ਇੱਕੋ ਝਟਕੇ ਚ ਖਤਮ ਹੋ ਗਿਆ ਸਾਰਾ ਪਰਿਵਾਰ, ਸੜਕ ਤੇ ਵਿਛੀਆਂ ਪੂਰੇ ਪਰਿਵਾਰ ਦੀਆਂ ਲਾਸ਼ਾਂ

ਅੱਜ ਕੱਲ੍ਹ ਸੜਕਾਂ ਤੇ ਆਵਾਜਾਈ ਬਹੁਤ ਵਧ ਗਈ ਹੈ। ਹਾਲਾਤ ਅਜਿਹੇ ਹੋ ਗਏ ਹਨ ਕਿ 2 ਅੱਖਾਂ ਨਾਲ ਚਾਰੇ ਪਾਸੇ ਧਿਆਨ ਰੱਖਣਾ ਪੈਂਦਾ ਹੈ। ਆਵਾਜਾਈ ਨੂੰ ਕਾਬੂ ਵਿੱਚ ਰੱਖਣ ਲਈ ਸਰਕਾਰਾਂ ਨੇ ਇਸ ਦੇ ਕੁਝ ਨਿਯਮ ਬਣਾਏ ਹਨ। ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਹਰ ਇਨਸਾਨ ਲਈ ਜ਼ਰੂਰੀ ਹੈ। ਫਿਰ ਵੀ ਕੁਝ ਲੋਕ ਪਾਲਣਾ ਕਰਨ ਵਿੱਚ ਕੁਤਾਹੀ ਵਰਤ ਜਾਂਦੇ ਹਨ। ਜਿਸ ਕਰਕੇ ਉਹ ਆਪਣੀ ਅਤੇ ਦੂਜੇ ਦੀ ਜਾਨ ਨੂੰ ਵੱਡਾ ਸਿਆਪਾ ਛੇੜ ਦਿੰਦੇ ਹਨ।

ਇਕ ਅਜਿਹਾ ਹੀ ਮਾਮਲਾ ਫਤਹਿਗਡ਼੍ਹ ਸਾਹਿਬ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਕਾਰ ਸਵਾਰ ਨੇ ਤਿੰਨ ਕੀਮਤੀ ਜਾਨਾਂ ਲੈ ਲਈਆਂ। ਇਹ ਤਿੰਨੇ ਜਣੇ ਇਕ ਹੀ ਪਰਿਵਾਰ ਦੇ ਮੈਂਬਰ ਸਨ। ਵਧੇਰੇ ਜਾਣਕਾਰੀ ਲਈ ਦੱਸ ਦਈਏ ਕਿ ਤੇਜ਼ ਰਫ਼ਤਾਰ ਡਿਜ਼ਾਇਰ ਕਾਰ ਨੇ ਸਕੂਟਰੀ ਤੇ ਜਾ ਰਹੇ ਪਰਿਵਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਿਸ ਕਰਕੇ ਸਕੂਟਰੀ ਤੇ ਸਵਾਰ ਸੰਦੀਪ ਖੰਨਾ, ਉਸ ਦੀ ਭੈਣ ਰਾਖੀ ਖੰਨਾ ਅਤੇ ਰਾਖੀ ਦੀ ਬੇਟੀ ਸ਼ਨਾਇਆ ਦੀ ਮੌਕੇ ਤੇ ਹੀ ਮੋਤ ਹੋ ਗਈ।

ਇਹ ਹਾਦਸਾ ਇੰਨਾ ਦਰ-ਦਨਾ-ਕ ਸੀ ਕਿ ਦੇਖਣ ਵਾਲਿਆਂ ਦੀਆਂ ਅੱਖਾਂ ਵਿੱਚੋਂ ਹੰ ਝੂ ਨਿਕਲ ਆਏ। ਸਕੂਟਰੀ ਤੇ ਸਵਾਰ ਇਹ ਪਰਿਵਾਰ ਚੰਡੀਗੜ੍ਹ ਨੂੰ ਜਾ ਰਿਹਾ ਸੀ। ਜਦੋਂ ਫਤਹਿਗਡ਼੍ਹ ਸਾਹਿਬ ਤੋਂ ਹੁੰਦੇ ਵੇਲੇ ਇਹ ਕੋਟਲਾ ਬਜਵਾੜਾ ਪਿੰਡ ਕੋਲ ਪਹੁੰਚੇ ਤਾਂ ਇਕ ਤੇਜ਼ ਰਫਤਾਰ ਕਾਰ ਨੇ ਇਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ਦੌਰਾਨ ਇਨ੍ਹਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚੰਡੀਗੜ੍ਹ ਵੱਲੋ ਇੱਕ ਡਿਜ਼ਾਇਰ ਕਾਰ ਆ ਰਹੀ ਸੀ ਤੇ ਸਕੂਟਰੀ ਤੇ ਸਵਾਰ ਇਹ ਵਿਅਕਤੀ ਚੰਡੀਗੜ੍ਹ ਵੱਲ ਜਾ ਰਹੇ ਸਨ।

ਕਾਰ ਵਾਲੇ ਨੇ ਉਨ੍ਹਾਂ ਨੂੰ ਆ ਕੇ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਸਕੂਟਰੀ ਸਵਾਰਾਂ ਦੀ ਮੌਕੇ ਤੇ ਹੀ ਮੋਤ ਹੋ ਗਈ। ਕਾਰ ਚਾਲਕ ਮੌਕੇ ਤੋਂ ਭੱਜ ਗਿਆ। ਪੁਲਿਸ ਵੱਲੋ ਉਸ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਲਾਸ਼ਾਂ ਦਾ ਪੋਸ ਟਮਾ ਰਟ ਮ ਕਰਵਾਕੇ ਪਰਿਵਾਰ ਨੂੰ ਦੇ ਦਿੱਤੀਆਂ ਗਈਆਂ ਹਨ। ਬਾਕੀ ਬਣਦੀ ਕਾਰਵਾਈ ਪੁਲਿਸ ਵੱਲੋ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *