *