ਗਾਇਬ ਹੋਈ ਧੀ ਨੂੰ ਜਗ੍ਹਾ ਜਗ੍ਹਾ ਲੱਭ ਰਹੇ ਸੀ ਮਾਪੇ, ਸਹੇਲੀ ਦਾ ਜਵਾਬ ਸੁਣ ਉੱਡ ਗਏ ਹੋਸ਼

ਫਿਰੋਜ਼ਪੁਰ ਕੈਂਟ ਦੇ ਰਹਿਣ ਵਾਲਾ ਇੱਕ ਗਰੀਬ ਪਰਿਵਾਰ ਆਪਣੀ 23 ਸਾਲਾ ਧੀ ਸੁਨੀਤਾ ਨੂੰ ਲੱਭਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਪੁਲੀਸ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ। ਇਹ ਦੋਸ਼ ਹਨ ਸੁਨੀਤਾ ਦੀ ਮਾਂ ਅਤੇ ਪਿਤਾ ਦੇ। ਸੁਨੀਤਾ ਦੀ ਮਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਧੀ ਲਗਪਗ ਇਕ ਮਹੀਨੇ ਤੋਂ ਲਾਪਤਾ ਹੈ। ਉਨ੍ਹਾਂ ਨੂੰ ਸੁਨੀਤਾ ਦੀ ਸਹੇਲੀ ਤੋਂ ਪਤਾ ਲੱਗਾ ਹੈ ਕਿ ਉਸ ਨੂੰ ਸਤੀਏ ਵਾਲੇ ਪਿੰਡ ਦਾ ਅਮਨਦੀਪ ਸਿੰਘ ਪੁੱਤਰ ਮੁਖਤਿਆਰ ਸਿੰਘ ਭਜਾ ਕੇ ਲੈ ਗਿਆ ਹੈ।

ਸੁਨੀਤਾ ਦੀ ਮਾਂ ਭੋਲੀ ਦੇ ਦੱਸਣ ਮੁਤਾਬਕ ਅਮਨਦੀਪ ਸਿੰਘ ਨੇ ਉਨ੍ਹਾਂ ਦੀ ਧੀ ਨੂੰ ਧਮਕੀਆਂ ਦਿੱਤੀਆਂ ਕਿ ਜੇਕਰ ਉਹ ਉਸ ਦੇ ਬੁਲਾਉਣ ਤੇ ਨਹੀਂ ਆਈ ਤਾਂ ਉਨ੍ਹਾਂ ਦੇ ਪਰਿਵਾਰ ਦਾ ਨੁਕਸਾਨ ਕਰ ਦਿੱਤਾ ਜਾਵੇਗਾ। ਪੁਲੀਸ ਨੇ ਇੱਕ ਵਾਰ ਅਮਨਦੀਪ ਨੂੰ ਫੜਿਆ ਸੀ ਪਰ ਫਿਰ ਛੱਡ ਦਿੱਤਾ। ਉਹ ਪੁਲਿਸ ਨੂੰ 10-12 ਦਰ-ਖਾਸ-ਤਾਂ ਦੇ ਚੁੱਕੇ ਹਨ ਪਰ ਪੁਲੀਸ ਕੋਈ ਕਾਰਵਾਈ ਨਹੀਂ ਕਰ ਰਹੀ। ਪਰਿਵਾਰ ਦੇ ਦੱਸਣ ਮੁਤਾਬਕ ਅਮਨਦੀਪ ਦਾ ਮੋਬਾਇਲ ਵੀ ਪੁਲੀਸ ਕੋਲ ਹੈ। ਜਿਸ ਵਿੱਚ ਦੋਵਾਂ ਦੀ ਰਿਕਾਰਡਿੰਗ ਹੈ।

ਮੁੰਡਾ ਸੁਨੀਤਾ ਨੂੰ ਧੱਕੇ ਨਾਲ ਲੈ ਗਿਆ ਹੈ। ਸੁਨੀਤਾ ਦੇ ਪਿਤਾ ਦੇ ਦੱਸਣ ਮੁਤਾਬਕ ਇਕ ਸੀਨੀਅਰ ਪੁਲੀਸ ਅਫਸਰ ਉਨ੍ਹਾਂ ਨੂੰ ਕਹਿ ਰਿਹਾ ਸੀ ਕਿ ਤੁਸੀਂ ਆਪਣੇ ਘਰ ਨੂੰ ਜਾਓ। ਪੁਲੀਸ ਖੁਦ ਹੀ ਉਨ੍ਹਾਂ ਦੀ ਧੀ ਨੂੰ ਲੱਭ ਲਵੇਗੀ। ਪੁਲੀਸ ਉਨ੍ਹਾਂ ਦੀ ਗੱਲ ਸੁਣਨ ਲਈ ਹੀ ਤਿਆਰ ਨਹੀਂ। ਉਨ੍ਹਾਂ ਦੀ ਮੰਗ ਹੈ ਕਿ ਇੱਕ ਵਾਰ ਉਨ੍ਹਾਂ ਦੀ ਧੀ ਉਨ੍ਹਾਂ ਦੇ ਸਾਹਮਣੇ ਲਿਆਂਦੀ ਜਾਵੇ। ਉਨ੍ਹਾਂ ਨੇ ਤਾਂ ਇਹ ਵੀ ਸ਼ੱਕ ਪ੍ਰਗਟ ਕੀਤਾ ਹੈ ਕਿ ਹੋ ਸਕਦਾ ਹੈ, ਉਨ੍ਹਾਂ ਦੀ ਧੀ ਦੀ ਜਾਨ ਲੈ ਲਈ ਗਈ ਹੋਵੇ। ਸ਼ਾਮ ਸਿੰਘ ਨਾਮ ਦੇ ਇਕ ਬਿਜਲੀ ਅਧਿਕਾਰੀ ਨੇ ਦੱਸਿਆ ਹੈ ਕਿ ਉਹ ਵੀ ਲੜਕੀ ਦੇ ਪਰਿਵਾਰ ਨਾਲ 4-5 ਵਾਰ ਕੈਂਟ ਥਾਣੇ ਗਏ ਸਨ।

ਉਥੇ ਡੀ ਐਸ ਪੀ ਰੈਂਕ ਦੇ ਇਕ ਅਧਿਕਾਰੀ ਨੇ ਮੁੰਡੇ ਦੇ ਮੋਬਾਈਲ ਤੋਂ ਉਨ੍ਹਾਂ ਨੂੰ ਇੱਕ ਚੈਟ ਦਿਖਾਈ, ਜਿਸ ਵਿੱਚ ਲਿਖਿਆ ਸੀ ਕਿ ਜੇਕਰ ਤੂੰ 11 ਵਜੇ ਤੱਕ ਨਾ ਆਈ ਤਾਂ ਤੇਰਾ ਸਾਰਾ ਪਰਿਵਾਰ ਚੁੱਕ ਲਿਆ ਜਾਵੇਗਾ ਅਤੇ ਤੈਨੂੰ ਗੈਂ ਗ ਸ ਟ ਰਾਂ ਕੋਲ ਵੇਚ ਦਿੱਤਾ ਜਾਵੇਗਾ। ਸ਼ਾਮ ਸਿੰਘ ਦਾ ਕਹਿਣਾ ਹੈ ਕਿ ਪੁਲੀਸ ਕੋਲ ਸਬੂਤ ਹੋਣ ਦੇ ਬਾਵਜੂਦ ਵੀ ਮੁੰਡੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪੁਲੀਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਨ੍ਹਾਂ ਦੀ ਜਥੇਬੰਦੀ ਵੱਲੋਂ ਕੁੜੀ ਵਾਲਿਆਂ ਦੇ ਹੱਕ ਵਿੱਚ ਆਵਾਜ਼ ਉਠਾਈ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *