ਉੱਜੜ ਗਿਆ ਹੱਸਦਾ ਵੱਸਦਾ ਪਰਿਵਾਰ, ਇੱਕੋ ਪਰਿਵਾਰ ਦੇ 3 ਜੀਆਂ ਦੀਆਂ ਸੜਕ ਤੇ ਵਿਛੀਆਂ ਲਾਸ਼ਾਂ

ਟ੍ਰੈਫਿਕ ਪੁਲੀਸ ਸੜਕ ਕਿਨਾਰੇ ਥਾਂ ਥਾਂ ਤੇ ਲਿਖ ਕੇ ਲਗਵਾਉਂਦੀ ਹੈ, ਸਾਵਧਾਨੀ ਹਟੀ, ਦੁਰਘਟਨਾ ਘਟੀ। ਜਿਸ ਦਾ ਭਾਵ ਵਾਹਨ ਚਾਲਕਾਂ ਅਤੇ ਹੋਰ ਰਾਹਗੀਰਾਂ ਨੂੰ ਜਾਗਰੂਕ ਕਰਨਾ ਹੈ ਤਾਂ ਕਿ ਸਡ਼ਕ ਹਾਦਸਿਆਂ ਤੋਂ ਬਚਿਆ ਜਾ ਸਕੇ। ਕਈ ਵਾਰ ਅੱਖ ਝਪਕਣ ਜਿੰਨੇ ਸਮੇਂ ਵਿੱਚ ਹੀ ਸੜਕ ਤੇ ਕੋਈ ਵਾਹਨ ਆ ਜਾਂਦਾ ਹੈ ਅਤੇ ਸਾਡੇ ਵੱਲੋਂ ਦਿਖਾਈ ਗਈ ਜ਼ਰਾ ਜਿੰਨੀ ਲਾਪ੍ਰਵਾਹੀ ਵੀ ਵੱਡੇ ਨੁਕਸਾਨ ਦਾ ਕਾਰਨ ਬਣ ਜਾਂਦੀ ਹੈ। ਜ਼ਿਲ੍ਹਾ ਸੰਗਰੂਰ ਵਿੱਚ ਵਾਪਰੀ ਇੱਕ ਘਟਨਾ ਦੌਰਾਨ ਇਕ ਹੀ ਪਰਿਵਾਰ ਦੇ 3 ਜੀਅ ਸਦਾ ਦੀ ਨੀਂਦ ਸੌਂ ਗਏ।

ਜਿਨ੍ਹਾਂ ਵਿਚ ਇਕ ਔਰਤ, ਉਸ ਦਾ ਪੁੱਤਰ ਅਤੇ 8 ਸਾਲ ਦੀ ਪੋਤੀ ਸ਼ਾਮਲ ਹਨ। ਪੁਲੀਸ ਨੇ ਹਾਦਸੇ ਲਈ ਜ਼ਿੰਮੇਵਾਰ ਬਲੈਰੋ ਗੱਡੀ ਨੂੰ ਕਬਜ਼ੇ ਵਿਚ ਲੈ ਲਿਆ ਹੈ। ਜਦਕਿ ਬਲੈਰੋ ਚਾਲਕ ਮੌਕੇ ਤੋਂ ਖਿ ਸ ਕ ਗਿਆ ਹੈ। ਪੁਲੀਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਭੂਰਾ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਉਸ ਦੀ ਭੈਣ, ਭਾਣਜਾ ਅਤੇ ਭੈਣ ਦੀ ਪੋਤੀ ਉਨ੍ਹਾਂ ਕੋਲੋਂ 12 ਵਜੇ ਤੁਰੇ ਸਨ। ਇੱਕ ਵਜੇ ਉਨ੍ਹਾਂ ਨੂੰ ਹਾਦਸਾ ਵਾਪਰਣ ਬਾਰੇ ਫੋਨ ਪਹੁੰਚ ਗਿਆ।

ਭੂਰਾ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਤਾਂ ਘਰ ਹੀ ਬ ਰ ਬਾ ਦ ਹੋ ਗਿਆ ਹੈ। ਉਪਰੋਕਤ ਮਾਮਲੇ ਦੇ ਸਬੰਧ ਵਿੱਚ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਮੋਟਰਸਾਈਕਲ ਉੱਤੇ ਪਿੰਡ ਲਹਿਲ ਕਲਾਂ ਦੇ 3 ਸਵਾਰ ਆ ਰਹੇ ਸਨ। ਜਿਨ੍ਹਾਂ ਵਿੱਚ ਇੱਕ ਵਿਅਕਤੀ, ਉਸ ਦੀ ਮਾਂ ਅਤੇ 8 ਸਾਲ ਦੀ ਬੱਚੀ ਸਨ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਜਦੋਂ ਮੋਟਰਸਾਈਕਲ ਸਵਾਰ ਕਲਾਰਾਂ ਤੋਂ ਮੁੜਨ ਲੱਗੇ ਤਾਂ ਮਹਿਲਾਂ ਰੋਡ ਤੇ ਬਲੈਰੋ ਦੀ ਲਪੇਟ ਵਿੱਚ ਆ ਗਏ।

ਬਲੈਰੋ ਦਾ ਡਰਾਈਵਰ ਤਾਂ ਦੌੜਨ ਵਿੱਚ ਕਾਮਯਾਬ ਹੋ ਗਿਆ ਪਰ ਪੁਲਿਸ ਨੇ ਗੱਡੀ ਕਬਜ਼ੇ ਵਿੱਚ ਲੈ ਲਈ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਮ੍ਰਿਤਕ ਦੇ ਪਿਤਾ ਦਰਬਾਰਾ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *