ਆਟੋ ਵਾਲੇ ਨੂੰ ਫਸਾਉਣ ਦੇ ਚੱਕਰ ਚ 2 ਔਰਤਾਂ ਨੇ ਖੇਡੀ ਚਾਲ, ਜਦੋਂ ਸਾਰਾ ਬਜਾਰ ਹੋ ਗਿਆ ਇਕੱਠਾ ਤਾਂ ਗੱਲ ਨਿਕਲੀ ਹੋਰ

ਜਲੰਧਰ ਦੇ ਬਾਜ਼ਾਰ ਵਿੱਚ ਉਸ ਸਮੇਂ ਇਕਦਮ ਰੌਲਾ ਪੈ ਗਿਆ, ਜਦੋਂ 2 ਔਰਤਾਂ ਨੇ ਇਕ ਆਟੋ ਚਾਲਕ ਤੇ ਸੋਨੇ ਦੀ ਚੇਨੀ ਖੋਹ ਲੈਣ ਦੇ ਦੋਸ਼ ਲਗਾ ਦਿੱਤੇ। ਬੱਸ ਫੇਰ ਕੀ ਸੀ, ਲੋਕਾਂ ਵਿਚ ਭਾਜੜ ਪੈ ਗਈ ਪਰ ਆਟੋ ਚਾਲਕ ਦੌੜਨ ਵਿੱਚ ਕਾਮਯਾਬ ਹੋ ਗਿਆ। ਜਦੋਂ ਮੌਕੇ ਤੇ ਪੁਲਿਸ ਪਹੁੰਚੀ ਤਾਂ ਮਾਮਲਾ ਝੂਠ ਨਿੱਕਲਿਆ। ਆਟੋ ਚਾਲਕ ਨੂੰ ਫਸਾਉਂਦੀਆਂ ਹੋਈਆਂ ਔਰਤਾਂ ਖ਼ੁਦ ਝੂ ਠੀ ਆਂ ਪੈ ਗਈਆਂ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਇਸ ਘਟਨਾ ਸਬੰਧੀ ਕੰਟਰੋਲ ਰੂਮ ਤੋਂ ਫੋਨ ਆਇਆ ਸੀ।

ਜਦੋਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਫ਼ੋਨ ਕਰਨ ਵਾਲੀਆਂ ਔਰਤਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੂੰ ਮਾਮਲਾ ਸ਼ੱਕੀ ਲੱਗਿਆ। ਸ ਖ਼ ਤੀ ਕਰਨ ਤੇ ਔਰਤਾਂ ਮੰਨ ਗਈਆਂ ਕਿ ਉਨ੍ਹਾਂ ਦੀ ਕੋਈ ਚੈਨੀ ਨਹੀਂ ਖੋਹੀ ਗਈ। ਇਹ ਔਰਤਾਂ ਰੇਖਾ ਅਤੇ ਵਿਨੀਤਾ ਬੂਟਾ ਪਿੰਡ ਦੀਆਂ ਰਹਿਣ ਵਾਲੀਆਂ ਹਨ ਅਤੇ ਬਸਤੀ ਪੀਰ ਇਨ੍ਹਾਂ ਦੇ ਪੇਕੇ ਹਨ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਇਹ ਦੋਵੇਂ ਔਰਤਾਂ ਭੈਣਾਂ ਹਨ। ਫਿਰ ਇਹ ਕਹਿਣ ਲੱਗੀਆਂ ਕਿ 5 ਸਾਲ ਪਹਿਲਾਂ ਉਨ੍ਹਾਂ ਦਾ ਆਟੋ ਵਾਲੇ ਨਾਲ ਕੋਈ ਲੈਣ ਦੇਣ ਸੀ।

ਉਨ੍ਹਾਂ ਨੇ ਸੋਨਾ ਗਿਰਵੀ ਰੱਖਿਆ ਸੀ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਦੋਵੇਂ ਔਰਤਾਂ ਦੇ ਆਪਸ ਵਿੱਚ ਬਿਆਨ ਨਹੀਂ ਮਿਲਦੇ। ਇਕ ਔਰਤ ਕਹਿੰਦੀ ਹੈ ਕਿ ਸੋਨਾ ਗਹਿਣੇ ਰੱਖਿਆ ਸੀ ਜਦ ਕਿ ਦੂਜੀ ਔਰਤ ਕਹਿ ਰਹੀ ਹੈ ਕਿ ਆਟੋ ਚਾਲਕ ਉਸ ਦੇ ਘਰ ਆਇਆ ਸੀ। ਪੁਲੀਸ ਦੋਵੇਂ ਔਰਤਾਂ ਤੋਂ ਸੱਚਾਈ ਜਾਨਣ ਦੀ ਕੋਸ਼ਿਸ਼ ਕਰ ਰਹੀ ਹੈ। ਜੇਕਰ ਆਟੋ ਚਾਲਕ ਖੁਦ ਪੁਲੀਸ ਕੋਲ ਆਉਂਦਾ ਹੈ ਜਾਂ ਪੁਲੀਸ ਆਟੋ ਚਾਲਕ ਨੂੰ ਫੜ ਲੈਂਦੀ ਹੈ ਤਾਂ ਹੀ ਮਾਮਲੇ ਦੀ ਸਚਾਈ ਸਾਹਮਣੇ ਆ ਸਕਦੀ ਹੈ।

ਕੁਝ ਵੀ ਹੋਵੇ। ਰੌਲਾ ਪਾ ਕੇ ਔਰਤਾਂ ਖੁਦ ਝੂਠੀਆਂ ਪੈ ਗਈਆਂ। ਇਸ ਮਾਮਲੇ ਦੀ ਅਸਲ ਸੱਚਾਈ ਕੀ ਹੈ, ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਪਰ ਆਟੋ ਚਾਲਕ ਨੂੰ ਕਾਬੂ ਕਰਨ ਲਈ ਔਰਤਾਂ ਨੇ ਸਕੀਮ ਵਧੀਆ ਘੜ ਲਈ ਸੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *