ਵਿੱਕੀ ਮਿੱਡੂਖੇੜਾ ਤੋਂ ਬਾਅਦ ਇੱਕ ਮੁੰਡੇ ਨਾਲ ਵਾਪਰਿਆ ਭਾਣਾ, ਪਰਿਵਾਰ ਚ ਸੋਗ ਦੀ ਲਹਿਰ

ਪੰਜਾਬ ਦੇ ਹਾਲਾਤ ਦਿਨੋਂ ਦਿਨ ਖ਼ਰਾਬ ਹੁੰਦੇ ਜਾ ਰਹੇ ਹਨ। ਸ਼ਰ੍ਹੇਆਮ ਜਾਨਾਂ ਲੈਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਤਰਨ ਤਾਰਨ ਅਤੇ ਮੁਹਾਲੀ ਦੀਆਂ ਘਟਨਾਵਾਂ ਸਾਡੇ ਸਾਹਮਣੇ ਹਨ। ਹੁਣ ਨਵਾਂ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭੰਮ ਨਾਲ ਸਬੰਧਤ ਹੈ। ਜਿੱਥੇ ਘਰ ਤੋਂ ਲਿਜਾ ਕੇ ਇਕ ਨੌਜਵਾਨ ਦੀ ਗੰ-ਨ ਨਾਲ ਜਾਨ ਲੈ ਲਈ ਗਈ। ਮ੍ਰਿਤਕ ਨੌਜਵਾਨ ਦੇ ਪਿਤਾ ਨਹੀਂ ਜਾਣਕਾਰੀ ਦਿੱਤੀ ਹੈ ਕਿ ਉਹ ਪਿੰਡ ਭੰਮ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਪੁੱਤਰ ਮਿੱਲ ਵਿੱਚ ਦਿਨ ਰਾਤ ਦੀ ਡਬਲ ਡਿਊਟੀ ਕਰਕੇ ਘਰ ਆਇਆ ਸੀ।

2 ਮੋਟਰਸਾਈਕਲ ਲੈ ਕੇ ਮੁੰਡੇ ਉਸ ਨੂੰ ਬੁਲਾਉਣ ਆ ਗਏ ਅਤੇ ਆਪਣੇ ਨਾਲ ਲੈ ਗਏ। ਬਟਾਲਾ ਰੋਡ ਸਥਿਤ ਇਕ ਮੋਟਰ ਉੱਤੋਂ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਮਿਲੀ ਹੈ। ਇਸ ਮੋਟਰ ਦੇ ਮਾਲਕ ਲੜਕੇ ਪ੍ਰਤਾਪ ਨਾਲ ਉਨ੍ਹਾਂ ਦੇ ਪੁੱਤਰ ਦੀ 8-10 ਦਿਨ ਪਹਿਲਾਂ ਕੋਈ ਕਿਹਾ ਸੁਣੀ ਵੀ ਹੋ ਗਈ ਸੀ। ਮ੍ਰਿਤਕ ਦੇ ਪਿਤਾ ਨੇ ਇਨ੍ਹਾਂ ਤੇ ਦੋਸ਼ ਲਗਾਉਂਦੇ ਹੋਏ ਸ ਖ ਤ ਕਾਰਵਾਈ ਦੀ ਮੰਗ ਕੀਤੀ ਹੈ। ਇਕ ਹੋਰ ਵਿਅਕਤੀ ਦੇ ਦੱਸਣ ਮੁਤਾਬਕ ਪਤਾ ਲੱਗਾ ਹੈ ਕਿ ਕੁਝ ਦਿਨ ਪਹਿਲਾਂ ਹਰਚੋਵਾਲ ਦੇ ਪ੍ਰਤਾਪ ਨਾਲ ਮ੍ਰਿਤਕ ਦੀ ਕਿਹਾ ਸੁਣੀ ਹੋਈ ਸੀ।

ਫੇਰ ਇਹ ਬੰਦੇ ਮ੍ਰਿਤਕ ਨੂੰ ਘਰ ਤੋਂ ਬੁਲਾ ਕੇ ਲੈ ਗਏ। ਇਸ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਹੀ ਮਿਲੀ ਹੈ। ਇਸ ਵਿਅਕਤੀ ਨੇ ਮੰਗ ਕੀਤੀ ਹੈ ਕਿ ਪੁਲੀਸ ਨੂੰ 302 ਦਾ ਪਰਚਾ ਦਰਜ ਕਰਕੇ ਬੰਦੇ ਟਰੇਸ ਕਰਨੇ ਚਾਹੀਦੇ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਗੰ-ਨ ਚੱਲਣ ਦੀ ਜਾਣਕਾਰੀ ਮਿਲੀ ਸੀ ਅਤੇ ਗੁਰਜਿੰਦਰ ਸਿੰਘ ਪੁੱਤਰ ਸੁਖਜਿੰਦਰ ਸਿੰਘ ਵਾਸੀ ਭੰਮ ਦੀ ਮ੍ਰਿਤਕ ਦੇਹ ਬਰਾਮਦ ਹੋਈ ਸੀ।

ਪੁਲੀਸ ਨੇ ਮ੍ਰਿਤਕ ਦੇਹ ਆਪਣੇ ਕ ਬ ਜ਼ੇ ਵਿਚ ਲੈ ਲਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਨ੍ਹਾਂ ਤੇ ਵਿਚਾਰ ਕੀਤਾ ਜਾਵੇਗਾ । ਮ੍ਰਿਤਕ ਦੇ ਪਰਿਵਾਰ ਦਾ ਬੁਰਾ ਹਾਲ ਹੈ । ਉਸ ਦੇ ਪਿਤਾ ਦਾ ਤਾਂ ਇੱਥੋਂ ਤਕ ਕਹਿਣਾ ਹੈ ਕਿ ਪ੍ਰਤਾਪ ਉਸ ਦੀ ਵੀ ਜਾਨ ਲੈ ਲਵੇ । ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *