ਮੋਤ ਇਸ ਤਰ੍ਹਾਂ ਵੀ ਆ ਸਕਦੀ ਹੈ, ਕੋਈ ਸੋਚ ਵੀ ਨਹੀਂ ਸੀ ਸਕਦਾ, ਦੇਖਣ ਵਾਲਿਆਂ ਦੇ ਉੱਡੇ ਹੋਸ਼

ਕਈ ਵਾਰ ਜ਼ਰਾ ਜਿੰਨੀ ਕੀਤੀ ਗਈ ਲਾ ਪ ਰ ਵਾ ਹੀ ਬੰਦੇ ਲਈ ਭਾਰੀ ਪੈ ਜਾਂਦੀ ਹੈ। ਬੰਦਾ ਖ਼ੁਦ ਤਾਂ ਚੱਕਰ ਵਿੱਚ ਪੈਂਦਾ ਹੀ ਹੈ, ਨਾਲ ਹੋਰ ਨੂੰ ਵੀ ਲੈ ਡੁੱਬਦਾ ਹੈ। ਅੱਜ ਕੱਲ੍ਹ ਸਾਉਣ ਦਾ ਮਹੀਨਾ ਹੋਣ ਕਾਰਨ ਕਈ ਲੋਕ ਪਹਾੜਾਂ ਵਿੱਚ ਨੈਣਾਂ ਦੇਵੀ ਮੰਦਰ ਮੱਥਾ ਟੇਕਣ ਜਾਂਦੇ ਹਨ ਅਤੇ ਕਈ ਸ਼ਰਧਾ ਵੱਸ ਸ਼ਿਵ ਜੀ ਪਾਰਵਤੀ ਦੀਆਂ ਝਾਕੀਆਂ ਕੱਢਦੇ ਹਨ । ਹਰਿਆਣਾ ਦੇ ਜ਼ਿਲ੍ਹਾ ਕਰਨਾਲ ਵਿੱਚ ਇੱਕ ਸ਼ੋਭਾ ਯਾਤਰਾ ਦੌਰਾਨ ਕਰੰਟ ਲੱਗਣ ਕਾਰਨ ਇਕ ਨੌਜਵਾਨ ਦੀ ਜਾਨ ਚਲੀ ਗਈ ਹੈ।

ਜਦਕਿ 2 ਹੋਰ ਦੇ ਸੱਟਾਂ ਲੱਗੀਆਂ ਹਨ ਅਤੇ ਉਹ ਹਸਪਤਾਲ ਵਿੱਚ ਭਰਤੀ ਹਨ। ਦੱਸਿਆ ਜਾ ਰਿਹਾ ਹੈ ਕਿ ਨਗਲਾ ਦੇ ਪਿੰਡ ਮੇਘਾ ਵਿਚ ਕੁਝ ਨੌਜਵਾਨ ਸ਼ਿਵ ਜੀ ਪਾਰਵਤੀ ਜੀ ਦੀਆਂ ਝਾਕੀਆਂ ਕੱਢ ਰਹੇ ਸਨ। ਜਿਸ ਸਮੇਂ ਕਈ ਨੌਜਵਾਨ ਗੱਡੀ ਵਿੱਚ ਵੀ ਖੜ੍ਹੇ ਸਨ। ਇਸ ਦੌਰਾਨ ਕਿਸੇ ਇਕ ਦੀ ਲਾ ਪ੍ਰ ਵਾ ਹੀ ਹੋਰਾਂ ਨੂੰ ਵੀ ਭਾਰੀ ਪੈ ਗਈ। ਇੱਕ ਨੌਜਵਾਨ ਗੱਡੀ ਵਿਚ ਖੜ੍ਹਾ ਖੜ੍ਹਾ ਉੱਤੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਛੂਹ ਗਿਆ।

ਉਸ ਦੇ ਕਰੰਟ ਲੱਗਣ ਕਾਰਨ ਉਸ ਦੇ 2 ਹੋਰ ਸਾਥੀ ਵੀ ਕਰੰਟ ਦੀ ਲਪੇਟ ਵਿੱਚ ਆ ਗਏ। ਜਿਸ ਕਰਕੇ ਇਨ੍ਹਾਂ ਨੂੰ ਪਿੰਡ ਦੇ ਹੀ ਡਾਕਟਰ ਕੋਲ ਲੈ ਕੇ ਜਾਇਆ ਗਿਆ। ਜਿੱਥੇ ਇਨ੍ਹਾਂ ਨੂੰ ਸਿਵਲ ਹਸਪਤਾਲ ਜਾਣ ਦੀ ਸਲਾਹ ਦਿੱਤੀ ਗਈ। ਸਿਵਲ ਹਸਪਤਾਲ ਵਿੱਚ ਪਹੁੰਚ ਕੇ ਇਕ ਨੌਜਵਾਨ ਦੀ ਜਾਨ ਚਲੀ ਗਈ। ਜਦ ਕਿ ੳਸ ਦੇ 2 ਹੋਰ ਸਾਥੀਆਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ।

ਇਸ ਲਈ ਲੋੜ ਹੈ ਅਜਿਹੇ ਸਮਿਆਂ ਤੇ ਸਾਵਧਾਨੀ ਵਰਤਣ ਦੀ, ਕਿਉਂਕਿ ਇਨਸਾਨੀ ਜਾਨਾਂ ਕੀਮਤੀ ਹਨ। ਸਾਨੂੰ ਇਨ੍ਹਾ ਦੇ ਬਚਾਅ ਲਈ ਧਿਆਨ ਰੱਖਣ ਦੀ ਜਰੂਰਤ ਹੈ। ਇੱਕ ਵਾਰ ਪਿਛਲੇ ਸਮੇਂ ਦੌਰਾਨ ਸ਼ੋਭਾ ਯਾਤਰਾ ਵਿੱਚ ਹੀ ਇੱਕ ਟਰੈਕਟਰ ਨੇ ਕਈ ਔਰਤਾਂ ਨੂੰ ਕੁਚਲ ਦਿੱਤਾ ਸੀ। ਇਸ ਦੀ ਵੀਡੀਓ ਦੇਖਣ ਵਾਲਿਆਂ ਦੇ ਵੀ ਦਿਲ ਕੰ ਬ ਗਏ ਸਨ।

Leave a Reply

Your email address will not be published. Required fields are marked *