ਸਕੂਲ ਅਧਿਆਪਕ ਦੀ ਸ਼ਰਮਨਾਕ ਕਰਤੂਤ, ਕਲਾਸ ਚੋਂ ਬਾਹਰ ਨਿਕਲਦੇ ਹੀ ਬੱਚਾ ਹੋਇਆ ਬੇਹੋਸ਼

ਸਕੂਲਾਂ ਵਿੱਚ ਵਿਦਿਆਰਥੀਆਂ ਦੀ ਖਿੱਚ ਧੂਹ ਕਰਨਾ ਜਾਂ ਉਨ੍ਹਾਂ ਨਾਲ ਸਖ਼ਤੀ ਕਰਨਾ ਮਨ੍ਹਾਂ ਹੈ। ਇਸ ਦੇ ਬਾਵਜੂਦ ਵੀ ਅਬੋਹਰ ਦੇ ਇੱਕ ਪਿੰਡ ਦੇ ਸਕੂਲ ਵਿੱਚ ਲਾਜਪਤ ਨਾਮ ਦੇ ਬੱਚੇ ਦੀ ਖਿੱਚ ਧੂਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚਾ ਬੇ ਹੋ ਸ਼ ਹੋ ਗਿਆ ਸੀ। ਜਿਸ ਕਰਕੇ ਉਸ ਨੂੰ ਅਬੋਹਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਬੱਚੇ ਦੇ ਦੱਸਣ ਮੁਤਾਬਕ ਉਹ ਅਧਿਆਪਕ ਨੂੰ ਪੁੱਛ ਕੇ ਬਾਥਰੂਮ ਗਿਆ ਸੀ।

ਜਦੋਂ ਉਹ ਵਾਪਸ ਆਇਆ ਤਾਂ ਅਧਿਆਪਕ ਪੜ੍ਹਾ ਰਿਹਾ ਸੀ। ਬੱਚੇ ਲਾਜਪਤ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਦੋਸਤ ਤੋਂ ਕੰਮ ਪੁੱਛਿਆ ਤਾਂ ਅਧਿਆਪਕ ਨੇ ਉਸ ਨੂੰ ਮੁਰਗਾ ਬਣਾ ਕੇ ਖਿੱਚ ਧੂਹ ਕੀਤੀ। ਜਦੋਂ ਉਹ ਘਰ ਨੂੰ ਵਾਪਸ ਆਉਣ ਲੱਗਾ ਤਾਂ ਬੇ ਹੋ ਸ਼ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਕੁਝ ਪਤਾ ਨਹੀਂ। ਲਾਜਪਤ ਦੇ ਵੱਡੇ ਭਰਾ ਨੇ ਦੱਸਿਆ ਹੈ ਕਿ ਅਧਿਆਪਕ ਸੁਰੇਸ਼ ਨੇ ਲਾਜਪਤ ਦੀ ਖਿੱਚ ਧੂਹ ਕੀਤੀ ਹੈ। ਅਧਿਆਪਕ ਨੇ ਉਸ ਨੂੰ ਗਰਦਨ ਤੋਂ ਫੜ ਕੇ ਉੱਤੇ ਚੁੱਕ ਦਿੱਤਾ।

ਲਾਜਪਤ ਦੀ ਗਰਦਨ ਤੇ ਨਿ ਸ਼ਾ ਨ ਹਨ। ਬੇ ਹੋ ਸ਼ ਹੋ ਜਾਣ ਕਾਰਨ ਉਨ੍ਹਾਂ ਨੇ ਲਾਜਪਤ ਨੂੰ ਅਬੋਹਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ। ਲਾਜਪਤ ਦੇ ਭਰਾ ਦੇ ਦੱਸਣ ਮੁਤਾਬਕ ਅਬੋਹਰ ਤੋਂ ਡਾਕਟਰਾਂ ਨੇ ਉਨ੍ਹਾਂ ਨੂੰ ਫਿਰੋਜ਼ਪੁਰ ਜਾਣ ਦੀ ਸਲਾਹ ਦਿੱਤੀ ਹੈ। ਦੂਜੇ ਪਾਸੇ ਸਕੂਲ ਦਾ ਪ੍ਰਿੰਸੀਪਲ ਉਨ੍ਹਾਂ ਨੂੰ ਪੈਸੇ ਲੈਣ ਦੀ ਪੇਸ਼ਕਸ਼ ਕਰ ਰਿਹਾ ਹੈ। ਲਾਜਪਤ ਦੇ ਭਰਾ ਨੇ ਅਧਿਆਪਕ ਤੇ ਕਾਰਵਾਈ ਦੀ ਮੰਗ ਕੀਤੀ ਹੈ।

ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਉਹ ਸਕੂਲ ਵਿਚ ਗਏ ਸੀ। ਅਧਿਆਪਕ ਇਸ ਨੂੰ ਮਾਮੂਲੀ ਗੱਲ ਦੱਸ ਰਹੇ ਹਨ। ਉਨ੍ਹਾਂ ਨੂੰ ਬੱਚੇ ਦੇ ਥੱਪੜ ਲਗਾਏ ਜਾਣ ਦੀ ਜਾਣਕਾਰੀ ਮਿਲੀ ਹੈ। ਸਰਪੰਚ ਦਾ ਕਹਿਣਾ ਹੈ ਕਿ ਜੇਕਰ ਪੰਚਾਇਤ ਦੇ ਕਰਨ ਦੀ ਗੱਲ ਹੋਈ ਤਾਂ ਪੰਚਾਇਤ ਕਰੇਗੀ। ਜੇਕਰ ਮਾਮਲਾ ਪੁਲਿਸ ਦਾ ਹੋਇਆ ਤਾਂ ਪੁਲੀਸ ਦੇਖੇਗੀ। ਪੂਰੇ ਮਾਮਲੇ ਦੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *