ਅਮਰੀਕਾ ਚ ਹੱਸਦੇ ਵੱਸਦੇ ਪਰਿਵਾਰ ਨੂੰ ਲੱਗੀ ਨਜਰ, ਉੱਜੜ ਗਿਆ ਪਰਿਵਾਰ

ਪਿਛਲੇ ਕੁਝ ਸਮੇਂ ਤੋਂ ਅਮਰੀਕਾ ਵਿਚ ਪੰਜਾਬੀ ਟਰੱਕ ਡਰਾਈਵਰਾਂ ਨਾਲ ਲਗਾਤਾਰ ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਹਨ। ਹੁਣ ਇਸ ਸੂਚੀ ਵਿੱਚ ਸ਼ਮਸ਼ੇਰ ਸਿੰਘ ਸਰਕਾਰੀਆ ਦਾ ਨਾਮ ਜੁੜ ਗਿਆ ਹੈ। ਉਸ ਦੀ ਉਮਰ 53 ਸਾਲ ਸੀ। ਸ਼ਮਸ਼ੇਰ ਸਿੰਘ ਸਰਕਾਰੀਆ ਦਾ ਪਿਛੋਕੜ ਭਾਰਤੀ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਢੰਡੋ ਨਾਲ ਸਬੰਧਤ ਸੀ। ਦੱਸਿਆ ਜਾਂਦਾ ਹੈ ਕਿ ਸ਼ਮਸ਼ੇਰ ਸਿੰਘ ਨੂੰ ਅਮਰੀਕਾ ਦੇ ਕੈਲਿਫੋਰਨੀਆ ਆਏ 5 ਪੰਜ ਸਾਲ ਹੋ ਚੁੱਕੇ ਸਨ।

ਇਸ ਤੋਂ ਪਹਿਲਾਂ ਉਹ ਇਟਲੀ ਵਿਚ ਸੀ। ਸ਼ਮਸ਼ੇਰ ਸਿੰਘ ਇੱਥੇ ਆਪਣੀ ਪਤਨੀ ਬਲਦੀਸ਼ ਕੌਰ, 2 ਧੀਆਂ ਅਤੇ ਇੱਕ ਪੁੱਤਰ ਸਮੇਤ ਕੁੱਲ 5 ਜੀਆਂ ਦੇ ਪਰਿਵਾਰ ਸਮੇਤ ਰਹਿੰਦਾ ਸੀ। ਉਸ ਦੇ ਤਿੰਨੇ ਬੱਚੇ ਪੜ੍ਹਾਈ ਕਰ ਰਹੇ ਹਨ। ਉਸ ਨੂੰ ਵਿਰਕ ਟਰੱਕਿੰਗ ਵਾਲਿਆਂ ਕੋਲ ਕੰਮ ਕਰਦੇ 3 ਸਾਲ ਬੀਤ ਚੁੱਕੇ ਸਨ। ਉਸ ਨਾਲ ਇਹ ਹਾਦਸਾ ਟੈਕਸਸ ਦੇ ਡੈਲਸ ਦੇ ਥਰੀਵੇ 635 ਤੇ ਵਾਪਰਿਆ ਦੱਸਿਆ ਜਾਂਦਾ ਹੈ । ਮਿਲੀ ਜਾਣਕਾਰੀ ਮੁਤਾਬਕ ਸ਼ਮਸ਼ੇਰ ਸਿੰਘ ਸਰਕਾਰੀਆ ਨੇ ਜਿਉਂ ਹੀ ਆਪਣਾ ਟਰੱਕ ਰੋਕਿਆ ਤਾਂ ਥੱਲੇ ਉਤਰਦੇ ਸਾਰ ਹੀ ਉਸ ਨੂੰ ਇੱਕ ਟੋਅ ਟਰੱਕ ਨੇ ਆਪਣੀ ਲਪੇਟ ਵਿੱਚ ਲੈ ਲਿਆ।

ਜਿਸ ਕਰਕੇ ਉਹ ਉੱਥੇ ਹੀ ਅੱਖਾਂ ਮੀਟ ਗਿਆ। ਪਰਿਵਾਰ ਤਾਂ ਆਪਣਾ ਮਕਾਨ ਬਣਾਉਣ ਲਈ ਡਾਊਨ ਪੇਮੈਂਟ ਵੀ ਖਰਚ ਚੁੱਕਾ ਸੀ। ਉਹ ਨਹੀਂ ਸੀ ਜਾਣਦੇ ਕਿ ਕਿਸਮਤ ਉਨ੍ਹਾਂ ਨਾਲ ਕੀ ਖੇਡਾਂ ਖੇਡ ਰਹੀ ਹੈ। ਸ਼ਮਸ਼ੇਰ ਸਿੰਘ ਦੇ ਤੁਰ ਜਾਣ ਨਾਲ ਬੱਚਿਆਂ ਦੇ ਸਿਰ ਤੇ ਪਿਤਾ ਦਾ ਸਹਾਰਾ ਨਹੀਂ ਰਿਹਾ। ਅੰਮ੍ਰਿਤਾ ਸ਼ੇਰਗਿੱਲ ਵੱਲੋਂ ਪਰਿਵਾਰ ਦੀ ਮਦਦ ਲਈ ਗੋ ਫੰਡ ਮੀ ਪੇਅ ਸਥਾਪਤ ਕੀਤਾ ਗਿਆ ਹੈ।

ਸ਼ਮਸ਼ੇਰ ਸਿੰਘ ਦੇ ਤੁਰ ਜਾਣ ਨਾਲ ਜਿੱਥੇ ਪਰਿਵਾਰ ਵਿਚ ਮਾਤਮ ਛਾਇਆ ਹੋਇਆ ਹੈ, ਉੱਥੇ ਹੀ ਪੰਜਾਬੀ ਭਾਈਚਾਰੇ ਵਿੱਚ ਵੀ ਸੋਗ ਦੀ ਲਹਿਰ ਹੈ। ਸ਼ਮਸ਼ੇਰ ਸਿੰਘ ਭਾਰਤ ਤੋਂ ਇਟਲੀ ਅਤੇ ਫਿਰ ਇਟਲੀ ਤੋਂ ਅਮਰੀਕਾ ਜਾ ਪਹੁੰਚਿਆ। ਉਸ ਨੂੰ ਕੀ ਪਤਾ ਸੀ ਕਿ ਅਮਰੀਕਾ ਵਿੱਚ ਹੀ ਉਸ ਦਾ ਜ਼ਿੰਦਗੀ ਦਾ ਸਫ਼ਰ ਪੂਰਾ ਹੋ ਜਾਵੇਗਾ।

Leave a Reply

Your email address will not be published. Required fields are marked *