ਸਕੂਟਰੀ ਦਾ ਪਿੱਛਾ ਕਰ ਰਹੇ ਸੀ 2 ਅਵਾਰਾ ਮੁੰਡੇ, ਇਸ ਲਈ ਕਹਿੰਦੇ ਨੇ ਐਨਕਾਂ ਲਾ ਕੇ ਰੱਖਿਆ ਕਰੋ

ਲਗਾਤਾਰ ਵਧ ਰਹੇ ਲੁੱਟਾਂ ਖੋਹਾਂ ਦੇ ਮਾਮਲਿਆਂ ਨੇ ਹਰ ਇਨਸਾਨ ਦੇ ਮਨ ਵਿਚ ਡ-ਰ ਪੈਦਾ ਕਰ ਦਿੱਤਾ ਹੈ। ਕਿਉੰਕਿ ਆਏ ਦਿਨ ਹੀ ਇਸ ਨਾਲ ਜੁੜੀ ਖਬਰ ਸੁਣਨ ਨੂੰ ਮਿਲਦੀ ਹੈ। ਹੁਣ ਇਨਸਾਨ ਨੂੰ ਘਰ ਤੋਂ ਨਿਕਲਣ ਸਮੇਂ ਪੂਰੀ ਤਰਾਂ ਚੌਕਸ ਰਹਿਣਾ ਪੈਂਦਾ ਹੈ, ਕਿਉਕਿ ਕੁਝ ਪਤਾ ਨਹੀਂ ਲੱਗਦਾ ਕਿ ਕੌਣ ਤੁਹਾਡੇ ਗਲ ਦੀ ਚੇਨ ਜਾਂ ਤੁਹਾਡਾ ਮੋਬਾਇਲ ਲੈ ਕੇ ਭੱਜ ਜਾਵੇ। ਅਜਿਹਾ ਹੀ ਇਕ ਮਾਮਲਾ ਜਲੰਧਰ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ 2 ਮੋਟਰਸਾਈਕਲ ਸਵਾਰ ਮੁੰਡਿਆਂ ਵਲੋਂ ਐਕਟਿਵਾ ਤੇ ਜਾ ਰਹੇ ਪਤੀ ਪਤਨੀ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਗਲ ਦੀ ਚੇਨ ਖੋਹ ਲਈ ਗਈ।

ਇਸ ਔਰਤ ਅੰਜੂ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਐਕਟਿਵਾ ਤੇ ਜਾ ਰਹੀ ਸੀ ਕਿ ਪਿੱਛੋਂ ਕਿਸੇ ਨੇ ਉਨ੍ਹਾਂ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਉਨ੍ਹਾਂ ਦੇ ਗਲ ਦੀ ਚੇਨ ਖਿੱਚ ਲਈ। ਅੱਖਾਂ ਵਿੱਚ ਮਿਰਚਾਂ ਪੈਣ ਕਾਰਨ ਉਹ ਐਕਟਿਵਾ ਤੋਂ ਥੱਲੇ ਡਿੱਗ ਗਈ। ਮੌਜੂਦਾ ਲੋਕਾਂ ਵੱਲੋਂ ਉਨ੍ਹਾਂ ਦੀਆਂ ਅੱਖਾਂ ਅਤੇ ਮੂੰਹ ਧੁਵਾਇਆ ਗਿਆ। ਇਸ ਔਰਤ ਦਾ ਕਹਿਣਾ ਹੈ ਕਿ ਉਸ ਦੇ ਘਰਵਾਲੇ ਨੇ ਉਨਾਂ ਮੁੰਡਿਆਂ ਦਾ ਪਿੱਛਾ ਵੀ ਕੀਤਾ ਸੀ ਪਰ ਉਨ੍ਹਾਂ ਨੂੰ ਫੜਨ ਵਿਚ ਉਹ ਕਾਮਯਾਬ ਨਹੀਂ ਹੋ ਸਕੇ।

ਗੁਰਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪ੍ਰਤਾਪ ਬਾਗ ਤੋਂ ਮਾਡਲ ਹਾਉਸ ਜਾ ਰਹੇ ਸਨ ਕਿ ਚੌਕ ਵਿੱਚ ਖੜ੍ਹੇ ਵਿਅਕਤੀ ਨੇ ਉਨ੍ਹਾਂ ਦਾ ਕਾਲਰ ਫੜ੍ਹਕੇ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ ਅਤੇ ਚੇਨੀ ਖੋਹ ਕੇ ਦੌੜ ਗਿਆ। ਜਦੋਂ ਗੁਰਦੀਪ ਸਿੰਘ ਨੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਗੁਰਦੀਪ ਸਿੰਘ ਨੂੰ ਧੱਕਾ ਦੇ ਦਿੱਤਾ, ਜਿਸ ਕਾਰਨ ਉਹ ਥੱਲੇ ਡਿੱਗ ਪਏ। ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਮੁੰਡਿਆਂ ਵੱਲੋਂ ਬੱਤੀਆਂ ਵਾਲੇ ਚੌਂਕ ਵਿੱਚ ਉਨ੍ਹਾਂ ਤੇ ਫਾਏਰ ਵੀ ਕੀਤੇ ਗਏ ਅਤੇ ਨਾਲ ਮਿਰਚਾਂ ਵੀ ਉਡਾਈਆਂ ਗਈਆਂ।

ਜਿਸ ਕਾਰਨ ਉਨ੍ਹਾਂ ਨੂੰ ਦਿਖਣਾ ਬੰਦ ਹੋ ਗਿਆ ਅਤੇ ਉਨ੍ਹਾਂ ਨੇ ਆਪਣਾ ਮੂੰਹ ਧੋਤਾ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੁ ਟੇ ਰਿ ਆਂ ਵੱਲੋਂ ਅੱਖਾਂ ਵਿੱਚ ਮਿਰਚਾਂ ਪਾ ਕੇ ਲੁੱਟ ਖੋਹ ਕਰਨ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੀ ਸੀ ਟੀ ਵੀ ਫੁਟੇਜ ਦੇਖਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *