ਕੁੜੀ ਦੇ ਭਰਾਵਾਂ ਨੇ ਮਾਰਕੇ ਨਹਿਰ ਚ ਸੁੱਟਿਆ ਮੁੰਡਾ, 10 ਦਿਨ ਬਾਅਦ ਇਸ ਹਾਲਤ ਮਿਲੀ ਲਾਸ਼

ਆਖ਼ਰ ਪੁਲਿਸ ਨੇ 11 ਦਿਨ ਪਹਿਲਾਂ ਲਾਪਤਾ ਹੋਏ ਨੌਜਵਾਨ ਰਾਮਜੀਤ ਸਿੰਘ ਦਾ ਮਾਮਲਾ ਸੁਲਝਾ ਲਿਆ ਹੈ। ਉਸ ਦੀ ਮ੍ਰਿਤਕ ਦੇਹ ਬਠਿੰਡਾ ਹਲਕੇ ਦੇ ਕੋਟ ਬਖਤੂ ਤੋਂ ਨਾਲੇ ਵਿੱਚੋਂ ਮਿਲੀ ਹੈ। ਪੁਲਿਸ ਨੇ 3 ਮੈਂਬਰ ਕਾ ਬੂ ਕੀਤੇ ਹਨ। ਜਿਨ੍ਹਾਂ ਵਿੱਚੋਂ ਇੱਕ ਨਬਾਲਗ ਹੈ। ਇੱਕ ਨੌਜਵਾਨ ਦੇ ਦੱਸਣ ਮੁਤਾਬਕ ਰਾਮਜੀਤ ਸਿੰਘ ਬਹੁਤ ਹੀ ਗ਼ਰੀਬ ਪਰਿਵਾਰ ਦਾ ਲੜਕਾ ਸੀ। ਜਿਸ ਦੀ ਬਹੁਤ ਬੁਰੀ ਤਰ੍ਹਾਂ ਖਿੱਚ ਧੂਹ ਕਰਕੇ ਕੁਝ ਬੰਦਿਆਂ ਨੇ ਭੂਰੇ ਕੁੱਬੇ ਨੇੜੇ ਧਨੌਲੇ ਵਾਲੀ ਨਹਿਰ ਵਿੱਚ ਸੁੱਟ ਦਿੱਤਾ ਸੀ। ਉਸ ਦੀ ਮ੍ਰਿਤਕ ਦੇਹ 11 ਦਿਨਾਂ ਬਾਅਦ ਬਰਾਮਦ ਹੋਈ ਹੈ।

ਇਸ ਵਿੱਚ ਅਰਸ਼ਦੀਪ ਸਿੰਘ ਅਰਸ਼ ਪਿੰਡ ਸੰਘਰੇੜੀ, ਸੋਨੀ ਪਿੰਡ ਸ਼ੇਰੋਂ ਅਤੇ ਗੁਰਦੀਪ ਸਿੰਘ ਭੂਰੇ ਕੁੱਬੇ ਤੋਂ ਸ਼ਾਮਲ ਹਨ। ਇਕ ਹੋਰ ਨੌਜਵਾਨ ਦੇ ਦੱਸਣ ਮੁਤਾਬਕ ਮ੍ਰਿਤਕ ਦੇ ਉਪਰੋਕਤ ਵਿਅਕਤੀਆਂ ਦੀ ਰਿਸ਼ਤੇਦਾਰ ਲੜਕੀ ਨਾਲ ਨਾਲ ਕੋਈ ਸੰ ਬੰ ਧ ਸਨ। ਉਹ ਇਹ ਨਹੀਂ ਜਾਣਦੇ ਕਿ ਇਹ ਸਬੰਧ ਕਿਵੇਂ ਦੇ ਸਨ? ਇਨ੍ਹਾਂ ਵਿਅਕਤੀਆਂ ਨੇ ਮੁੰਡੇ ਨੂੰ ਪਿੰਡ ਵਾਲੀ ਸਾਈਡ ਬੁਲਾਇਆ ਅਤੇ ਫੇਰ ਅਕਬਰਪੁਰ ਤੋਂ ਭੂਰੇ ਕੁੱਬੇ ਲਿਜਾ ਕੇ ਰਾਡ ਨਾਲ ਬੁਰੀ ਤਰ੍ਹਾਂ ਸੱਟਾਂ ਲਗਾ ਕੇ ਉਸ ਦੀ ਜਾਨ ਲੈ ਲਈ ਅਤੇ ਮ੍ਰਿਤਕ ਦੇਹ ਨੂੰ ਨਹਿਰ ਵਿੱਚ ਸੁੱਟ ਦਿੱਤਾ।

ਇਸ ਨੌਜਵਾਨ ਦੇ ਦੱਸਣ ਮੁਤਾਬਕ ਗੋਤਾਖੋਰਾਂ ਨੂੰ ਨਹਿਰ ਵਿੱਚੋਂ ਘਟਨਾ ਦੌਰਾਨ ਵਰਤੀ ਰਾਡ ਵੀ ਮਿਲ ਗਈ ਹੈ। ਪੁਲੀਸ ਨੇ ਮਾਮਲਾ ਦਰਜ ਕਰਕੇ 3 ਨੂੰ ਕਾਬੂ ਕਰ ਲਿਆ ਹੈ। ਜਿਨ੍ਹਾਂ ਵਿੱਚੋਂ ਇਕ ਨਾਬਾਲਗ ਨੂੰ ਲੁਧਿਆਣਾ ਦੀ ਨਾਬਾਲਗ ਜੇਲ੍ਹ ਭੇਜ ਦਿੱਤਾ ਹੈ। ਜਦ ਕਿ 2 ਪੁਲੀਸ ਰਿਮਾਂਡ ਤੇ ਹਨ। ਉਸ ਦਾ ਕਹਿਣਾ ਹੈ ਕਿ ਸਰਬਜੀਤ ਕੌਰ ਕਿਧਰੇ ਖਿਸਕ ਗਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਮੱਖਣ ਸਿੰਘ ਨੇ ਇਤਲਾਹ ਦਿੱਤੀ ਸੀ ਕਿ ਰਾਮਜੀਤ ਸਿੰਘ ਨੂੰ ਅਰਸ਼ਦੀਪ ਨਾਮ ਦੇ ਇਕ ਵਿਅਕਤੀ ਨੇ ਆਪਣੇ 2 ਸਾਥੀਆਂ ਸਮੇਤ ਮਿਲ ਕੇ ਕਿਧਰੇ ਲਾਪਤਾ ਕਰ ਦਿੱਤਾ ਹੈ।

ਪੁਲੀਸ ਨੇ ਇਨ੍ਹਾਂ ਨੂੰ ਕਾਬੂ ਕਰ ਕੇ ਜਦੋਂ ਪੁੱਛ ਗਿੱਛ ਕੀਤੀ ਤਾਂ ਪਤਾ ਲੱਗਾ ਕਿ ਇਨ੍ਹਾਂ ਨੇ ਉਸ ਦੀ ਜਾਨ ਲੈਣ ਉਪਰੰਤ ਮ੍ਰਿਤਕ ਦੇਹ ਨੂੰ ਨਹਿਰ ਵਿੱਚ ਸੁੱਟ ਦਿੱਤਾ ਹੈ। ਮ੍ਰਿਤਕ ਦਾ ਮੋਟਰਸਾਈਕਲ ਅਤੇ ਘਟਨਾ ਦੌਰਾਨ ਵਰਤਿਆ ਗਿਆ ਸਾਮਾਨ ਪੁਲੀਸ ਨੇ ਬਰਾਮਦ ਕਰ ਲਿਆ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਮ੍ਰਿਤਕ ਦੇਹ ਬਰਾਮਦ ਹੋ ਗਈ ਹੈ। ਪੁਲਿਸ ਨੇ ਧਾਰਾ ਵਿਚ 302 ਦਾ ਵਾਧਾ ਕਰਕੇ ਅਰਸ਼ਦੀਪ ਅਤੇ ਉਸ ਦੇ 2 ਰਿਸ਼ਤੇਦਾਰ ਗੁਰਦੀਪ ਸਿੰਘ ਅਤੇ ਸੋਨੀ ਕਾਬੂ ਕਰ ਲਏ ਹਨ। ਮਾਮਲੇ ਦੀ ਜਾਂਚ ਜਾਰੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *