20 ਰੁਪਏ ਦੀ ਪਾਰਕਿੰਗ ਪਿੱਛੇ ਪੈ ਗਿਆ ਵੱਡਾ ਸਿਆਪਾ, ਦੇਖੋ ਕਿਵੇਂ ਚੱਲੀਆਂ ਤਲਵਾਰਾਂ

ਕਈ ਵਾਰ ਆਦਮੀ ਮਾਮੂਲੀ ਗੱਲ ਪਿੱਛੇ ਵੱਡਾ ਵਿਵਾਦ ਖੜ੍ਹਾ ਕਰ ਬੈਠਦੇ ਹਨ ਅਤੇ ਮਾਮਲਾ ਥਾਣੇ ਪਹੁੰਚ ਜਾਂਦਾ ਹੈ। ਇੰਨੀ ਵੱਡੀ ਗੱਲ ਹੁੰਦੀ ਨਹੀਂ ਜਿੰਨੀ ਵੱਡੀ ਬਣਾ ਦਿੱਤੀ ਜਾਂਦੀ ਹੈ। ਕੁਝ ਇਸ ਤਰ੍ਹਾਂ ਦੀ ਹੀ ਕਹਾਣੀ ਬਣ ਗਈ ਜਲੰਧਰ ਦੇ ਜੋਤੀ ਚੌਕ ਨੇੜੇ ਸ਼ੂਜ਼ ਮਾਰਕੀਟ ਦੀ ਪਾਰਕਿੰਗ ਵਿਚ। ਇੱਥੇ ਪਾਰਕਿੰਗ ਫੀਸ ਦੀ ਪਰਚੀ ਕਟਾਉਣ ਪਿੱਛੇ 2 ਧਿਰਾਂ ਆਪਸ ਵਿੱਚ ਆਹਮੋ ਸਾਹਮਣੇ ਹੋ ਗਈਆਂ। ਇੱਕ ਧਿਰ ਨੇ ਦੂਸਰੀ ਧਿਰ ਤੇ ਕਿਰਪਾਨਾਂ ਅਤੇ ਦਾਤਰਾਂ ਨਾਲ ਵਾਰ ਕਰਨ ਦੇ ਦੋਸ਼ ਲਗਾਏ ਹਨ।

ਜਦਕਿ ਦੂਜੀ ਧਿਰ ਨੇ ਦਾੜ੍ਹੀ ਨੂੰ ਹੱਥ ਪਾਉਣ ਦੇ ਦੋਸ਼ ਲਾਏ ਹਨ। ਪੁਲੀਸ ਵੱਲੋਂ ਐੱਮ ਐੱਲ ਆਰ ਦੀ ਉਡੀਕ ਕੀਤੀ ਜਾ ਰਹੀ ਹੈ। ਰਮਨਦੀਪ ਨਾਂ ਦੇ ਨੌਜਵਾਨ ਨੇ ਦੱਸਿਆ ਹੈ ਕਿ ਪਾਰਕਿੰਗ ਦੀ ਫੀਸ 50 ਰੁਪਏ ਬਣਦੀ ਸੀ। ਜੋ ਦੂਜੀ ਧਿਰ ਦੇਣ ਲਈ ਤਿਆਰ ਰਹੀ ਸੀ। ਇਸ ਲਈ ਉਨ੍ਹਾਂ ਨੇ ਕਿਹਾ ਕਿ ਚਲੋ 30 ਰੁਪਏ ਹੀ ਦੇ ਦਿਓ ਪਰ ਉਨ੍ਹਾਂ ਨੇ 30 ਰੁਪਏ ਦੇਣ ਦੀ ਬਜਾਏ ਦਾਤਰਾਂ ਆਦਿ ਤਿੱਖੀਆਂ ਚੀਜ਼ਾਂ ਨਾਲ ਉਨ੍ਹਾਂ ਤੇ ਵਾਰ ਕਰ ਦਿੱਤਾ।

ਰਮਨਦੀਪ ਦੇ ਦੱਸਣ ਮੁਤਾਬਕ ਦੂਸਰੀ ਧਿਰ ਵਾਲੇ 5 ਨੌਜਵਾਨ ਸਨ। ਦੂਜੀ ਧਿਰ ਦੇ ਬਘੇਲ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਤੇ ਵਾਰ ਕੀਤਾ ਗਿਆ ਹੈ। ਉਨ੍ਹਾਂ ਦੀ ਦਾੜ੍ਹੀ ਨੂੰ ਹੱਥ ਪਾਇਆ ਗਿਆ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਪਾਰਕਿੰਗ ਫੀਸ ਪਿੱਛੇ 2 ਧਿਰਾਂ ਵਿਚਕਾਰ ਗੜਬੜ ਹੋਣ ਦੀ ਜਾਣਕਾਰੀ ਮਿਲੀ ਹੈ। ਅਜੇ ਉਨ੍ਹਾਂ ਨੂੰ ਕੋਈ ਐਮ ਐਲ ਆਰ ਹਾਸਲ ਨਹੀਂ ਹੋਈ।

ਸੀਨੀਅਰ ਪੁਲੀਸ ਅਫ਼ਸਰ ਦੇ ਦੱਸਣ ਮੁਤਾਬਕ ਡਿਊਟੀ ਅਫਸਰ ਸਿਵਲ ਹਸਪਤਾਲ ਗਏ ਸਨ ਪਰ ਉਸ ਵਿਅਕਤੀ ਨੂੰ ਉੱਥੇ ਤੋਂ ਕਿਸੇ ਹੋਰ ਪਾਸੇ ਸ਼ਿਫਟ ਕਰ ਦਿੱਤਾ ਗਿਆ। ਪੁਲੀਸ ਦੁਆਰਾ ਬਿਆਨ ਲੈ ਕੇ ਐਮ ਐਲ ਆਰ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਦੇਖਣ ਵਾਲੀ ਗੱਲ ਹੈ ਕਿ ਸਿਰਫ਼ 30 ਰੁਪਏ ਪਿੱਛੇ ਇੰਨਾ ਵੱਡਾ ਵਿਵਾਦ ਪੈਦਾ ਕਰ ਲਿਆ ਗਿਆ ਹੈ। ਅਜਿਹੇ ਸਮੇਂ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *