ਤੋਬਾ ਤੋਬਾ ਤੈਨੂੰ ਤਾਂ ਰੱਬ ਨੇ ਵੀ ਮੁਆਫ ਨੀ ਕਰਨਾ, ਆਪਣਾ ਹੀ ਬੱਚਾ ਖਾ ਗਈ

ਕਪੂਰਥਲਾ ਦੇ ਥਾਣਾ ਬੇਗੋਵਾਲ ਅਧੀਨ ਪੈਂਦੇ ਇਕ ਪਿੰਡ ਵਿਚ ਸਰਬਜੀਤ ਕੌਰ ਨਾਮ ਦੀ ਔਰਤ ਨੇ ਆਪਣੇ ਪਤੀ ਹਰਜੀਤ ਸਿੰਘ ਨਾਲ ਨਾਰਾਜ਼ਗੀ ਹੋਣ ਕਰਕੇ ਆਪਣਾ ਹੀ ਘਰ ਉਜਾੜ ਲਿਆ। ਉਸ ਨੇ ਆਪਣੇ 7 ਸਾਲ ਦੇ ਮਾਸੂਮ ਪੁੱਤਰ ਨੂੰ ਕੋਈ ਗਲਤ ਦ ਵਾ ਈ ਖਵਾ ਦਿੱਤੀ। ਜਿਸ ਨਾਲ ਬੱਚਾ ਸਦਾ ਦੀ ਨੀਂਦ ਸੌਂ ਗਿਆ। ਪੁਲੀਸ ਨੇ ਔਰਤ ਨੂੰ ਕਾਬੂ ਕਰ ਲਿਆ ਹੈ। ਉਸ ਦੇ ਪਤੀ ਹਰਜੀਤ ਸਿੰਘ ਨੇ ਦੱਸਿਆ ਹੈ ਕਿ ਉਹ ਆਪਣਾ ਪਿੰਡ ਵਾਲਾ ਮਕਾਨ ਢਾਹ ਕੇ ਦੁਬਾਰਾ ਬਣਾ ਰਿਹਾ ਸੀ ਪਰ ਉਸ ਦੀ ਪਤਨੀ ਚਾਹੁੰਦੀ ਸੀ ਕਿ ਉਹ ਬੇਗੋਵਾਲ ਸ਼ਹਿਰ ਵਿੱਚ ਰਹਿਣ।

ਹਰਜੀਤ ਸਿੰਘ ਦਲੀਲ ਦਿੰਦਾ ਸੀ ਕਿ ਉਹ ਗ਼ ਰੀ ਬ ਆਦਮੀ ਹੈ। ਪਿੰਡ ਵਿੱਚ ਉਨ੍ਹਾਂ ਦਾ ਭਾਈਚਾਰਾ ਵੀ ਹੈ। ਇਸ ਲਈ ਉਹ ਪਿੰਡ ਵਿੱਚ ਰਹਿ ਕੇ ਹੀ ਖ਼ੁਸ਼ ਹੈ। ਹਰਜੀਤ ਨੇ ਦੱਸਿਆ ਹੈ ਕਿ ਜਦੋਂ ਉਹ ਕੰਮ ਤੋਂ ਵਿਹਲਾ ਹੋ ਕੇ ਘਰ ਆਇਆ ਤਾਂ ਉਸ ਦਾ ਪੁੱਤਰ ਉੱਚੀ ਉੱਚੀ ਰੋ ਰਿਹਾ ਸੀ ਅਤੇ ਥੁੱਕੀ ਜਾ ਰਿਹਾ ਸੀ। ਉਸ ਦਾ ਮਨ ਉਲਟੀ ਕਰਨ ਨੂੰ ਕਰਦਾ ਸੀ। ਪੁੱਛਣ ਤੇ ਬੱਚੇ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਸ ਦੀ ਮਾਂ ਨੇ ਉਸ ਨੂੰ ਕਣਕ ਦੀ ਦਵਾਈ ਖਵਾ ਦਿੱਤੀ ਹੈ।

ਹਰਜੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਆਪਣੀ ਪਤਨੀ ਨੂੰ ਇਹ ਗੱਲ ਪੁੱਛੀ ਤਾਂ ਉਹ ਕਹਿਣ ਲੱਗੀ ਕਿ ਉਸ ਨੇ ਬੱਚੇ ਨੂੰ ਦਵਾਈ ਖੁਆਈ ਹੈ ਅਤੇ ਆਪ ਵੀ ਖਾਧੀ ਹੈ, ਕਿਉਂਕਿ ਉਹ ਸ਼ਹਿਰ ਵਿਚ ਰਹਿਣਾ ਚਾਹੁੰਦੀ ਹੈ। ਹਰਜੀਤ ਸਿੰਘ ਪਿੰਡ ਦੇ ਸਾਬਕਾ ਸਰਪੰਚ ਨੂੰ ਨਾਲ ਲੈ ਕੇ ਆਪਣੀ ਪਤਨੀ ਅਤੇ ਪੁੱਤਰ ਨੂੰ ਨਡਾਲਾ ਦੇ ਵਾਲੀਆ ਹਸਪਤਾਲ ਵਿੱਚ ਲੈ ਗਿਆ। ਹਰਜੀਤ ਸਿੰਘ ਦੇ ਦੱਸਣ ਮੁਤਾਬਕ ਲੇਡੀ ਡਾਕਟਰ ਨੇ ਉਨ੍ਹਾਂ ਨੂੰ ਦੱਸਿਆ ਕਿ ਸਰਬਜੀਤ ਨੇ ਦ ਵਾ ਈ ਨਹੀਂ ਖਾਧੀ।

ਉਸ ਨੇ ਬੱਚੇ ਨੂੰ ਹੀ ਖਵਾਈ ਹੈ। ਉਨ੍ਹਾਂ ਨੇ ਬੱਚੇ ਨੂੰ ਜਵਾਬ ਦੇ ਦਿੱਤਾ। ਪੁਲੀਸ ਕਾਰਵਾਈ ਕਰ ਰਹੀ ਹੈ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਸਵੇਰੇ ਇਤਲਾਹ ਮਿਲੀ ਸੀ ਕਿ 7 ਸਾਲ ਦੇ ਬੱਚੇ ਨੂੰ ਉਸ ਦੀ ਮਾਂ ਨੇ ਗਲਤ ਦ ਵਾ ਈ ਖੁਆ ਦਿੱਤੀ ਹੈ ਅਤੇ ਆਪ ਵੀ ਖਾ ਲਈ ਹੈ। ਔਰਤ ਦੀ ਤਾਂ ਜਾਨ ਬਚ ਗਈ ਹੈ ਪਰ ਬੱਚੇ ਦੀ ਜਾਨ ਨਹੀਂ ਬਚ ਸਕੀ। ਮਾਮਲੇ ਦਾ ਕਾਰਨ ਪਤੀ ਪਤਨੀ ਦਾ ਪਰਿਵਾਰਕ ਕ ਲੇ ਸ਼ ਹੈ। ਪੁਲੀਸ ਨੇ ਔਰਤ ਨੂੰ ਕਾਬੂ ਕਰ ਲਿਆ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *