ਦੇਖੋ ਕਿਵੇਂ ਸਕਿੰਟਾਂ ਚ ਟੁੱਟੇ ਉਚੇ ਉਚੇ ਪਹਾੜ, ਸਵਾਰੀਆਂ ਨਾਲ ਭਰੀ ਬੱਸ ਪਲਟੀਆਂ ਖਾਕੇ ਡਿੱਗੀ ਹੇਠਾਂ

ਇਸ ਵਾਰ ਮਨੁੱਖਤਾ ਨਾਲ ਕੁਦਰਤ ਕੁਝ ਜ਼ਿਆਦਾ ਹੀ ਨਾਰਾਜ਼ ਲੱਗਦੀ ਹੈ। ਵਾਰ ਵਾਰ ਨੁਕਸਾਨ ਹੋਣ ਦੀਆਂ ਖਬਰਾਂ ਮਿਲ ਰਹੀਆਂ ਹਨ। ਹਿਮਾਚਲ ਪ੍ਰਦੇਸ਼ ਦੇ ਕਿਨੌਰ ਵਿੱਚ ਕੁਝ ਦਿਨ ਪਹਿਲਾਂ ਵੀ ਚਟਾਨਾਂ ਖਿਸਕਣ ਕਾਰਨ 9 ਇਨਸਾਨੀ ਜਾਨਾਂ ਚਲੀਆਂ ਗਈਆਂ ਸਨ। ਇਕ ਪੁਲ ਟੁੱਟ ਗਿਆ ਸੀ ਅਤੇ ਪੱਥਰ ਡਿੱਗਣ ਕਾਰਨ ਕਈ ਗੱਡੀਆਂ ਵੀ ਨੁਕਸਾਨੀਆਂ ਗਈਆਂ ਸਨ। ਹੁਣ ਫੇਰ ਕਿਨੌਰ ਤੋਂ ਹੀ ਨਿ ਰਾ ਸ਼ ਕਰਨ ਵਾਲੀ ਖ਼ਬਰ ਸੁਣਨ ਨੂੰ ਮਿਲੀ ਹੈ।

ਜਿੱਥੇ ਨੈਸ਼ਨਲ ਹਾਈਵੇਅ-5 ਤੇ ਚੀਲ ਜੰਗਲ ਨੇੜੇ ਚਟਾਨਾਂ ਡਿੱਗੀਆਂ ਦੱਸੀਆਂ ਜਾਂਦੀਆਂ ਹਨ। ਸੁਣਨ ਵਿੱਚ ਤਾਂ ਇਹ ਵੀ ਆਇਆ ਹੈ ਕਿ ਚੱਟਾਨਾਂ ਦਾ ਇਹ ਮਲਬਾ ਐਚ ਆਰ ਟੀ ਸੀ ਦੀ ਇਕ ਬੱਸ ਉਤੇ ਆਣ ਡਿੱਗਾ ਅਤੇ ਬੱਸ ਇਸ ਮਲਬੇ ਥੱਲੇ ਦੱਬ ਗਈ। ਇਸ ਤੋਂ ਬਿਨਾਂ ਕੁਝ ਹੋਰ ਛੋਟੀਆਂ ਗੱਡੀਆਂ ਦੇ ਵੀ ਦਬ ਜਾਣ ਦਾ ਸ਼ੱਕ ਹੈ। ਮੁੱਖ ਮੰਤਰੀ ਵੱਲੋਂ ਬਚਾਅ ਕਾਰਜਾਂ ਦੇ ਆਦੇਸ਼ ਦਿੱਤੇ ਗਏ ਹਨ ਤਾਂ ਕਿ ਲੋੜਵੰਦਾਂ ਦੀ ਸਹਾਇਤਾ ਕੀਤੀ ਜਾ ਸਕੇ।

ਮੁੱਖ ਮੰਤਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਇਸ ਹਾਦਸੇ ਬਾਰੇ ਜਾਣਕਾਰੀ ਮਿਲੀ ਹੈ। ਹਾਲਾਂਕਿ ਸਥਿਤੀ ਸਪਸ਼ਟ ਨਹੀਂ ਹੋ ਸਕੀ ਕਿ ਇਸ ਹਾਦਸੇ ਵਿੱਚ ਕੀ ਕੀ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਐੱਨ ਡੀ ਆਰ ਐਫ ਅਤੇ ਹੋਰ ਬਚਾਅ ਟੀਮਾਂ ਨੂੰ ਰਾਹਤ ਕਾਰਜ ਵਿੱਚ ਜੁਟ ਜਾਣ ਦੇ ਆਦੇਸ਼ ਦਿੱਤੇ ਹਨ। ਸੁਣਨ ਵਿੱਚ ਆਇਆ ਹੈ ਕਿ ਐਚ ਆਰ ਟੀ ਸੀ ਦੀ ਬੱਸ ਵਿੱਚ 40 ਸਵਾਰੀਆਂ ਸਨ। ਅਜੇ ਕੁਝ ਦਿਨ ਪਹਿਲਾਂ ਹੀ ਉਤਰਾਖੰਡ ਤੋਂ ਪਹਾੜੀ ਜ਼ਮੀਨ ਖਿਸਕਣ ਦੀਆਂ ਖਬਰਾਂ ਆਈਆਂ ਸਨ।

ਜਿੱਥੇ ਰਘਵੀਰ ਹੋਟਲ ਦੀ 4 ਮੰਜਿਲਾ ਇਮਾਰਤ ਦੇਖਦੇ ਹੀ ਦੇਖਦੇ ਮਲਬੇ ਵਿੱਚ ਬਦਲ ਗਈ ਸੀ ਪਰ ਕਿਸੇ ਜਾ ਨੀ ਨੁਕਸਾਨ ਤੋਂ ਬਚਾਅ ਰਿਹਾ ਸੀ, ਕਿਉਂਕਿ ਪ੍ਰਸ਼ਾਸਨ ਨੇ ਹਾਲਾਤਾਂ ਨੂੰ ਦੇਖਦੇ ਹੋਏ ਪਹਿਲਾਂ ਹੀ ਇਸ ਹੋਟਲ ਨੂੰ ਖ਼ਾਲੀ ਕਰਵਾ ਦਿੱਤਾ ਸੀ। ਹਿਮਾਚਲ ਪ੍ਰਦੇਸ਼ ਦੇ ਕਿਨੌਰ ਵਿੱਚ ਚਟਾਨਾਂ ਖਿਸਕਣ ਦੀਆਂ ਕੁਝ ਹੀ ਦਿਨਾਂ ਵਿੱਚ ਇਹ 2 ਮੰਦਭਾਗੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *