ਪ੍ਰਿੰਸੀਪਲ ਨੇ ਕੀਤੀ ਮਾੜੀ ਹਰਕਤ, ਮੈਡਮ ਨੇ ਹੱਥਾਂ ਨੂੰ ਥੁੱਕ ਲਾ ਲਾ ਕੇ ਝੰਬਿਆ ਪ੍ਰਿੰਸੀਪਲ

ਅਜੋਕਾ ਜ਼ਮਾਨਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਅਸੀਂ ਸੋਸ਼ਲ ਮੀਡੀਆ ਤੇ ਤਰ੍ਹਾਂ ਤਰ੍ਹਾਂ ਦੀਆਂ ਵੀਡੀਓਜ਼ ਦੇਖਦੇ ਰਹਿੰਦੇ ਹਾਂ। ਜਿਨ੍ਹਾਂ ਵਿਚ ਕੁਝ ਜਾਣਕਾਰੀ ਭਰਪੂਰ ਹੁੰਦੀਆਂ ਹਨ, ਕੁਝ ਕਾਮੇਡੀ ਹੁੰਦੀਆਂ ਹਨ ਅਤੇ ਕਈਆਂ ਨੂੰ ਦੇਖਣ ਨਾਲ ਤਾਂ ਸਾਡੇ ਸਾਹਮਣੇ ਅਨੇਕਾਂ ਸਵਾਲ ਖੜ੍ਹੇ ਹੋ ਜਾਂਦੇ ਹਨ ਕਿ ਇਹ ਸਭ ਕੀ ਹੋ ਰਿਹਾ ਹੈ ਅਤੇ ਇਸ ਪਿੱਛੇ ਕੀ ਕਾਰਨ ਹਨ? ਕਿਉਂਕਿ ਹਰ ਵੀਡੀਓ ਦੇ ਨਾਲ ਇਸ ਦੀ ਅਸਲੀਅਤ ਨਹੀਂ ਦੱਸੀ ਹੁੰਦੀ।

ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇਕ ਵੀਡੀਓ ਦੇਖੀ ਜਾ ਰਹੀ ਹੈ, ਜਿਸ ਵਿੱਚ ਇੱਕ ਔਰਤ ਇੱਕ ਮਰਦ ਤੇ ਜੁੱਤੀ ਫੇਰ ਰਹੀ ਹੈ। ਇਸ ਵੀਡੀਓ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਔਰਤ ਇਕ ਅਧਿਆਪਕਾ ਹੈ। ਜਿਸ ਵਿਅਕਤੀ ਤੇ ਉਹ ਜੁੱਤੀ ਘੁਮਾ ਰਹੀ ਹੈ, ਉਹ ਸਕੂਲ ਦਾ ਪ੍ਰਿੰਸੀਪਲ ਹੈ। ਪਤਾ ਨਹੀਂ ਇਨ੍ਹਾਂ ਵਿਚਕਾਰ ਕੀ ਅਜਿਹਾ ਵਾਪਰਿਆ ਹੈ ਕਿ ਇਸ ਅਧਿਆਪਕਾ ਨੇ ਸਕੂਲ ਪ੍ਰਿੰਸੀਪਲ ਉੱਤੇ ਜੁੱਤੀ ਫੇਰ ਦਿੱਤੀ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਵਿਅਕਤੀ ਪਹਿਲਾਂ ਤਾਂ ਆਪਣਾ ਬਚਾਓ ਕਰਦਾ ਹੈ ਪਰ ਜਦੋਂ ਔਰਤ ਨਹੀਂ ਰੁਕਦੀ ਤਾਂ ਉਹ ਭੱਜਣ ਵਿੱਚ ਹੀ ਆਪਣੀ ਭਲਾਈ ਸਮਝਦਾ ਹੈ। ਔਰਤ ਉਸ ਦਾ ਪਿੱਛਾ ਵੀ ਕਰਦੀ ਹੈ। ਸੋਸ਼ਲ ਮੀਡੀਆ ਤੇ ਇਹ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵਧੇਰੇ ਜਾਣਕਾਰੀ ਲਈ ਦੱਸ ਦੇਈਏ ਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਵੀਡੀਓ ਉਤਰ ਪਰਦੇਸ਼ ਦੇ ਲਖਨਊ ਦੀ ਹੈ, ਜਿਥੇ ਸਿਧਾਰਥ ਨਗਰ ਜਿਲ੍ਹੇ ਦੇ ਇੱਕ ਸਕੂਲ ਵਿਚ ਇਸ ਪ੍ਰਿੰਸੀਪਲ ਨੇ ਇਸ ਮੈਡਮ ਨਾਲ ਕੋਈ ਗਲਤ ਹਰਕਤ ਕੀਤੀ।

ਇਸ ਤੋਂ ਬਾਅਦ ਮੈਡਮ ਦਾ ਪਾਰਾ ਵੱਧ ਗਿਆ ਅਤੇ ਉਸ ਨੇ ਪ੍ਰਿੰਸੀਪਲ ਦੀ ਕਲਾਸ ਲਾਉਣ ਤੋਂ ਬਾਅਦ ਉਸ ਤੇ ਚੰਗੀ ਤਰ੍ਹਾਂ ਚੱਪਲ ਫੇਰੀ। ਇਸੀ ਦੌਰਾਨ ਹੀ ਕਿਸੇ ਨੇ ਇਸ ਮਾਮਲੇ ਦੀ ਵੀਡੀਓ ਬਣਾਕੇ ਇਸ ਨੂੰ ਸ਼ੋਸਲ ਮੀਡੀਆ ਤੇ ਚਾੜ ਦਿੱਤਾ। ਜਿਥੋਂ ਇਹ ਵੀਡੀਓ ਵਾਇਰਲ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਮੁਖ ਮੰਤਰੀ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਮੁਖ ਮੰਤਰੀ ਨੇ ਇਸ ਸਾਰੀ ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ।

Leave a Reply

Your email address will not be published. Required fields are marked *