ਬੁਲਟ ਵਾਲੇ ਮੁੰਡੇ ਕਰਨ ਲੱਗੇ ਸੀ ਵੱਡਾ ਕਾਂਡ, ਟਰੱਕ ਵਾਲੇ ਨੇ ਬਣਾ ਲਈ ਕਰਤੂਤ ਦੀ ਵੀਡੀਓ

ਸਾਡੇ ਮੁਲਕ ਵਿੱਚ ਦਿਨ ਪ੍ਰਤੀ ਦਿਨ ਗ਼ ਲ ਤ ਸੋਚ ਰੱਖਣ ਵਾਲੇ ਲੋਕਾਂ ਦੇ ਹੌਸਲੇ ਵਧਦੇ ਜਾ ਰਹੇ ਹਨ। ਇਹ ਉਹ ਲੋਕ ਹਨ, ਜੋ ਖ਼ੁਦ ਕੰਮ ਨਹੀਂ ਕਰਦੇ। ਸਗੋਂ ਮਿਹਨਤ ਕਰਨ ਵਾਲਿਆਂ ਕੋਲ ਵੀ ਕੁਝ ਨਹੀਂ ਛੱਡਦੇ। ਟਰੱਕ ਚਾਲਕ ਦਿਨ ਰਾਤ ਮਿਹਨਤ ਕਰਦੇ ਹਨ। ਉਹ ਸੜਕਾਂ ਤੇ ਰਾਤਾਂ ਕੱਟਦੇ ਹਨ। ਪਤਾ ਨਹੀਂ ਉਨ੍ਹਾਂ ਨਾਲ ਕਦੋਂ ਹਾਦਸਾ ਵਾਪਰ ਜਾਵੇ ਅਤੇ ਕਦੋਂ ਕੋਈ ਖੋਹ ਹੋ ਜਾਵੇ। ਸੋਸ਼ਲ ਮੀਡੀਆ ਤੇ ਇਕ ਲਾਈਵ ਵੀਡੀਓ ਚੱਲਦੀ ਦੇਖੀ ਗਈ ਹੈ, ਜਿਸ ਵਿੱਚ ਟਰੱਕ ਲੈ ਕੇ ਜਾ ਰਹੇ ਇਕ ਵਿਅਕਤੀ ਨੂੰ ਬੁਲਟ ਮੋਟਰਸਾਈਕਲ ਤੇ ਸਵਾਰ 2 ਵਿਅਕਤੀ ਰੋਕਣ ਦੀ ਕੋਸ਼ਿਸ਼ ਕਰਦੇ ਹਨ।

ਉਹ ਟਰੱਕ ਚਾਲਕ ਤੇ ਪੱਥਰ ਵਰਸਾਉਂਦੇ ਹਨ। ਕਦੇ ਉਹ ਟਰੱਕ ਦੇ ਅੱਗੇ ਹੋ ਜਾਂਦੇ ਹਨ ਅਤੇ ਕਦੇ ਪਿੱਛੇ। ਉਹ ਵਾਰ ਵਾਰ ਟਰੱਕ ਦੇ ਸ਼ੀਸ਼ੇ ਤੇ ਪੱਥਰ ਸੁੱਟਦੇ ਹਨ। ਟਰੱਕ ਚਾਲਕ ਬਡ਼ਾ ਹਿੰ ਮ ਤੀ ਹੈ। ਉਹ ਨਾਲ ਦੀ ਨਾਲ ਲਾਈਵ ਵੀਡੀਓ ਚਲਾ ਦਿੰਦਾ ਹੈ ਅਤੇ ਬੁਲਟ ਸਵਾਰਾਂ ਤੋਂ ਬਚਣ ਲਈ ਉਹ ਟਰੱਕ ਵੀ ਤੇਜ਼ ਚਲਾਉਂਦਾ ਹੈ। ਵੀਡੀਓ ਵਿੱਚ ਇਹ ਟਰੱਕ ਡਰਾਈਵਰ ਦੱਸਦਾ ਹੈ ਕਿ ਉਹ ਰਾਜਸਥਾਨ ਵਿੱਚ ਡਾਂਗੇਵਾਸ ਤੋਂ ਜੋਧਪੁਰ ਰੋਡ ਤੇ ਜਾ ਰਿਹਾ ਹੈ।

ਉਸ ਦੀ ਗੱਡੀ ਵਿਚ ਸੀਮਿੰਟ ਰੱਖਿਆ ਹੋਇਆ ਹੈ। ਉਸ ਨੇ ਗਾਂਧੀਧਾਮ ਗੁਜਰਾਤ ਨਗਰ ਜਾਣਾ ਹੈ ਪਰ ਬੁਲਟ ਸਵਾਰ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਵਿਅਕਤੀ ਉਸ ਤੋਂ ਨਕਦੀ ਵਗੈਰਾ ਲੈ ਸਕਦੇ ਹਨ। ਟਰੱਕ ਚਾਲਕ ਦਾ ਨਾਮ ਰਾਸ਼ਿਦ ਖ਼ਾਨ ਦੱਸਿਆ ਜਾ ਰਿਹਾ ਹੈ। ਰਾਸ਼ਿਦ ਕਹਿੰਦਾ ਹੈ ਕਿ ਗੱਡੀ ਦਾ ਬਾਹਰਲਾ ਨੰਬਰ ਦੇਖ ਕੇ ਉਸ ਨੂੰ ਘੇਰਿਆ ਜਾ ਰਿਹਾ ਹੈ। ਗੱਡੀ ਭਾਵੇਂ ਜੋਧਪੁਰ ਦੀ ਹੈ ਪਰ ਇਸ ਦਾ ਨੰਬਰ ਮਹਾਰਾਸ਼ਟਰ ਦਾ ਹੈ।

ਡਰਾਈਵਰ ਦੱਸਦਾ ਹੈ ਕਿ ਕੋਈ ਉਸ ਦੀ ਮਦਦ ਨਹੀਂ ਕਰ ਰਿਹਾ। ਵੀਡੀਓ ਦੇਖਣ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ ਬੁਲਟ ਚਾਲਕਾਂ ਨੂੰ ਪੁਲੀਸ ਦੀ ਕੋਈ ਪ੍ਰਵਾਹ ਹੀ ਨਹੀਂ। ਉਹ ਦਿਨ ਦਿਹਾੜੇ ਹੀ ਇਸ ਕਾਰਵਾਈ ਨੂੰ ਅੰ ਜਾ ਮ ਦੇਣ ਤੇ ਉਤਾਰੂ ਹਨ। ਇਹ ਮਾਮਲਾ ਪੁਲੀਸ ਦੇ ਧਿਆਨ ਵਿੱਚ ਆ ਚੁੱਕਾ ਹੈ। ਇਹ ਵਿਅਕਤੀ ਕਦੋਂ ਪੁਲੀਸ ਦੇ ਧੱਕੇ ਚੜ੍ਹਦੇ ਹਨ? ਇਹ ਤਾਂ ਸਮਾਂ ਹੀ ਦੱਸੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *