ਕਨੇਡਾ ਤੋਂ ਸਾਹਮਣੇ ਆਇਆ ਹੈਰਾਨ ਕਰਨ ਵਾਲਾ ਮਾਮਲਾ, ਪੁਲਿਸ ਵੀ ਹੋਈ ਪਰੇਸ਼ਾਨ, ਹੁਣ ਕੀ ਕੀਤਾ ਜਾਵੇ

ਵੈਸੇ ਤਾਂ ਹਰ ਮੁਲਕ ਵਿੱਚ ਚੋ ਰੀ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਬਹੁਤ ਸਾਰੇ ਅਜਿਹੇ ਲੋਕ ਹਨ, ਜਿਨ੍ਹਾਂ ਦਾ ਪੇਸ਼ਾ ਹੀ ਚੋਰੀ ਕਰਨਾ ਹੈ ਪਰ ਅੱਜ ਅਸੀਂ ਇਕ ਅਜਿਹੀ ਚੋਰੀ ਬਾਰੇ ਗੱਲ ਕਰ ਰਹੇ ਹਾਂ, ਜੋ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਮਾਮਲਾ ਕੈਨੇਡਾ ਨਾਲ ਸਬੰਧਤ ਹੈ, ਜਿੱਥੇ ਅਲਬਰਟਾ ਸੂਬੇ ਵਿੱਚ ਕਿਸੇ ਦਾ ਲਸਣ ਚੋਰੀ ਹੋ ਗਿਆ। ਚੋਰਾਂ ਨੇ 2 ਵਾਰ ਘਟਨਾ ਨੂੰ ਅੰਜਾਮ ਦਿੱਤਾ। ਇਸ ਕਿਸਾਨ ਦੀ ਲਸਣ ਦੀ ਫ਼ਸਲ ਨੂੰ ਪਹਿਲਾਂ ਤਾਂ ਜ਼ਿਆਦਾ ਗਰਮੀ ਨੇ ਖ਼ਰਾਬ ਕਰ ਦਿੱਤਾ।

ਜਿਸ ਨੂੰ ਕਿਸਾਨ ਕੁਦਰਤੀ ਮਾਰ ਸਮਝ ਕੇ ਬ ਰ ਦਾ ਸ਼ ਤ ਕਰ ਗਿਆ ਪਰ ਫੇਰ 24 ਜੁਲਾਈ ਨੂੰ ਰਾਤ ਸਮੇਂ ਕਿਸੇ ਨੇ ਲਸਣ ਚੋ-ਰੀ ਕਰ ਲਿਆ। ਜਿਸ ਨੂੰ ਦੇਖ ਕੇ ਲਸਣ ਮਾਲਕ ਖ਼ਫ਼ਾ ਹੋਇਆ। ਉਸ ਨੇ ਅੱਗੇ ਤੋਂ ਇਸ ਘਟਨਾ ਨੂੰ ਰੋਕਣ ਲਈ ਸੀ ਸੀ ਟੀ ਵੀ ਲਗਵਾ ਦਿੱਤੇ ਪਰ ਚੋਰ ਫੇਰ ਨਹੀਂ ਟਲੇ। ਦੁਬਾਰਾ 2 ਅਗਸਤ ਨੂੰ ਫੇਰ ਲਸਣ ਚੋਰੀ ਹੋ ਗਿਆ। ਸੀਸੀਟੀਵੀ ਵਿੱਚ ਚੋਰਾਂ ਦੀਆਂ ਤਸਵੀਰਾਂ ਤਾਂ ਆਈਆਂ ਪਰ ਹਨੇਰਾ ਹੋਣ ਕਾਰਨ ਉਹ ਪਛਾਣੇ ਨਹੀਂ ਜਾ ਸਕੇ।

ਜਿਸ ਕਰਕੇ ਆਰ ਸੀ ਐਮ ਪੀ ਕਾਰਵਾਈ ਕਿਸ ਤੇ ਕਰੇ। ਵੈਸੇ ਵੀ ਆਰ ਸੀ ਐਮ ਪੀ ਲਈ ਇਹ ਇਕ ਅਜੀਬ ਮਾਮਲਾ ਹੈ। ਉਨ੍ਹਾਂ ਦੇ ਧਿਆਨ ਵਿੱਚ ਅਜਿਹਾ ਮਾਮਲਾ ਪਹਿਲਾਂ ਕਦੇ ਨਹੀਂ ਆਇਆ। ਲਸਣ ਮਾਲਕ ਕਹਿ ਰਿਹਾ ਹੈ ਕਿ ਉਨ੍ਹਾਂ ਦਾ 3 ਹਜ਼ਾਰ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ। ਦੁਬਾਰਾ ਲਸਣ ਦੀ ਖੇਤੀ ਕਰਨ ਲਈ ਉਨ੍ਹਾਂ ਨੂੰ ਬੀਜ ਆਦਿ ਤੇ ਵੱਖਰਾ ਖਰਚਾ ਕਰਨਾ ਪਵੇਗਾ।

Leave a Reply

Your email address will not be published. Required fields are marked *