ਪੰਜਾਬੀ ਵਿਦਿਆਰਥੀਆਂ ਨੇ ਆਸਟ੍ਰੇਲੀਆ ਨੂੰ ਕਰ ਦਿੱਤੀ ਬਾਏ ਬਾਏ

ਵੈਸੇ ਤਾਂ ਅੰਤਰ ਰਾਸ਼ਟਰੀ ਵਿਦਿਆਰਥੀਆਂ ਲਈ ਕਿਸੇ ਵੀ ਮੁਲਕ ਵਿੱਚ ਪੜ੍ਹਾਈ ਕਰਨ ਲਈ ਜਾਣਾ ਔਖਾ ਹੋ ਗਿਆ ਹੈ ਪਰ ਆਸਟ੍ਰੇਲੀਆ ਦੇ ਰਵੱਈਏ ਤੋਂ ਵਿਦਿਆਰਥੀ ਜ਼ਿਆਦਾ ਨਿਰਾਸ਼ ਹਨ। ਆਸਟਰੇਲੀਆ ਵੱਲੋਂ ਤਾਂ ਬਿਲਕੁਲ ਹੀ ਅੰਤਰ ਰਾਸ਼ਟਰੀ ਵਿਦਿਆਰਥੀਆਂ ਲਈ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਦੌਰਾਨ ਇੱਕ ਲੱਖ ਵਿਦਿਆਰਥੀ ਆਸਟਰੇਲੀਆ ਜਾਣ ਤੋਂ ਰਹਿ ਗਏ। ਜਿੱਥੇ ਇਸ ਦਾ ਨੁਕਸਾਨ ਵਿਦਿਆਰਥੀਆਂ ਨੂੰ ਹੋ ਰਿਹਾ ਹੈ, ਉੱਥੇ ਹੀ ਇਹ ਗੱਲ ਆਸਟ੍ਰੇਲੀਆ ਦੇ ਵੀ ਹੱਕ ਵਿੱਚ ਨਹੀਂ ਜਾਂਦੀ।

ਦੇਖਿਆ ਜਾਵੇ ਤਾਂ ਇਕ ਅੰਤਰ ਰਾਸ਼ਟਰੀ ਵਿਦਿਆਰਥੀ ਤੋਂ ਆਸਟਰੇਲੀਆ ਨੂੰ ਲਗਪਗ 60 ਹਜ਼ਾਰ ਡਾਲਰ ਹਾਸਲ ਹੁੰਦੇ ਹਨ। ਅੰਤਰ ਰਾਸ਼ਟਰੀ ਵਿਦਿਆਰਥੀਆਂ ਨੂੰ ਸ਼ਿ ਕ ਵਾ ਹੈ ਕਿ ਆਸਟ੍ਰੇਲੀਆ ਦੁਆਰਾ ਉਨ੍ਹਾਂ ਨੂੰ ਕੋਈ ਪੱਕਾ ਨਹੀਂ ਦੱਸਿਆ ਜਾ ਰਿਹਾ ਕਿ ਉਨ੍ਹਾਂ ਨੂੰ ਕਦੋਂ ਆਸਟ੍ਰੇਲੀਆ ਆਉਣ ਦੀ ਆਗਿਆ ਦਿੱਤੀ ਜਾਵੇਗੀ। ਇਨ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ ਅੱਧ ਵਿਚਕਾਰ ਹੈ। ਉਹ ਆਪਣੇ ਮੁਲਕ ਅੰਦਰ ਰਹਿ ਕੇ ਆਨਲਾਈਨ ਪੜ੍ਹਾਈ ਕਰ ਰਹੇ ਹਨ। ਜਦੋਂ ਵੀ ਉਹ ਆਸਟ੍ਰੇਲੀਆ ਸਰਕਾਰ ਤੋਂ ਬਾਰਡਰ ਖੁੱਲ੍ਹਣ ਬਾਰੇ ਪੁੱਛਦੇ ਹਨ ਤਾਂ ਉਨ੍ਹਾਂ ਨੂੰ ਲਾਰਾ ਲਗਾਇਆ ਜਾਂਦਾ ਹੈ ਕਿ ਬਾਰਡਰ ਜਲਦੀ ਹੀ ਖੁੱਲਣ ਵਾਲੇ ਹਨ।

