ਸਵਾਰੀਆਂ ਨਾਲ ਭਰੀ ਬੱਸ ਦੇ ਡਰਾਈਵਰ ਨੇ ਮਾਰੀ ਨਹਿਰ ਚ ਛਾਲ, ਕਾਰਨ ਜਾਣਕੇ ਉੱਡ ਜਾਣਗੇ ਹੋਸ਼

ਹਰ ਇੱਕ ਇਨਸਾਨ ਕਿਸੇ ਨਾ ਕਿਸੇ ਉਲਝਣ ਵਿੱਚੋਂ ਲੰਘ ਰਿਹਾ ਹੈ। ਸੱਚ ਜਾਣੀਏ ਤਾਂ ਕੋਈ ਵੀ ਆਦਮੀ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਨਹੀਂ ਹੈ। ਇਹ ਮਨੁੱਖੀ ਸੁਭਾਅ ਹਰ ਸਮੇਂ ਕੁਝ ਨਾ ਕੁਝ ਪ੍ਰਾਪਤ ਕਰਨ ਦੀ ਇੱਛਾ ਰੱਖਦਾ ਹੈ ਅਤੇ ਉਸ ਦੀ ਇਹ ਇੱਛਾ ਕਦੇ ਵੀ ਪੂਰੀ ਨਹੀਂ ਹੁੰਦੀ। ਕਈ ਵਾਰ ਤਾਂ ਆਦਮੀ ਜਦੋਂ ਦੁਨਿਆਵੀ ਘੁੰਮਣ ਘੇਰੀ ਵਿੱਚ ਘਿਰ ਜਾਂਦਾ ਹੈ ਤਾਂ ਉਸ ਨੂੰ ਕਿਸੇ ਪਾਸੇ ਵੀ ਕਿਨਾਰਾ ਨਜ਼ਰ ਨਹੀਂ ਆਉਂਦਾ ਅਤੇ ਉਸ ਨੂੰ ਇਹ ਜ਼ਿੰਦਗੀ ਭਾਰੀ ਲੱਗਣ ਲੱਗ ਪੈਂਦੀ ਹੈ।

ਅਜਿਹੇ ਹਾਲਾਤਾਂ ਵਿੱਚ ਫਸਿਆ ਆਦਮੀ ਇਸ ਦੁਨੀਆਂ ਨੂੰ ਹੀ ਅਲਵਿਦਾ ਆਖ ਜਾਂਦਾ ਹੈ। ਹਰ ਘਟਨਾ ਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ। ਪਾਤੜਾਂ ਤੋਂ ਪਟਿਆਲਾ ਵੱਲ ਨੂੰ ਆ ਰਹੀ ਪੀ ਆਰ ਟੀ ਸੀ ਦੀ ਬੱਸ ਦੇ ਡਰਾਈਵਰ ਦੁਆਰਾ ਸਮਾਣਾ ਨੇੜੇ ਭਾਖੜਾ ਨਹਿਰ ਵਿੱਚ ਛਾਲ ਲਗਾ ਕੇ ਆਪਣੀ ਜਾਨ ਗੁਆ ਦੇਣ ਦੀ ਜਾਣਕਾਰੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨੂੰ ਕਿਸੇ ਦਾ ਫੋਨ ਆਇਆ ਸੀ।

ਫੋਨ ਸੁਣਨ ਤੋਂ ਬਾਅਦ ਉਸ ਨੇ ਬੱਸ ਭਾਖੜਾ ਨਹਿਰ ਨੇੜੇ ਲਿਆ ਰੋਕੀ। ਬੱਸ ਸਵਾਰੀਆਂ ਨਾਲ ਭਰੀ ਹੋਈ ਦੱਸੀ ਜਾਂਦੀ ਹੈ। ਇਕ ਵਿਅਕਤੀ ਦੇ ਦੱਸਣ ਮੁਤਾਬਕ ਘਟਨਾ ਸ਼ਾਮ ਦੇ ਲਗਭਗ 6:30 ਵਜੇ ਦੀ ਹੈ। ਡਰਾਈਵਰ ਨੇ ਬੱਸ ਨਿਸ਼ਾਨ ਹਸਪਤਾਲ ਦੇ ਨੇੜੇ ਲਿਆ ਕੇ ਰੋਕ ਲਈ। ਉਹ ਬੱਸ ਵਿੱਚੋਂ ਉਤਰ ਕੇ ਨਹਿਰ ਵੱਲ ਭੱਜਿਆ। ਇਸ ਵਿਅਕਤੀ ਦੇ ਦੱਸਣ ਮੁਤਾਬਕ ਕੁਝ ਸਵਾਰੀਆਂ ਵੀ ਡਰਾਈਵਰ ਨੂੰ ਬਚਾਉਣ ਲਈ ਉਸ ਦੇ ਪਿੱਛੇ ਆਈਆਂ

ਅਤੇ ਕੰਡਕਟਰ ਵੀ ਉਸ ਦੇ ਪਿੱਛੇ ਦੌੜਿਆ ਪਰ ਦੇਖਦੇ ਹੀ ਦੇਖਦੇ ਡਰਾਈਵਰ ਨੇ ਨਹਿਰ ਵਿੱਚ ਛਾਲ ਲਗਾ ਦਿੱਤੀ। ਉਹ ਉਸੇ ਸਮੇਂ ਹੀ ਡੁੱਬ ਗਿਆ। ਮਿਲੀ ਜਾਣਕਾਰੀ ਮੁਤਾਬਕ ਗੋਤਾਖੋਰਾਂ ਦੁਆਰਾ ਬੱਸ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਬੱਸ ਡਰਾਈਵਰ ਨੂੰ ਕਿਸ ਦਾ ਫੋਨ ਆਇਆ ਸੀ? ਅਤੇ ਫੋਨ ਦੌਰਾਨ ਉਨ੍ਹਾਂ ਦੀ ਆਪਸ ਵਿੱਚ ਕੀ ਗੱਲ ਹੋਈ? ਇਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *