ਇੱਕੋ ਪਿੰਡ ਦੇ 4 ਮੁੰਡਿਆਂ ਨੂੰ ਮਿਲੀ ਭਿ-ਆ-ਨ-ਕ ਮੋਤ, ਜਿਸ ਨੇ ਦੇਖਿਆ ਰੋਕ ਨਾ ਪਾਇਆ ਹੰਝੂ

ਆਵਾਜਾਈ ਨੂੰ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਇਸ ਦੇ ਕੁਝ ਨਿਯਮ ਬਣਾਏ ਗਏ ਹਨ। ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਹਰ ਇੱਕ ਲਈ ਜਰੂਰੀ ਹੈ ਪਰ ਕੁਝ ਲੋਕ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ, ਜਿਸ ਕਾਰਨ ਉਹ ਖੁਦ ਤਾਂ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ ਤੇ ਨਾਲ ਹੀ ਦੂਜਿਆ ਦਾ ਵੀ ਨੁਕਸਾਨ ਕਰਦੇ ਹਨ। ਅਜਿਹਾ ਹੀ ਇਕ ਮਾਮਲਾ ਤਰਨਤਾਰਨ ਸ਼ਹਿਰ ਤੋਂ ਸਾਹਮਣੇ ਹੈ, ਜਿੱਥੇ 2 ਗੱਡੀਆਂ ਦੀ ਆਪਸ ਵਿਚ ਟੱਕਰ ਹੋ ਗਈ। ਇਨ੍ਹਾਂ ਵਿਚੋਂ ਇੱਕ ਗੱਡੀ ਵਿੱਚ ਸਵਾਰ 5 ਨੌਜਵਾਨ ਜਿਨ੍ਹਾਂ ਵਿੱਚੋਂ 1 ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਅਤੇ 4 ਦੀ ਮੌਕੇ ਤੇ ਹੀ ਮੋਤ ਹੋ ਗਈ।

ਦੂਜੀ ਗੱਡੀ ਵਿੱਚ ਸਵਾਰ ਦੋਨੋਂ ਹੀ ਨੌਜਵਾਨ ਜ਼ ਖ ਮੀ ਹਨ। ਸਭ ਤੋਂ ਵੱਡੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਮਰਨ ਵਾਲੇ ਚਾਰੋਂ ਨੌਜਵਾਨ ਇੱਕੋ ਹੀ ਪਿੰਡ ਵਰਾਣਾ ਦੇ ਰਹਿਣ ਵਾਲੇ ਸਨ। ਇਸ ਪੂਰੇ ਪਿੰਡ ਵਿਚ ਸੋਗ ਦਾ ਮਾਹੌਲ ਬਣ ਗਿਆ ਹੈ। ਮ੍ਰਿਤਕ ਨੌਜਵਾਨਾਂ ਦੇ ਇੱਕ ਰਿਸ਼ਤੇਦਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਤਰਨ ਤਾਰਨ ਵਿਖੇ ਘਰ ਵਿਚ ਸੁੱਤੇ ਪਏ ਸਨ। ਮ੍ਰਿਤਕ ਨੌਜਵਾਨਾਂ ਦੇ ਵਿੱਚੋਂ ਹੀ ਇੱਕ ਦੇ ਮਾਮੇ ਦੇ ਮੁੰਡੇ ਨੇ ਉਨ੍ਹਾਂ ਨੂੰ ਇਸ ਸਬੰਧੀ ਸੂਚਨਾ ਦਿੱਤੀ।

ਜਦੋਂ ਉਨ੍ਹਾਂ ਨੂੰ ਇਸ ਹਾਦਸੇ ਬਾਰੇ ਪਤਾ ਲੱਗਾ ਤਾਂ ਉਹ ਜਲਦੀ ਜਲਦੀ ਘਟਨਾ ਸਥਾਨ ਤੇ ਪਹੁੰਚੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਹਾਦਸਾ ਬਾਠਾਂ ਵਾਲਾ ਪਿੰਡ ਟੱਪਕੇ ਬਾਗੜੀਆਂ ਦੇ ਕੋਲ ਵਾਪਰਿਆ। ਉਨ੍ਹਾਂ ਨੂੰ ਘਟਨਾ ਸਥਾਨ ਤੇ ਜਾ ਕੇ ਹੀ ਪਤਾ ਲੱਗਾ ਕਿ ਵਰਨਾ ਗੱਡੀ ਵਿੱਚ ਸਵਾਰ ਪੰਜ ਨੌਜਵਾਨ ਸਹੀ ਰਫ਼ਤਾਰ ਨਾਲ ਆ ਰਹੇ ਸਨ। ਤਰਨਤਾਰਨ ਪਾਸੇ ਤੋਂ ਆ ਰਹੀ ਵੈਨਿਊਜ਼ ਗੱਡੀ ਡਵਾਈਡਰ ਟੱਪ ਕੇ ਦੂਜੇ ਪਾਸੇ ਵਰਨਾ ਗੱਡੀ ਦੇ ਉੱਪਰ ਜਾ ਵੱਜੀ। ਜਿਸ ਕਾਰਨ ਚਾਰੋਂ ਨੌਜਵਾਨਾਂ ਦੇ ਸਿਰ ਉਪਰ ਸੱਟ ਲੱਗਣ ਕਾਰਨ ਉਨ੍ਹਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਰਨਤਾਰਨ ਪਾਸੇ ਤੋਂ ਆ ਰਹੀ ਵੈਨਿਊ ਗੱਡੀ ਡਵਾਇਡਰ ਲੰਘਕੇ ਦੂਜੇ ਪਾਸੇ ਵਰਨਾ ਗੱਡੀ ਵਿੱਚ ਜਾ ਵੱਜੀ। ਜਿਸ ਕਾਰਨ 4 ਨੌਜਵਾਨਾਂ ਦੀ ਮੌਕੇ ਤੇ ਹੀ ਮੋਤ ਹੋ ਗਈ ਅਤੇ 1 ਜ਼ ਖ ਮੀ ਹੋ ਗਿਆ। ਚਾਰੋਂ ਨੌਜਵਾਨ ਪਿੰਡ ਵਰਾਣਾ ਦੇ ਰਹਿਣ ਵਾਲੇ ਸਨ ਅਤੇ ਗੱਡੀ ਚਲਾਉਣ ਵਾਲਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਪੁਲਿਸ ਨੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *