ਨਵ ਵਿਆਹੀ ਜੋੜੀ ਪਿੱਛੇ ਹੱਥ ਧੋਕੇ ਪਿਆ ਸਰਪੰਚ, ਕੈਮਰੇ ਸਾਹਮਣੇ ਜੋੜੀ ਨੇ ਕੀਤੇ ਵੱਡੇ ਖੁਲਾਸੇ

ਜਲੰਧਰ ਦੇ ਥਾਣਾ ਪਤਾਰਾ ਅਧੀਨ ਪੈਂਦੇ ਪਿੰਡ ਚਾਂਦਪੁਰ ਦੇ ਨੌਜਵਾਨ ਅਜੇ ਅਤੇ ਲੜਕੀ ਅੰਜਲੀ ਦੁਆਰਾ ਹਾਈਕੋਰਟ ਵਿੱਚ ਵਿਆਹ ਕਰਵਾ ਲਏ ਜਾਣ ਕਾਰਨ ਪਿੰਡ ਦਾ ਸਰਪੰਚ ਰਾਜਿੰਦਰ ਸਿੰਘ ਧਨੋਆ ਅਤੇ ਲੜਕੀ ਦੇ ਮਾਤਾ ਪਿਤਾ ਇਸ ਗੱਲੋਂ ਖ਼ ਫ਼ਾ ਹੋ ਗਏ ਕਿ ਲੜਕਾ ਲੜਕੀ ਨੇ ਇਕੋ ਪਿੰਡ ਦੇ ਹੋਣ ਦੇ ਬਾਵਜੂਦ ਵੀ ਵਿਆਹ ਕਿਉਂ ਕਰਵਾਇਆ ਹੈ। ਅਜੇ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦੇ ਪਿੰਡ ਦੀ ਹੀ ਕੁੜੀ ਅੰਜਲੀ ਨਾਲ ਕਾਫੀ ਦੇਰ ਤੋਂ ਪ੍ਰੇਮ ਸਬੰਧ ਸਨ।

ਹੁਣ ਉਨ੍ਹਾਂ ਨੇ ਬਾਲਗ ਹੋਣ ਉਪਰੰਤ ਆਪਸ ਵਿੱਚ ਵਿਆਹ ਕਰਵਾ ਲਿਆ ਹੈ ਪਰ ਪਿੰਡ ਦਾ ਸਰਪੰਚ ਅਤੇ ਲੜਕੀ ਦੇ ਮਾਪੇ ਉਨ੍ਹਾਂ ਨੂੰ ਪਿੰਡ ਨਹੀਂ ਵੜਨ ਦੇ ਰਹੇ। ਪਿੰਡ ਦੇ ਸਰਪੰਚ ਨੇ ਉਨ੍ਹਾਂ ਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ ਹਨ। ਜਿਸ ਦੀ ਉਨ੍ਹਾਂ ਕੋਲ ਵੀਡੀਓ ਵੀ ਹੈ। ਕੁੜੀ ਅੰਜਲੀ ਨੇ ਦੱਸਿਆ ਹੈ ਕਿ ਪਹਿਲਾਂ ਉਸ ਨੂੰ ਨਾ-ਬਾਲਗ਼ ਹੋਣ ਕਾਰਨ ਗਾਂਧੀ ਵਿਨਤਾ ਆਸ਼ਰਮ ਭੇਜ ਦਿੱਤਾ ਗਿਆ ਸੀ। ਹੁਣ ਬਾਲਗ ਹੋਣ ਤੇ ਉਸ ਨੇ ਅਜੇ ਨਾਲ ਹਾਈਕੋਰਟ ਵਿੱਚ ਵਿਆਹ ਕਰਵਾ ਲਿਆ ਹੈ।

ਪਿੰਡ ਦੇ ਸਰਪੰਚ ਨੇ ਉਸ ਦੇ ਸਹੁਰੇ ਘਰ ਜਾ ਕੇ ਸਾਮਾਨ ਦੀ ਭੰਨਤੋੜ ਕੀਤੀ ਹੈ। ਸਰਪੰਚ ਨੇ ਉਸ ਦੇ ਸਹੁਰੇ ਦੀ ਖਿੱਚ ਧੂਹ ਵੀ ਕੀਤੀ ਹੈ। ਅੰਜਲੀ ਦਾ ਕਹਿਣਾ ਹੈ ਕਿ ਸਰਪੰਚ ਅਤੇ ਉਸ ਦੇ ਮਾਤਾ ਪਿਤਾ ਉਨ੍ਹਾਂ ਦਾ ਜਾ ਨੀ ਨੁ ਕ ਸਾ ਨ ਕਰ ਸਕਦੇ ਹਨ। ਅੰਜਲੀ ਦੇ ਸਹੁਰੇ ਸੰਤੋਖ ਲਾਲ ਨੇ ਵੀ ਪਿੰਡ ਦੇ ਸਰਪੰਚ ਤੇ ਉਸ ਦੇ ਨਾਲ ਖਿੱਚ ਧੂਹ ਕਰਨ, ਮੋਟਰਸਾਈਕਲ ਦੀ ਚਾਬੀ ਖੋਹਣ ਅਤੇ ਜਾਤੀ ਸੂਚਕ ਸ਼ਬਦ ਬੋਲਣ ਦੇ ਦੋਸ਼ ਲਗਾਏ ਹਨ। ਸੰਤੋਖ ਲਾਲ ਦੇ ਦੱਸਣ ਮੁਤਾਬਕ ਪਹਿਲਾਂ ਸਰਪੰਚ ਨੇ ਉਸ ਦੀ ਪਤਨੀ ਨੂੰ ਮੰਦਾ ਬੋਲਿਆ।

ਉਨ੍ਹਾਂ ਨੇ ਸੰਬੰਧਤ ਥਾਣੇ ਦੇ ਐਸ ਐਚ ਓ ਨੂੰ ਫੋਨ ਕੀਤਾ ਪਰ ਪੁਲੀਸ ਉਨ੍ਹਾਂ ਨੂੰ ਥਾਣੇ ਆਉਣ ਲਈ ਕਹਿੰਦੀ ਰਹੀ। ਜਦ ਕਿ ਉਨ੍ਹਾਂ ਦੀ ਜਾਨ ਨੂੰ ਖ ਤ ਰਾ ਹੈ। ਥਾਣਾ ਮੁਖੀ ਨੇ ਦੱਸਿਆ ਹੈ ਕਿ ਵੀਡੀਓ ਦੇ ਆਧਾਰ ਤੇ ਪਿੰਡ ਦੇ ਸਰਪੰਚ ਤੇ ਐਸ.ਸੀ. ਐਸ.ਟੀ. ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਉਸ ਨੂੰ ਜਲਦੀ ਫਡ਼ ਲਿਆ ਜਾਵੇਗਾ। ਅੰਜਲੀ ਅਤੇ ਅਜੇ ਨੂੰ ਹਾਈਕੋਰਟ ਦੀਆਂ ਹਦਾਇਤਾਂ ਦੇ ਆਧਾਰ ਤੇ ਸੁ-ਰੱ-ਖਿ-ਆ ਦਿੱਤੀ ਜਾਵੇਗੀ। ਥਾਣਾ ਮੁਖੀ ਦੇ ਦੱਸਣ ਮੁਤਾਬਕ ਅਜੇ ਅਤੇ ਅੰਜਲੀ ਨਾਲ ਬਿਨਾਂ ਕਾਰਨ ਟਕ ਰਾ ਅ ਰੱਖਣ ਵਾਲਿਆਂ ਤੇ ਪੁਲੀਸ ਕਾਰਵਾਈ ਕਰੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *