ਲਵ ਮੈਰਿਜ ਵਾਲੀ ਪਤਨੀ ਨੇ ਪਤੀ ਦਾ ਜੀਣਾ ਕੀਤਾ ਮੁਸ਼ਕਿਲ, ਪਤੀ ਨੇ ਦੇ ਦਿੱਤੀ ਜਾਨ

ਅੰਮ੍ਰਿਤਸਰ ਦੇ ਥਾਣਾ ਕੋਤਵਾਲੀ ਅਧੀਨ ਪੈਂਦੇ ਹਾਥੀ ਗੇਟ ਦੇ ਰਹਿਣ ਵਾਲੇ ਸ਼ਸ਼ੀ ਨਾਂ ਦੇ ਨੌਜਵਾਨ ਦੁਆਰਾ ਆਪਣੀ ਪਤਨੀ ਨਾਲ ਚੱਲ ਰਹੇ ਵਿਵਾਦ ਕਾਰਨ ਜਾਨ ਗੁਆ ਲਈ ਗਈ ਹੈ। ਸ਼ਸ਼ੀ ਦੀ ਡੇਢ ਸਾਲ ਦੀ ਇਕ ਬੱਚੀ ਵੀ ਦੱਸੀ ਜਾਂਦੀ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਸ਼ੀ ਦਾ ਇਹ ਪ੍ਰੇਮ ਵਿਆਹ ਸੀ। ਮ੍ਰਿਤਕ ਦੀ ਮਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਨੂੰਹ ਆਪਣੇ ਪਤੀ ਨਾਲ ਕ ਲੇ ਸ਼ ਰੱਖਦੀ ਸੀ। ਉਹ ਰਹਿਣਾ ਨਹੀਂ ਸੀ ਚਾਹੁੰਦੀ ਅਤੇ ਤਲਾਕ ਮੰਗਦੀ ਸੀ। ਜਿਸ ਕਰਕੇ ਉਨ੍ਹਾਂ ਨੇ ਆਪਣੀ ਨੂੰਹ ਦੀ ਮਾਂ ਨੂੰ ਫੋਨ ਕੀਤਾ ਕਿ ਉਨ੍ਹਾਂ ਦੀ ਕੁੜੀ ਘਰ ਤੋਂ ਦੌੜ ਰਹੀ ਹੈ।

ਇਸ ਲਈ ਤੁਸੀਂ ਉਸ ਨੂੰ ਲੈ ਜਾਵੋ। ਸ਼ਸ਼ੀ ਦੀ ਮਾਂ ਦੇ ਦੱਸਣ ਮੁਤਾਬਕ ਸ਼ਸ਼ੀ ਦੀ ਸੱਸ ਕਹਿਣ ਲੱਗੀ ਕਿ ਉਨ੍ਹਾਂ ਦੀ ਕੁੜੀ ਨੂੰ ਉਨ੍ਹਾਂ ਦੇ ਘਰ ਨਾ ਲਿਆਇਓ। ਉਹ ਜਿੱਥੇ ਮਰਜ਼ੀ ਜਾਵੇ। ਇਸ ਦੇ ਬਾਵਜੂਦ ਵੀ ਉਹ ਆਪਣੀ ਨੂੰਹ ਨੂੰ ਪੇਕੇ ਛੱਡ ਆਏ। ਸ਼ਸ਼ੀ ਆਪਣੀ ਡੇਢ ਸਾਲ ਦੀ ਬੇਟੀ ਨੂੰ ਮਿਲਣਾ ਚਾਹੁੰਦਾ ਸੀ ਪਰ ਉਸ ਦੀ ਪਤਨੀ ਅਤੇ ਸੱਸ ਮਿਲਣ ਨਹੀਂ ਸੀ ਦਿੰਦੀਆਂ। ਉਨ੍ਹਾਂ ਨੇ ਕੋਟ ਖਾਲਸਾ ਚੌਕੀ ਵਿਚ ਸ਼ਸ਼ੀ ਤੇ ਦਰਖਾਸਤ ਦੇ ਦਿੱਤੀ। ਜਿੱਥੋਂ ਪੁਲੀਸ ਨੇ ਸ਼ਸ਼ੀ ਨੂੰ ਝਿੜਕਿਆ ਅਤੇ ਅਗਲੇ ਦਿਨ ਚੌਂਕੀ ਆਉਣ ਲਈ ਕਿਹਾ।

ਸ਼ਸ਼ੀ ਦੀ ਮਾਂ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਪੁੱਤਰ ਦੇ ਨਾਲ ਚੌਂਕੀ ਜਾਣਾ ਸੀ ਪਰ ਬੇ ਇੱ ਜ਼ ਤੀ ਨਾ ਸਹਾਰਦੇ ਹੋਏ ਸ਼ਸ਼ੀ ਨੇ ਘਰ ਵਿਚ ਹੀ ਪੱਖੇ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ। ਉਨ੍ਹਾਂ ਨੇ ਸ਼ਸ਼ੀ ਦੀ ਪਤਨੀ, ਸੱਸ ਅਤੇ ਚਾਚੇ ਸਹੁਰੇ ਤੇ ਕਾਰਵਾਈ ਦੀ ਮੰਗ ਕੀਤੀ ਹੈ। ਮ੍ਰਿਤਕ ਸ਼ਸ਼ੀ ਦੇ ਪਿਤਾ ਨੇ ਵੀ ਇ-ਨ-ਸਾ-ਫ਼ ਦੀ ਗੁਹਾਰ ਲਾਈ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਸ਼ਸ਼ੀ ਨਾਮ ਦੇ ਨੌਜਵਾਨ ਨੇ ਆਪਣੀ ਜਾਨ ਗੁਆ ਲਈ ਹੈ।

ਇਹ ਉੱਤਰ ਪ੍ਰਦੇਸ਼ ਨਾਲ ਸਬੰਧਤ ਪਰਵਾਸੀ ਪਰਿਵਾਰ ਹੈ। ਜੋ ਸਬਜ਼ੀ ਦਾ ਕੰਮ ਕਰਦਾ ਹੈ। ਸ਼ਸ਼ੀ ਨੇ ਲਵ ਮੈਰਿਜ ਕਰਵਾਈ ਸੀ ਅਤੇ ਉਸ ਦੀ ਡੇਢ ਸਾਲ ਦੀ ਇਕ ਬੱਚੀ ਵੀ ਹੈ। ਪੁਲੀਸ ਨੇ ਮ੍ਰਿਤਕ ਦੇਹ ਮੋ ਰ ਚ ਰੀ ਚ ਰਖਵਾਈ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਦੇ ਬਿਆਨ ਦਰਜ ਕਰ ਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *