ਸਹੁਰੇ ਪਰਿਵਾਰ ਦੀਆਂ ਕਰਤੂਤਾਂ ਤੋਂ ਦੁਖੀ ਹੋ ਨੂੰਹ ਨੇ ਚੁੱਕਿਆ ਵੱਡਾ ਗਲਤ ਕਦਮ

ਸਾਡੇ ਸਮਾਜ ਦੇ ਜ਼ਿਆਦਾਤਰ ਲੋਕਾਂ ਦੀ ਇਹ ਮਾਨਸਿਕਤਾ ਬਣ ਗਈ ਹੈ ਕਿ ਉਹ ਮੰਗ ਕੇ ਦਾਜ ਲੈਂਦੇ ਹਨ। ਇਹ ਨਹੀਂ ਸੋਚਦੇ ਕਿ ਜਿਸ ਵਿਅਕਤੀ ਨੇ ਆਪਣੀ ਧੀ ਹੀ ਉਨ੍ਹਾਂ ਨਾਲ ਤੋਰ ਦਿੱਤੀ ਹੈ, ਉਸ ਨੇ ਹੋਰ ਪਿੱਛੇ ਕੀ ਰੱਖਿਆ ਹੈ। ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਕਸਬਾ ਸਰਹਿੰਦ ਦੇ ਬ੍ਰਾਹਮਣਮਾਜਰਾ ਵਿੱਚ ਮਨਦੀਪ ਕੌਰ ਨਾਮ ਦੀ ਵਿਆਹੁਤਾ ਦੁਆਰਾ ਘਰ ਵਿਚ ਹੀ ਪੱਖੇ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ ਗਈ ਹੈ। ਉਸ ਦਾ 4 ਸਾਲ ਦਾ ਇੱਕ ਬੱਚਾ ਵੀ ਹੈ। ਮਾਮਲਾ 5 ਲੱਖ ਰੁਪਏ ਅਤੇ ਗਹਿਣਿਆਂ ਨਾਲ ਜੁੜਿਆ ਦੱਸਿਆ ਜਾਂਦਾ ਹੈ।

ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ। ਮਨਦੀਪ ਕੌਰ ਦੇ ਪਿਤਾ ਗੁਰਮੀਤ ਸਿੰਘ ਵਾਸੀ ਪਿੰਡ ਦੁੱਲਵਾਂ ਨੇੜੇ ਖਮਾਣੋਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਆਪਣੀ ਧੀ ਦਾ ਵਿਆਹ 25 ਮਾਰਚ 2016 ਨੂੰ ਬ੍ਰਾਹਮਣ ਮਾਜਰਾ ਦੇ ਸੁਨੀਲ ਕੁਮਾਰ ਪੁੱਤਰ ਰਤਨ ਲਾਲ ਨਾਲ ਕੀਤਾ ਸੀ। ਸੁਨੀਲ ਕੁਮਾਰ ਦੀ ਭੈਣ ਮੀਨੂੰ ਦਾ ਤ ਲਾ ਕ ਹੋ ਚੁੱਕਾ ਹੈ ਅਤੇ ਉਹ ਆਪਣੇ ਪੇਕੇ ਘਰ ਰਹਿ ਰਹੀ ਹੈ। ਗੁਰਮੀਤ ਸਿੰਘ ਦੇ ਦੱਸਣ ਮੁਤਾਬਕ ਮੀਨੂੰ ਦੇ ਹੁਣ ਕਿਸੇ ਹੋਰ ਵਿਅਕਤੀ ਨਾਲ ਸਬੰਧ ਬਣ ਗਏ ਹਨ ਅਤੇ ਉਹ ਵਿਦੇਸ਼ ਜਾਣਾ ਚਾਹੁੰਦੀ ਹੈ।

ਜਿਸ ਕਰਕੇ ਉਹ ਮਨਦੀਪ ਕੌਰ ਦੇ ਗਹਿਣੇ ਮੰਗਦੀ ਸੀ। ਗੁਰਮੀਤ ਸਿੰਘ ਨੇ ਇਹ ਵੀ ਦੱਸਿਆ ਹੈ ਕਿ ਉਹ ਕੁਝ ਸਮਾਂ ਪਹਿਲਾਂ ਐਜੂਕੇਸ਼ਨ ਬੋਰਡ ਤੋਂ ਰਿਟਾਇਰ ਹੋਇਆ ਹੈ। ਜਿਸ ਕਰਕੇ ਉਸ ਦਾ ਜਵਾਈ ਉਸ ਤੋਂ 5 ਲੱਖ ਰੁਪਏ ਦੀ ਮੰਗ ਕਰਦਾ ਸੀ। ਉਨ੍ਹਾਂ ਨੂੰ ਫੋਨ ਕਰਕੇ ਬੁਲਾਇਆ ਗਿਆ ਪਰ ਜਦੋਂ ਉਹ ਆਏ ਤਾਂ ਉਨ੍ਹਾਂ ਦੀ ਧੀ ਹਸਪਤਾਲ ਵਿਚ ਮ੍ਰਿਤਕ ਪਈ ਸੀ। ਉਸ ਦੇ ਗਲੇ ਉੱਤੇ ਰੱਸੀ ਦੇ ਨਿ ਸ਼ਾ ਨ ਸਾਫ ਦੇਖੇ ਜਾ ਰਹੇ ਸਨ ਅਤੇ ਉਸ ਦੇ ਸਹੁਰੇ ਪਰਿਵਾਰ ਵਿੱਚੋਂ ਉਸ ਦੇ ਕੋਲ ਕੋਈ ਵੀ ਨਹੀਂ ਸੀ। ਗੁਰਮੀਤ ਸਿੰਘ ਨੇ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਨਦੀਪ ਕੌਰ ਦਾ ਵਿਆਹ 5 ਸਾਲ ਪਹਿਲਾਂ ਸੁਨੀਲ ਕੁਮਾਰ ਨਾਲ ਹੋਇਆ ਸੀ। ਇਨ੍ਹਾਂ ਦਾ 4 ਸਾਲ ਦਾ ਇੱਕ ਬੇਟਾ ਵੀ ਹੈ। ਮਨਦੀਪ ਕੌਰ ਦੀ ਉਮਰ 27 ਸਾਲ ਸੀ। ਉਸ ਨੇ ਆਪਣੇ ਪਤੀ ਸੁਨੀਲ ਕੁਮਾਰ ਅਤੇ ਨਣਦ ਮੀਨੂੰ ਕਾਰਨ ਗਲ ਵਿੱਚ ਚੁੰਨੀ ਪਾ ਕੇ ਪੱਖੇ ਨਾਲ ਲਟਕ ਕੇ ਜਾਨ ਦੇ ਦਿੱਤੀ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਸੁਨੀਲ ਕੁਮਾਰ ਅਤੇ ਮੀਨੂੰ ਤੇ 304 ਬੀ ਆਈ ਪੀ ਸੀ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਅਜੇ ਕਿਸੇ ਨੂੰ ਕਾਬੂ ਨਹੀਂ ਕੀਤਾ ਗਿਆ। ਮ੍ਰਿਤਕ ਦੇਹ ਦਾ ਪੋਸ ਟਮਾ ਰਟ ਮ ਕਰਵਾਇਆ ਜਾ ਰਿਹਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *