ਇਸ ਨਾਮੀ ਐਕਟਰ ਦੀ ਹੋਈ ਮੋਤ, ਸਾਰੇ ਬਾਲੀਵੁੱਡ ਚ ਸੋਗ ਦੀ ਲਹਿਰ

ਆਖ਼ਰ ਫ਼ਿਲਮੀ ਅਤੇ ਟੀਵੀ ਕਲਾਕਾਰ ਅਨੂਪਮ ਸ਼ਿਆਮ ਓਝਾ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਏ। ਜ਼ਿਆਦਾਤਰ ਲੋਕ ਉਨ੍ਹਾਂ ਨੂੰ ਠਾਕਰ ਸੱਜਣ ਸਿੰਘ ਵਜੋਂ ਜਾਣਦੇ ਸਨ। ਜਿਸ ਤਰ੍ਹਾਂ ਸ਼ੋਅਲੇ ਫ਼ਿਲਮ ਵਿੱਚ ਅਮਜਦ ਖ਼ਾਨ ਦੀ ਪਛਾਣ ਗੱਬਰ ਸਿੰਘ ਵਜੋਂ ਹੋਈ ਸੀ। ਇਸ ਤਰ੍ਹਾਂ ਹੀ ਮਨ ਕੀ ਅਵਾਜ਼ ਪ੍ਰਤਿੱਗਿਆ-2 ਵਿੱਚ ਅਨੂਪਮ ਸ਼ਿਆਮ ਓਝਾ ਦੁਆਰਾ ਨਿਭਾਇਆ ਗਿਆ ਠਾਕਰ ਸੱਜਣ ਸਿੰਘ ਦਾ ਰੋਲ ਲੋਕਾਂ ਦੇ ਦਿਲਾਂ ਤੇ ਡੂੰਘੀ ਛਾਪ ਛੱਡ ਗਿਆ।

ਉੱਥੇ ਹੀ ਲੋਕ ਉਨ੍ਹਾਂ ਨੂੰ ਠਾਕੁਰ ਸੱਜਣ ਸਿੰਘ ਵਜੋਂ ਜਾਣਨ ਲੱਗੇ। ਉਨ੍ਹਾਂ ਦਾ ਜਨਮ 1957 ਵਿੱਚ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਵਿੱਚ ਹੋਇਆ ਸੀ। ਇਸ ਸਮੇਂ ਉਨ੍ਹਾਂ ਦੀ ਉਮਰ 63 ਸਾਲ ਸੀ। ਉਨ੍ਹਾਂ ਨੇ ਦੇਸ਼ ਵਿਦੇਸ਼ ਵਿੱਚ ਆਪਣੇ ਜਨਮ ਸਥਾਨ ਪ੍ਰਤਾਪਗਡ਼੍ਹ ਦਾ ਨਾਂ ਰੋਸ਼ਨ ਕੀਤਾ। ਅਨੂਪਮ ਸ਼ਿਆਮ ਓਝਾ ਨੇ 10 ਤੋਂ ਵੀ ਵੱਧ ਟੀ ਵੀ ਸੀਰੀਅਲਾਂ ਵਿੱਚ ਕੰਮ ਕੀਤਾ। ਬਾਲੀਵੁੱਡ ਫ਼ਿਲਮਾਂ ਵਿਚ ਉਨ੍ਹਾਂ ਨੇ ਜ਼ਿਆਦਾਤਰ ਖਲਨਾਇਕ ਦੇ ਰੋਲ ਨਿਭਾਏ।

ਉਨ੍ਹਾਂ ਨੇ ਲੱਜਾ, ਨਾਇਕ, ਸ਼ਕਤੀ ਅਤੇ ਹੱਲਾ ਬੋਲ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। 1984 ਵਿੱਚ ਫੂਲਨ ਦੇਵੀ ਤੇ ਬਣੀ ਫਿਲਮ ਬੈਂਡਿਟ ਕੁਈਨ ਵਿੱਚ ਵੀ ਉਨ੍ਹਾਂ ਨੂੰ ਦੇਖਿਆ ਗਿਆ। ਅਨੂਪਮ ਸ਼ਿਆਮ ਓਝਾ ਦੇ ਗੁਰਦੇ ਠੀਕ ਨਾ ਹੋਣ ਕਾਰਨ ਉਨ੍ਹਾਂ ਨੂੰ ਪਿਛਲੇ ਸਾਲ ਹਸਪਤਾਲ ਵਿੱਚ ਭਰਤੀ ਹੋਣਾ ਪਿਆ ਸੀ। ਜਿੱਥੇ ਉਨ੍ਹਾਂ ਨੂੰ ਵੱਡੀ ਰਕਮ ਖਰਚਣੀ ਪਈ। ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ ਉਨ੍ਹਾਂ ਨੂੰ ਆਰਥਿਕ ਮੱਦਦ ਵੀ ਮੰਗਣ ਦੀ ਜ਼ਰੂਰਤ ਪੈ ਗਈ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਸਮਾਜ ਸੇਵੀ ਸੋਨੂ ਸੂਦ ਦੁਆਰਾ ਉਨ੍ਹਾਂ ਦੀ ਆਰਥਿਕ ਮੱਦਦ ਕੀਤੀ ਗਈ। ਉਨ੍ਹਾਂ ਨੂੰ ਡਾਇਲਸਿਜ਼ ਕਰਵਾਉਣਾ ਪੈਂਦਾ ਸੀ। ਭਾਵੇਂ ਇਸ ਸਾਲ ਉਹ ਠੀਕ ਹੋ ਕੇ ਦੁਬਾਰਾ ਕੰਮ ਤੇ ਆ ਗਏ ਸਨ ਪਰ ਇੱਕ ਵਾਰ ਫੇਰ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਉਹ ਵੈਂਟੀਲੇਟਰ ਤੇ ਸਨ। ਅਖੀਰ ਉਹ ਇਸ ਦੁਨੀਆਂ ਨੂੰ ਸਦਾ ਲਈ ਛੱਡ ਗਏ।

Leave a Reply

Your email address will not be published. Required fields are marked *