ਉਨੀ ਦੇਰ ਉਹ ਆਨਲਾਈਨ ਪੜ੍ਹਾਈ ਜਾਰੀ ਰੱਖਣ। ਦੂਜੇ ਪਾਸੇ ਜਿਨ੍ਹਾਂ ਵਿਦਿਆਰਥੀਆਂ ਦੀ ਰਿਹਾਇਸ਼ ਭਾਰਤੀ ਪੰਜਾਬ ਦੇ ਪਿੰਡਾਂ ਵਿੱਚ ਹੈ, ਉਨ੍ਹਾਂ ਨੂੰ ਇੱਥੇ ਇੰਟਰਨੈੱਟ ਦੀ ਸਹੂਲਤ ਨਹੀਂ ਮਿਲ ਰਹੀ। ਜਿਸ ਦਾ ਸਿੱਧਾ ਅਸਰ ਉਨ੍ਹਾਂ ਦੀ ਪੜ੍ਹਾਈ ਤੇ ਪੈਂਦਾ ਹੈ। ਜਿਸ ਕਰਕੇ ਇਹ ਵਿਦਿਆਰਥੀ ਹੁਣ ਹੋਰ ਮੁਲਕਾਂ ਦਾ ਰੁਖ ਕਰ ਸਕਦੇ ਹਨ। ਦੂਜੇ ਪਾਸੇ ਆਸਟ੍ਰੇਲੀਆ ਦੇ ਐਜੂਕੇਸ਼ਨ ਮਨਿਸਟਰ ਦਾ ਸੁਝਾਅ ਹੈ ਕਿ ਜੇਕਰ ਅੰਤਰ ਰਾਸ਼ਟਰੀ ਵਿਦਿਆਰਥੀਆਂ ਲਈ ਬਾਰਡਰ ਖੋਲ੍ਹਣੇ ਹਨ ਤਾਂ ਆਪਣੇ ਮੁਲਕ ਦੀ 70 ਤੋਂ 80 ਫ਼ੀਸਦੀ ਨੌਜਵਾਨਾਂ ਨੂੰ ਵੈਕਸੀਨ ਲੱਗੀ ਹੋਣੀ ਚਾਹੀਦੀ ਹੈ।

ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਇਹ ਟੀਚਾ ਕ੍ਰਿਸਮਿਸ ਤਕ ਪੂਰਾ ਕੀਤਾ ਜਾ ਸਕਦਾ ਹੈ। ਇਕ ਅੰਦਾਜ਼ੇ ਮੁਤਾਬਕ ਸਾਊਥ ਆਸਟ੍ਰੇਲੀਆ ਕੋਲ ਅੰਤਰ ਰਾਸ਼ਟਰੀ ਵਿਦਿਆਰਥੀਆਂ ਨੂੰ ਬੁਲਾਉਣ ਦਾ ਪ੍ਰਬੰਧ ਹੈ। ਉਥੇ ਇਕ ਵਾਰੀ ਵਿਚ 160 ਵਿਦਿਆਰਥੀ ਬੁਲਾਏ ਜਾ ਸਕਦੇ ਹਨ। ਉਨ੍ਹਾਂ ਨੂੰ ਯੂਨੀਵਰਸਿਟੀ ਕੈਂਪ ਵਿੱਚ ਭੇਜਣ ਤੋਂ ਪਹਿਲਾਂ ਕੁਆਰਨਟਾਈਨ ਕੀਤਾ ਜਾ ਸਕਦਾ ਹੈ। ਹੁਣ ਅੰਤਰ ਰਾਸ਼ਟਰੀ ਵਿਦਿਆਰਥੀਆਂ ਦੇ ਸੰਬੰਧ ਵਿਚ ਆਸਟਰੇਲੀਆ ਸਰਕਾਰ ਵੱਲੋਂ ਕੀ ਫ਼ੈਸਲਾ ਲਿਆ ਜਾਂਦਾ ਹੈ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Leave a Reply

Your email address will not be published. Required fields are marked *