4 ਪੱਕੇ ਦੋਸਤਾਂ ਨੂੰ ਮਿਲੀ ਇੱਕੋ ਸਮੇਂ ਮੋਤ, ਇਸ ਘਟਨਾ ਨੇ ਰੁਆਕੇ ਰੱਖਤਾ ਸਾਰਾ ਪੰਜਾਬ

ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕੱਦ ਗਿੱਲ ਵਿਖੇ ਨੈਸ਼ਨਲ ਹਾਈਵੇਅ 54 ਤੇ ਵਾਪਰੇ ਇਕ ਸੜਕ ਹਾਦਸੇ ਨੇ ਹਰ ਦੇਖਣ ਅਤੇ ਸੁਣਨ ਵਾਲੇ ਵਿਅਕਤੀ ਨੂੰ ਧੁਰ ਅੰਦਰ ਤਕ ਝੰਜੋੜ ਦਿੱਤਾ। ਇਸ ਦ੍ਰਿਸ਼ ਨੂੰ ਦੇਖਣ ਵਾਲੀ ਹਰ ਅੱਖ ਸਿੱਲੀ ਹੋਈ ਹੋਵੇਗੀ। ਇਸ ਹਾਦਸੇ ਵਿਚ ਇਕ ਹੀ ਪਿੰਡ ਦੇ 4 ਨੌਜਵਾਨ ਅੱਖਾਂ ਮੀਟ ਗਏ, ਜਦਕਿ ਇਨ੍ਹਾਂ ਦੇ ਪੰਜਵੇਂ ਸਾਥੀ ਅਰਸ਼ਦੀਪ ਦੀ ਹਾਲਤ ਵੀ ਬਹੁਤ ਖਰਾਬ ਹੈ। ਮ੍ਰਿਤਕਾਂ ਵਿੱਚੋਂ ਇੱਕ ਨੌਜਵਾਨ ਦਾ ਤਾਂ ਅਜੇ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਹ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ।

ਇਹ ਪੰਜੇ ਨੌਜਵਾਨ ਵਰਨਾ ਕਾਰ ਤੇ ਸਵਾਰ ਹੋ ਕੇ ਆਪਣੇ ਪਿੰਡ ਵਰਾਨਾ ਤੋਂ ਆਏ ਸਨ। ਪਹਿਲਾਂ ਇਨ੍ਹਾਂ ਨੇ ਗੁਰਦੁਆਰਾ ਸ੍ਰੀ ਸ਼ਹੀਦਾਂ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਫਿਰ ਤਰਨਤਾਰਨ ਵੱਲ ਨੂੰ ਚੱਲ ਪਏ। ਅੰਮ੍ਰਿਤਸਰ ਬਠਿੰਡਾ ਹਾਈਵੇਅ 54 ਤੇ ਤਰਨਤਾਰਨ ਦੇ ਪਿੰਡ ਕੱਦ ਗਿੱਲ ਵਿਖੇ ਇਨ੍ਹਾਂ ਦੀ ਵਰਨਾ ਕਾਰ ਦੀ ਇਕ ਵੈਨਿਊ ਕਾਰ ਨਾਲ ਟੱਕਰ ਹੋ ਗਈ। ਵੈਨਿਊ ਕਾਰ ਵਾਲੇ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ।

ਇਸ ਹਾਦਸੇ ਵਿੱਚ 4 ਜਾਨਾਂ ਚਲੀਆਂ ਗਈਆਂ ਅਤੇ 3 ਦੇ ਸੱਟਾਂ ਲੱਗਣ ਕਾਰਨ ਉਨ੍ਹਾਂ ਦੀ ਹਾਲਤ ਵੀ ਕਾਫ਼ੀ ਖ਼ਰਾਬ ਹੈ। ਵੈਨਿਊ ਕਾਰ ਵਾਲੇ ਦੋਵੇਂ ਵਿਅਕਤੀ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਭਰਤੀ ਕਰਵਾਏ ਗਏ ਹਨ। ਪੁਲੀਸ ਨੇ ਮ੍ਰਿਤਕ ਦੇਹਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਹਾਦਸੇ ਤੇ ਹਰ ਕੋਈ ਅਫ਼ਸੋਸ ਜਤਾ ਰਿਹਾ ਹੈ। ਹਰ ਪਾਸੇ ਇਹੀ ਚਰਚਾ ਹੋ ਰਹੀ ਹੈ। ਜਦ ਕਿ ਪਿੰਡ ਵਰਾਨਾ ਵਿੱਚ ਮਾਤਮ ਛਾ ਗਿਆ ਹੈ।

ਇਹ ਨੌਜਵਾਨ ਪਤਾ ਨਹੀਂ ਕੀ ਕੀ ਆਸਾਂ ਲੈ ਕੇ ਗੁਰੂ ਘਰ ਮੱਥਾ ਟੇਕਣ ਆਏ ਹੋਣਗੇ। ਪਿੱਛੇ ਪਰਿਵਾਰ ਦੇ ਜੀਅ ਇਨ੍ਹਾਂ ਨੂੰ ਉਡੀਕ ਰਹੇ ਹੋਣਗੇ। ਜਦੋਂ ਪਿੰਡ ਵਿੱਚ ਇਹ ਖ਼ਬਰ ਪਹੁੰਚੀ ਹੋਵੇਗੀ ਤਾਂ ਉਨ੍ਹਾਂ ਦੇ ਪਰਿਵਾਰਾਂ ਤੇ ਜੋ ਬੀਤੀ ਹੋਵੇਗੀ ਉਸ ਬਾਰੇ ਉਹ ਲੋਕ ਹੀ ਜਾਣਦੇ ਹਨ। ਇਸ ਖਬਰ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਅਤੇ ਹਰ ਕੋਈ ਇਸ ਤੇ ਅਫਸੋਸ ਜਤਾ ਰਿਹਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *