ਮੋਟਰਸਾਈਕਲ ਵਾਲਿਆਂ ਨੇ ਐਕਟਿਵਾ ਸਮੇਤ ਖੇਤਾਂ ਚ ਸੁੱਟੀ ਮੈਡਮ, ਮਦਦ ਕਰਨ ਦੀ ਬਜਾਏ, ਸਭ ਕੁਝ ਲੈ ਗਏ ਲੁੱਟਕੇ

ਸੂਬੇ ਚ ਲੁੱਟ-ਖੋਹ ਦੀਆਂ ਵਾਰਦਾਤਾਂ ਦਿਨੋਂ-ਦਿਨ ਵਧ ਰਹੀਆਂ ਹਨ। ਆਏ ਦਿਨ ਅਖਬਾਰਾਂ ਵਿੱਚ ਜਿਆਦਾਤਰ ਖਬਰਾਂ ਲੁੱਟ-ਖੋਹ ਦੀਆਂ ਹੁੰਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਟਾਂਡਾ ਤੋਂ ਸਾਹਮਣੇ ਆਇਆ ਹੈ, ਜਿੱਥੇ 2 ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਇੱਕ ਐਕਟਿਵਾ ਸਵਾਰ ਅਧਿਆਪਿਕਾ ਦੀ ਲੁੱਟ ਖੋਹ ਕੀਤੀ ਗਈ। ਵਧੇਰੇ ਜਾਣਕਾਰੀ ਲਈ ਦੱਸ ਦੇਈਏ ਕਿ ਨੌਜਵਾਨਾਂ ਵੱਲੋਂ ਇੱਕ ਅਧਿਆਪਕਾ ਦੇ ਗਹਿਣੇ, 2 ਲੱਖ ਰੁਪਏ ਅਤੇ ਜਰੂਰੀ ਕਾਗਜ ਲੁੱਟੇ ਗਏ।

ਅਧਿਆਪਕਾ ਨਵਨੀਤ ਕੌਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਉਹ ਖੁੱਡੇ ਤੋਂ ਆਪਣੇ ਪਿੰਡ ਜੀਆਨੱਥਾ ਜਾ ਰਹੇ ਸਨ। ਰਸਤੇ ਵਿੱਚ ਅਚਾਨਕ 2 ਮੋਟਰਸਾਈਕਲ ਸਵਾਰ ਨੌਜਵਾਨ ਉਨ੍ਹਾਂ ਦੀ ਐਕਟਿਵਾ ਦੇ ਨਾਲ-ਨਾਲ ਆਉਣ ਲੱਗੇ। ਨੌਜਵਾਨ ਵੱਲੋਂ ਚੇਨ ਖੋਹਣ ਲਈ ਉਨ੍ਹਾਂ ਦੀ ਗਰਦਨ ਨੂੰ ਹੱਥ ਪਾਇਆ ਗਿਆ, ਜਿਸ ਕਾਰਨ ਉਨ੍ਹਾਂ ਦੀ ਐਕਟਿਵਾ ਖੇਤਾਂ ਵਿਚ ਫਸ ਗਈ। ਅਧਿਆਪਕਾ ਵੱਲੋਂ ਐਕਟਿਵਾ ਤੋਂ ਉਤਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ।

ਨੌਜਵਾਨਾਂ ਨੇ ਮਾਰਨ ਦੀ ਧ ਮ ਕੀ ਦੇ ਕੇ ਉਨ੍ਹਾਂ ਦੀ ਗੱਲ ਦੀ ਚੇਨ, ਕੰਨ ਦੇ ਇੱਕ ਪਾਸੇ ਤੋਂ ਟੋਪਸ ਉਤਾਰ ਲਏ। ਜਾਂਦੇ ਹੋਏ ਨੌਜਵਾਨਾਂ ਵੱਲੋਂ ਉਨ੍ਹਾਂ ਦਾ ਪਰਸ ਵੀ ਲੈ ਲਿਆ ਗਿਆ, ਜਿਸ ਵਿਚ ਉਨ੍ਹਾਂ ਦਾ ਏ ਟੀ ਐਮ, ਸਕੂਲ ਦੇ ਕਾਗ਼ਜ਼ ਅਤੇ 2 ਲੱਖ ਰੁਪਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਨੌਜਵਾਨ ਨੇ ਮੂੰਹ ਤੇ ਰੁਮਾਲ ਬੰਨ੍ਹਿਆ ਹੋਇਆ ਸੀ, ਜਿਸ ਦਾ ਕੱਦ ਲੰਮਾ ਅਤੇ ਚਿੱਟੇ ਰੰਗ ਦੇ ਕੱਪੜੇ ਪਾਏ ਹੋਏ ਸਨ। ਉਹ ਨੌਜਵਾਨ ਬੋਲੀ ਤੋਂ ਪੰਜਾਬੀ ਲੱਗ ਰਹੇ ਸਨ। ਨਵਨੀਤ ਕੌਰ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦਾ ਸਮਾਨ ਜਲਦ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਨਵਨੀਤ ਕੌਰ ਪਤਨੀ ਪਰਮਿੰਦਰ ਸਿੰਘ ਨਾਲ ਲੁੱਟ ਖੋਹ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ 2 ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਉਨ੍ਹਾਂ ਦੇ 4 ਗ੍ਰਾਮ ਦੇ ਟੋਪਸ ਦਾ ਜੋੜਾ, 3 ਗ੍ਰਾਮ ਦੀ ਅੰਗੂਠੀ, 20 ਗ੍ਰਾਮ ਦੀ ਚੇਨ, ਸਵਾ 2 ਲੱਖ ਰੁਪਏ, ਏ.ਟੀ.ਐੱਮ ਅਤੇ ਅਧਾਰ ਕਾਰਡ ਦੀ ਲੁੱਟ ਕੀਤੀ ਗਈ। ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਜਲਦੀ ਹੀ ਨੌਜਵਾਨਾਂ ਨੂੰ ਫੜ ਲਿਆ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *