ਪੰਜਾਬ ਦੇ ਇਸ ਪਿੰਡ ਚ ਹੋਇਆ ਵੱਡਾ ਕਾਂਡ, ਲਾਸ਼ਾਂ ਦੇਖਣ ਵਾਲਿਆਂ ਦੀ ਕੰਬੀ ਰੂਹ

ਮਾੜੇ ਕੰਮ ਕਰਨ ਵਾਲੇ ਸੋਚਦੇ ਹਨ ਕਿ ਉਹ ਕੁਝ ਵੀ ਕਰਨਗੇ ਤੇ ਬਚ ਜਾਣਗੇ ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਜਦੋਂ ਉਹ ਪੁਲਿਸ ਦੇ ਅੜਿੱਕੇ ਆਉਂਦੇ ਹਨ ਤਾਂ ਮਾਫ਼ੀ ਮੰਗਣ ਤੋਂ ਇਲਾਵਾ ਕੋਈ ਵੀ ਚਾਰਾ ਨਹੀਂ ਰਹਿੰਦਾ। ਕਿਉਂਕਿ ਪੁਲੀਸ ਇਨ੍ਹਾਂ ਨਾਲੋਂ ਜ਼ਿਆਦਾ ਤੇਜ਼ ਹੈ। ਹਰ ਰੋਜ਼ ਪੁਲੀਸ ਦਾ ਇਨ੍ਹਾਂ ਵਰਗਿਆਂ ਨਾਲ ਹੀ ਵਾਹ ਪੈਂਦਾ ਹੈ। ਅਜਿਹਾ ਹੀ ਇਕ ਮਾਮਲਾ ਤਰਨਤਾਰਨ ਸ਼ਹਿਰ ਤੋਂ ਸਾਹਮਣੇ ਆਇਆ ਹੈ। ਪਿੰਡ ਚੱਬਾ ਖੁਰਦ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇਕੋ ਘਰ ਦੇ 2 ਜੀਅ ਪਰਮਜੀਤ ਕੌਰ ਪਤਨੀ ਹਰਭਜਨ ਸਿੰਘ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਅੰਦਰ ਵੜਕੇ ਜਾਨ ਲੈ ਲਈ ਗਈ।

ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰ ਦੇ ਦੱਸਣ ਅਨੁਸਾਰ ਦੋਨੋਂ ਜੀਅ ਘਰ ਵਿਚ ਇਕੱਲੇ ਰਹਿੰਦੇ ਸਨ। ਜਿਨ੍ਹਾਂ ਦਾ ਲੜਕਾ ਬਾਹਰਲੇ ਮੁਲਕ ਵਿੱਚ ਰਹਿੰਦਾ ਹੈ ਅਤੇ ਲੜਕੀ ਦਾ ਵਿਆਹ ਹੋ ਚੁੱਕਿਆ ਹੈ। ਕਿਸੇ ਵੱਲੋਂ ਦੋਵੇਂ ਪਤੀ-ਪਤਨੀ ਦੀ ਜਾਨ ਲੈ ਲਈ ਗਈ। ਉਨ੍ਹਾਂ ਨੂੰ ਇਸ ਘਟਨਾ ਦਾ ਫੋਨ ਰਾਹੀਂ ਪਤਾ ਲੱਗਾ। ਪਿੰਡ ਦੇ ਸਰਪੰਚ ਦੁਆਰਾ ਮਿਲੀ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਮ੍ਰਿਤਕ ਹਰਭਜਨ ਸਿੰਘ ਦੇ ਘਰ ਤੋਂ ਦੁੱਧ ਲੈਣ ਜਾਂਦਾ ਸੀ, ਜਦੋਂ ਉਹ ਸਵੇਰੇ ਉਨ੍ਹਾਂ ਦੇ ਘਰ ਤੋਂ ਦੁੱਧ ਲੈਣ ਗਿਆ ਤਾਂ ਉਨ੍ਹਾਂ ਵੱਲੋਂ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ।

ਫਿਰ ਉਸਨੇ ਫੋਨ ਕੀਤਾ ਪਰ ਫੋਨ ਬੰਦ ਆ ਰਿਹਾ ਸੀ। ਜਿਸ ਕਰਕੇ ਉਸ ਵਿਅਕਤੀ ਨੇ ਇਹ ਸਾਰੀ ਜਾਣਕਾਰੀ ਪਿੰਡ ਦੇ ਸਰਪੰਚ ਨੂੰ ਦੇ ਦਿੱਤੀ। ਜਿਸ ਤੋਂ ਬਾਅਦ ਪਿੰਡ ਦਾ ਸਰਪੰਚ 2-4 ਵਿਅਕਤੀਆਂ ਨੂੰ ਨਾਲ ਲੈ ਕੇ ਹਰਭਜਨ ਸਿੰਘ ਦੇ ਘਰ ਪਹੁੰਚਿਆ। ਘਰ ਪਹੁੰਚਣ ਤੇ ਨਿਸ਼ਾਨ ਸਿੰਘ ਨਾਮਕ ਵਿਅਕਤੀ ਨੂੰ ਘਰ ਦੇ ਅੰਦਰ ਭੇਜਿਆ ਗਿਆ। ਅੰਦਰ ਜਾ ਕੇ ਦੇਖਣ ਤੋਂ ਪਤਾ ਲੱਗਾ ਕਿ ਦੋਨੋਂ ਪਤੀ-ਪਤਨੀ ਦੀ ਭੇਦਭਰੀ ਹਲਾਤਾਂ ਵਿਚ ਜਾਨ ਜਾ ਚੁੱਕੀ ਸੀ। ਸਰਪੰਚ ਵੱਲੋਂ ਇਸ ਦੀ ਜਾਣਕਾਰੀ ਪੁਲੀਸ ਨੂੰ ਦੇ ਦਿੱਤੀ ਗਈ ਹੈ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਚੰਬਾ ਖੁਰਦ ਵਿਚ ਅਣਪਛਾਤੇ ਵਿਅਕਤੀਆਂ ਵੱਲੋਂ ਪਤੀ ਪਤਨੀ ਦੀ ਜਾਨ ਲੈ ਲਈ ਗਈ ਹੈ। ਜੋ ਕਿ ਘਰ ਵਿਚ ਇਕੱਲੇ ਰਹਿੰਦੇ ਸਨ। ਉਨ੍ਹਾਂ ਦੀ ਲੜਕੀ ਬਲਜੀਤ ਕੌਰ ਜੋ ਕਿ ਵਿਆਹੀ ਹੋਈ ਹੈ, ਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਅਣਪਛਾਤੇ ਵਿਅਕਤੀਆਂ ਤੇ ਪਰਚਾ ਦਰਜ ਕੀਤਾ ਜਾ ਰਿਹਾ ਹੈ ਤੇ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *