ਇਟਲੀ ਤੋਂ ਆਈ ਮਾੜੀ ਖਬਰ, ਪੰਜਾਬੀ ਮੁੰਡੇ ਨਾਲ ਹੋਈ ਵੱਡੀ ਜੱਗੋ ਤੇਰਵੀ

ਪੰਜਾਬੀ ਲੋਕ ਸ਼ੁਰੂ ਤੋਂ ਹੀ ਮਿਹਨਤੀ ਸੁਭਾਅ ਦੇ ਹਨ। ਆਪਣੀ ਮਿਹਨਤ ਸਦਕਾ ਪੰਜਾਬੀਆਂ ਨੇ ਬਹੁਤ ਤਰੱਕੀ ਕੀਤੀ ਹੈ। ਪੰਜਾਬੀ ਲੋਕ ਦੁਨੀਆਂ ਦੇ ਲਗਪਗ ਹਰ ਮੁਲਕ ਵਿੱਚ ਜਾ ਵਸੇ ਹਨ। ਪੰਜਾਬੀ ਜਿੱਥੇ ਵੀ ਗਏ, ਉਨ੍ਹਾਂ ਨੇ ਸਫਲਤਾ ਦੇ ਝੰਡੇ ਗੱਡੇ ਹਨ। ਅੱਜ ਕੱਲ੍ਹ ਪੰਜਾਬ ਵਿੱਚ ਰੁਜ਼ਗਾਰ ਦੇ ਸਾਧਨਾਂ ਦੀ ਕਮੀ ਹੋਣ ਕਾਰਨ ਜ਼ਿਆਦਾਤਰ ਨੌਜਵਾਨ ਤਬਕਾ ਵਿਦੇਸ਼ਾਂ ਦਾ ਰੁਖ਼ ਕਰ ਰਿਹਾ ਹੈ। ਕਈ ਵਾਰ ਵਿਦੇਸ਼ਾਂ ਵਿੱਚ ਉਨ੍ਹਾਂ ਨਾਲ ਮੰਦਭਾਗੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ।

ਪਰਿਵਾਰ ਦੇ ਮੈਂਬਰ ਉਨ੍ਹਾਂ ਨੂੰ ਕਿੰਨੇ ਚਾਵਾਂ ਨਾਲ ਵਿਦੇਸ਼ ਤੋਰਦੇ ਹਨ ਪਰ ਜਦੋਂ ਉੱਥੇ ਕੋਈ ਹਾਦਸਾ ਵਾਪਰਦਾ ਹੈ ਤਾਂ ਪਰਿਵਾਰ ਲਈ ਇਸ ਨੂੰ ਸਹਿਣ ਕਰਨਾ ਬਹੁਤ ਔਖਾ ਹੁੰਦਾ ਹੈ। ਇਸ ਤਰ੍ਹਾਂ ਦਾ ਹੀ ਕੁਝ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਸ਼ਾਹਕੋਟ ਦੇ ਪਿੰਡ ਪੂਨੀਆ ਦੇ ਇਕ ਪਰਿਵਾਰ ਨਾਲ ਵਾਪਰਿਆ ਹੈ। ਇਸ ਪਰਿਵਾਰ ਦਾ ਇਕ ਮੈਂਬਰ ਬਲਜੀਤ ਸਿੰਘ ਸੋਢੀ ਰੋਜ਼ੀ ਰੋਟੀ ਦੇ ਚੱਕਰ ਵਿਚ ਇਟਲੀ ਗਿਆ ਹੋਇਆ ਸੀ।

ਉਸ ਦੀ ਪਤਨੀ ਅਤੇ 2 ਬੱਚੇ ਇੱਥੇ ਪੰਜਾਬ ਵਿਚ ਰਹਿ ਰਹੇ ਹਨ। ਬਲਜੀਤ ਸਿੰਘ ਦੀ ਉਮਰ 36 ਸਾਲ ਸੀ। ਉੱਥੇ ਉਸ ਨਾਲ ਇਕ ਹਾਦਸਾ ਵਾਪਰ ਗਿਆ, ਜਿਸ ਵਿੱਚ ਉਸ ਦੀ ਜਾਨ ਚਲੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਹੈ, ਜਦੋਂ ਬਲਜੀਤ ਸਿੰਘ 8 ਮੀਟਰ ਦੀ ਉਚਾਈ ਤੇ ਕਿਸੇ ਸਟੋਰ ਦੀ ਛੱਤ ਦੀ ਮੁਰੰਮਤ ਕਰ ਰਿਹਾ ਸੀ। ਉਹ ਛੱਤ ਤੋਂ ਥੱਲੇ ਡਿੱਗ ਪਿਆ ਅਤੇ ਦਮ ਤੋੜ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ ਪ੍ਰਸ਼ਾਸਨ ਵੱਲੋਂ ਘਟਨਾ ਸਥਾਨ ਨੂੰ ਸੀਲ ਕਰ ਦਿੱਤਾ ਗਿਆ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਹਾਦਸਾ ਵਾਪਰਨ ਪਿੱਛੇ ਕੀ ਕਾਰਨ ਹਨ? ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਵਿੱਚ ਮਾ ਤ ਮ ਛਾਇਆ ਹੋਇਆ ਹੈ। ਪਰਿਵਾਰ ਦਾ ਕਮਾਊ ਮੈਂਬਰ ਉਨ੍ਹਾਂ ਨੂੰ ਸਦਾ ਲਈ ਛੱਡ ਗਿਆ ਹੈ।

Leave a Reply

Your email address will not be published. Required fields are marked *